ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 6th, 2020

ਗੁੱਸੇ ਵਿੱਚ ਆਏ ਟਰੱਕ ਮਾਲਕਾਂ ਨੇ “ਪੰਜਾਬ ਅਲਕਲੀਜ ਐਂਡ ਕੈਮੀਕਲਜ਼ ਲਿਮ:” ਨਵਾਂ ਨੰਗਲ ਦੀ ਮੇਨੈਜਮੈਂਟ ਦਾ ਫੂਕਿਆ ਪੁਤਲਾ

ਗੁੱਸੇ ਵਿੱਚ ਆਏ ਟਰੱਕ ਮਾਲਕਾਂ ਨੇ “ਪੰਜਾਬ ਅਲਕਲੀਜ ਐਂਡ ਕੈਮੀਕਲਜ਼ ਲਿਮ:” ਨਵਾਂ ਨੰਗਲ ਦੀ ਮੇਨੈਜਮੈਂਟ ਦਾ ਫੂਕਿਆ ਪੁਤਲਾ

ਟਰੱਕ ਮਾਲਕਾਂ ਅਤੇ ਚਾਲਕਾਂ ਵੱਲੋਂ ਪੀ.ਏ.ਸੀ.ਐਲ ਗੇਟ ਤੇ 9 ਜੂਨ ਦੇ ਪੱਕੇ ਮੋਰਚੇ ਦੀ ਤਿਆਰੀ ਕੀਤੀ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 5 ਜੂਨ (ਦਵਿੰਦਰਪਾਲ ਸਿੰਘ/ਅੰਕੁਸ਼): ਟਰੱਕ ਮਾਲਕਾਂ ਅਤੇ ਚਾਲਕਾਂ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਗੁੱਸੇ ਵਿੱਚ ਆਏ ਟਰੱਕ ਮਾਲਕਾਂ ਨੇ ਪੰਜਾਬ ਅਲਕਲੀਜ ਐਂਡ ਕੈਮੀਕਲਜ਼ ਲਿਮ ਨਵਾਂ ਨੰਗਲ ਦੀ ਮੇਨੈਜਮੈਂਟ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਤੇ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਦੱਸਿਆ ਕਿ ਅੱਜ ਤੱਕ ਇਸ ਕਾਰਖਾਨੇ ਦਾ ਟਰੱਕ ਮਾਲਕਾ ਨਾਲ ਕਦੇ ਵੀ ਰੇੜਕਾ ਨਹੀਂ ਪਿਆ, ਪਰ ਹੁਣ ਮੇਨੈਜਮੈਂਟ ਦੇ ਚੰਡੀਗੜ੍ਹ ਬੈਠੇ ਕੁੱਝ ਅਧਿਕਾਰੀ ਆਪਣੇ ਫਾਇਦੇ ਲਈ ਟਰਾਂਸਪੋਰਟ ਸੁਸਾਇਟੀ ਨੂੰ ਕੰਮ ਦੇਣ ਦੀ ਬਜਾਏ ਬਾਹਰਲੀਆਂ ਗੱਡੀਆਂ ਨੂੰ ਲੋਡ ਕਰਵਾ ਰਹੇ ਹਨ। ਜਿਸ ਦੇ ਨਾਲ ਸਥਾਨਕ ਟਰੱਕ ਮਾਲਕਾ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ। ਇਸ ਸਮੇਂ ਟਰੱਕ ਮਾਲਕਾ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੀ ਏ ਸੀ ਐਲ ਮੇਨੈਜਮੈਂਟ ਵਲੋਂ ਬਣਾਏ ਅੜੀਅਲ ਵਤੀਰੇ ਦੇ ਖਿਲਾਫ ਆਪਣੀਆਂ ਮੰਗਾਂ ਮੰਨਵਾਉਣ ਲਈ 9 ਜੂਨ ਨੂੰ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ।

ਉਨਾਂ ਨੇ ਦੱਸਿਆ ਕਿ ਕਾਰਖਾਨੇ ਵਿੱਚ ਬਾਹਰਲੀਆਂ ਗੱਡੀਆਂ ਧੜਾ ਧੜ ਭਰ ਰਹੀਆ ਹਨ। ਇਸ ਦੇ ਨਾਲ ਹੀ ਪਿਛਲੀ ਨਵੰਬਰ ਮਹੀਨੇ ਦੀ ਪੇਮੈਂਟ ਵੀ ਨਹੀ ਕੀਤੀ ਜਾ ਰਹੀ ਹੈ। ਟਰੱਕ ਮਾਲਕਾ ਦੀ ਕਿਸ਼ਤਾਂ ਨਹੀਂ ਨਿਕਲ ਰਹੀਆਂ, ਸੁਸਾਇਟੀ ਨਾਲ ਸਬੰਧਤ ਸਾਰੇ ਟਰੱਕਾਂ-ਟੈਂਕਰਾ ਦੀ ਕਿਸ਼ਤਾਂ ਟੁੱਟ ਚੁੱਕੀਆ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਹਲਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ਦੀ ਜਿੱਤ ਯਕੀਨੀ ਬਨਾਉਣ ਵਿੱਚ ਟਰੱਕ ਮਾਲਕਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਚੌਣਾਂ ਸਮੇਂ ਸਮੁੱਚੇ ਲੋਕ ਕਾਗਰਸ ਪਾਰਟੀ ਨਾਲ ਚਟਾਨ ਵਾਂਗ ਖੜੇ ਸਨ ਤੇ ਰਾਣਾ ਕੰਵਰਪਾਲ ਸਿੰਘ ਨੇ ਟਰਾਂਸਪੋਰਟ ਸੁਸਾਇਟੀ ਦੀ ਕਮੇਟੀ ਵੀ ਆਪਣੀ ਪਸੰਦ ਦੀ ਬਣਾਈ। ਪਰ ਇਸ ਕਮੇਟੀ ਨੇ ਆਪਣੇ ਸਮੇਂ ਦੌਰਾਨ ਇੱਕ ਵੀ ਸਮਝੋਤਾ ਟਰੱਕ ਮਾਲਕਾ ਦੇ ਭਲੇ ਦਾ ਨਹੀਂ ਕੀਤਾ। ਜਿੰਨੇ ਵੀ ਸਮਝੋਤੇ ਕੀਤੇ ਉਹ ਜਨਤਕ ਨਹੀਂ ਕੀਤੇ ਗਏ।

ਇਸ ਦੇ ਨਾਲ ਹੀ ਹੁਣ ਖੁਦ ਸਪੀਕਰ ਦੀ ਹਾਜਰੀ ਵਿੱਚ ਹੋਏ ਸਮਝੋਤੇ ਵਿੱਚ 25 ਫੀਸਦੀ ਭਾੜੇ ਵੀ ਲੋਕਡਾਊਨ ਦੀ ਆੜ ਵਿੱਚ ਘੱਟ ਕਰ ਦਿੱਤੇ ਗਏ। ਇਸ ਸਮਝੋਤੇ ਦੀ ਕਾਪੀ ਵੀ ਜਨਤਕ ਨਹੀਂ ਕੀਤੀ ਗਈ। ਜਿਸ ਤੋਂ ਦਾਲ ਵਿੱਚ ਕਾਲਾ ਨਜ਼ਰ ਆ ਰਿਹਾ ਹੈ। ਪਰ ਕੰਮ ਫਿਰ ਵੀ ਨਹੀਂ ਦਿੱਤਾ ਗਿਆ। ਟਰੱਕ ਮਾਲਕਾ ਵਿੱਚ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ 29 ਮਈ ਨੂੰ ਪੀ ਏ ਸੀ ਐਲ ਗੇਟ ਤੇ ਰੋਸ ਧਰਨਾ ਮਾਰਕੇ ਟਰੱਕ ਮਾਲਕਾ ਨੇ ਮੰਗ ਕੀਤੀ ਸੀ ਕਿ ਬਾਹਰਲੀਆਂ ਗੱਡੀਆਂ ਭਰਨੀਆਂ ਬੰਦ ਕੀਤੀਆ ਜਾਣ। ਉਸ ਸਮੇਂ 9 ਜੂਨ ਤੱਕ ਮਸਲਾ ਹੱਲ ਕਰਨ ਦਾ ਹੋਕਾ ਦਿੱਤਾ ਸੀ। ਪਰ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਜਿਸ ਦੇ ਲਈ ਟਰੱਕ ਮਾਲਕਾ ਨੇ 9 ਜੂਨ ਤੋਂ ਬਾਹਰਲੀਆਂ ਗੱਡੀਆਂ ਭਰਨੀਆਂ ਬੰਦ ਕਰਨ ਲਈ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ। ਇਸ ਮੀਟਿੰਗ ਤੋਂ ਬਾਅਦ ਟਰੱਕ ਮਾਲਕ ਸਥਾਨਕ ਬੱਸ ਸਟੈਂਡ ਦੇ ਨੇੜੇ ਇਕੱਤਰ ਹੋਏ ਤੇ ਉਨਾਂ ਨੇ ਪੀ ਏ ਸੀ ਐਲ ਦੀ ਮੇਨੈਜਮੈਂਟ ਦਾ ਪੁਤਲਾ ਫੂਕ ਕੇ ਰੋਸ ਜਾਹਿਰ ਕੀਤਾ ਤੇ ਜੋਰਦਾਰ ਨਾਅਰੇਬਾਜੀ ਕੀਤੀ।

ਇਸ ਮੌਕੇ ਤੇ ਸੰਗਤ ਸਿੰਘ ਠੀਕਰੀਵਾਲ, ਪਰਮਿੰਦਰ ਸਿੰਘ ਸੰਧੂ,ਗੁਰਨਾਮ ਸਿੰਘ ,ਸਤਵੀਰ ਰਾਣਾ ਅਗੰਮਪੁਰ, ਅਨਿਲ ਕੁਮਾਰ,ਤਜਿੰਦਰ ਸਿੰਘ ਪ੍ਰਿੰਸ, ਮਨਜੀਤ ਸਿੰਘ, ਦਵਿੰਦਰ ਸਿੰਘ, ਕਮਲਦੀਪ ਪੱਮਾ, ਅਮਰਜੀਤ ਸਿੰਘ, ਜਸਵੀਰ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਫੋਜੀ, ਬਲਜਿੰਦਰ ਪਾਲ ਮਟੋਰ, ਪਰਮਜੀਤ ਸਿੰਘ, ਸੋਹਨ ਲਾਲ, ਅਰਸ਼ਵਿੰਦਰ , ਹਰਮੀਤ ਸਿੰਘ , ਸੁਖਵਿੰਦਰ ਸਿੰਘ ਮਾਂਗੇਵਾਲ ਸਮੇਤ ਵੱਡੀ ਗਿਣਤੀ ਚ ਟਰੱਕ ਮਾਲਕ ਹਾਜਰ ਸਨ। ਇਸ ਮੌਕੇ ਤੇ 9 ਜੂਨ ਦੇ ਧਰਨੇ ਵਿੱਚ ਵੱਡੀ ਗਿਣਤੀ ਚ ਆਪਣੇ ਪਰਿਵਾਰ ਸਮੇਤ ਰੋਜੀ ਰੋਟੀ ਬਚਾਉਣ ਲਈ ਪਹੁੰਚਣ ਦਾ ਫੈਸ਼ਲਾ ਵੀ ਕੀਤਾ ਗਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: