ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਗੁੱਗੂ ਗਿੱਲ ਦੀ ਇੱਕ ਪਰਿਵਾਰਕ ਵਿਸ਼ੇ ਦੀ ਫ਼ਿਲਮ ‘ਆਸਰਾ’

ਗੁੱਗੂ ਗਿੱਲ ਦੀ ਇੱਕ ਪਰਿਵਾਰਕ ਵਿਸ਼ੇ ਦੀ ਫ਼ਿਲਮ ‘ਆਸਰਾ’

ਪੰਜਾਬੀ ਫਿਲਮਾਂ ਦਾ ਨਾਮੀਂ ਅਦਾਕਾਰ ਗੁੱਗੂ ਗਿੱਲ ਐਕਸ਼ਨ ਫਿਲਮਾਂ ਦੇ ਇਲਾਵਾ ਸਮਾਜ ਨਾਲ ਜੁੜੇ ਚੰਗੇ ਪਰਿਵਾਰਕ ਵਿਸ਼ਿਆਂ ਦੀਆਂ ਫਿਲਮਾਂ ਨੂੰ ਪਹਿਲ ਦੇ ਆਧਾਰ ਤੇ ਕਰਦਾ ਹੈ। ਹੁਣ 4 ਅਕਤੂਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਆਸਰਾ’ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਇੱਕ ਖੂਬਸੁਰਤ ਫਿਲਮ ਹੈ ਜਿਸ ਵਿੱਚ ਔਰਤ ਦੀਆਂ ਭਾਵਨਾਵਾਂ, ਸੰਜਮ, ਸਹਿਣਸ਼ੀਲਤਾ ਅਤੇ ਪਿਆਰ ਨੂੰ ਬਾਖੂਬੀ ਪਰਦੇ ‘ਤੇ ਉਤਾਰਿਆ ਗਿਆ ਹੈ। ਦਿੱਵਿਆ ਜੋਤੀ ਮੂਵੀਜ਼ ਇੰਟਰਟੇਨਮੇਂਟਸ ਦੇ ਬੈਨਰ ਹੇਠ ਨਿਰਮਾਤਾ ਰਾਜਕੁਮਾਰ ਵਲੋਂ ਬਣਾਈ ਇਸ ਫ਼ਿਲਮ ਦਾ ਨਿਰਦੇਸ਼ਨ ਬਲਕਾਰ ਸਿੰਘ ਨੇ ਦਿੱਤਾ ਹੈ ਜਿਸਨੇ ਫਿਲਮ ਦੀ ਕਹਾਣੀ ਅਤੇ ਡਾਇਲਾਗ ਵੀ ਲਿਖੇ ਹਨ। ਐਡੀਟਰ ਮਾਨ.ਕੇ.ਰੋਕਾ ਅਤੇ ਐਕਸ਼ਨ ਨਿਰਦੇਸ਼ਕ ਹਨ ਬਾਲੀਵੁੱਡ ਫ਼ਿਲਮਾਂ ਵਿਚ ਪ੍ਰਸਿੱਧੀ ਪ੍ਰਾਪਤ ਟੀਨੂੰ ਵਰਮਾ।
ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜੋ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਫ਼ਿਲਮ ਵਿਚਲੇ ਪ੍ਰਮੁੱਖ ਕਲਾਕਾਰਾਂ ਵਿਚ ਲੀਡ ਐਕਟਰ ਗੱਗੂ ਗਿੱਲ,ਅਦਾਕਾਰਾ ਟੀ.ਵੀ.ਸ਼ੋਅ ‘ਖ਼ਤਰੋ ਕੇ ਖਿਲਾੜੀ’ਫੇਮ ਰਾਣੀ ਚੈਟਰਜੀ ਤੋਂਇਲਾਵਾ ਐਕਸ਼ਨ ਫੇਮ ਟੀਨੂੰ ਵਰਮਾ, ਨਿਰਮਾਤਾ ਰਾਜ ਕੁਮਾਰ ,ਹਰਮੀਤ ਸਾਂਘੀ,ਗੁਰਪਾਲਸਿੰਘ, ਸ਼ੁਭਮ ਕਸ਼ਯਪ, ਪੁਨੀਤ ਰਾਏ ਚੰਦ ਸੀਮਾ ਸ਼ਰਮਾ,ਅਸ਼ੋਕ ਮਲਹੋਤਰਾ,ਅਮਰੀਕ ਰੰਧਾਵਾ ਅਤੇ ਕੁੱਝ ਬਾਲ ਕਲਾਕਾਰਾਂ ਨੇ ਵੀ ਸ਼ਾਨਦਾਰ ਅਭਿਨੈ ਕੀਤਾ ਹੈ।
ਸੰਗੀਤਕਾਰ ਡੀ.ਐਚ ਹਾਰਮੋਨੀ ,ਮਿਊਜ਼ਿਕ ਬੁਆਏ ,ਪੈਰੀ ਦੀਪ ਅਤੇ ਜਗਜੀਤ ਸੰਧੂ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਦੇ ਗੀਤ ਗਾਏ ਹਨ ਮਾਸਟਰ ਸਲੀਮ, ਲਹਿੰਬਰ ਹੁਸੈਨਪੁਰੀ, ਰਾਜਨ ਬਾਲੀ ,ਰੁਪਾਲੀ ਜੱਗਾ ਅਤੇ ਟਾਇਟਲ ਗੀਤ“ਸ਼ੁਕਰਾਨਾ”ਨੂੰ ਗਾਇਆ ਹੈ ਗਾਇਕਾ ਜਸਪਿੰਦਰ ਨਰੂਲਾ ਨੇ। ਇਸ ਟਾਈਟਲ ਗੀਤ ਦੇ ਬੋਲ ਲਿਖੇ ਹਨ ਦਲਜੀਤ ਅਰੋੜਾ ਨੇ ਅਤੇ ਸੰਗੀਤ ਡੀ.ਐੱਚ ਹਰੋਮਨੀ ਦਾ ਹੈੇ।
ਫਿਲਮ ਦੇ ਨਿਰਮਾਤਾ ਰਾਜ ਕੁਮਾਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ ਅਤੇ ਫਿਲਮ ਸਰਗਰਮੀਆਂ ਨਾਲ ਜੁੜ ਹੋਏ ਹਨ। ‘ਆਸਰਾ ਫਿਲਮ ਬਾਰੇ ਉਨਾਂ ਕਿਹਾ ਕਿ ਮੇਰੀ ਬਹੁਤ ਚਿਰਾਂ ਤੋਂ ਕੋਸ਼ਿਸ਼ ਸੀ ਕਿ ਕੋਈ ਚੰਗੀ ਫਿਲਮ ਬਣਾਵਾਂ ਜੋ ਸਮਾਜ ਲਈ ਇੱਕ ਵੱਡਾ ਮੈਸ਼ਜ ਵੀ ਹੋਵੇ। ਮੈਨੂੰ ਆਸ ਹੈ ਕਿ ਦਰਸ਼ਕ ਮੇਰੀ ਇਸ ਕੋਸ਼ਿਸ਼ ਨੂੰ ਜਰੂਰ ਪਿਆਰ ਦੇਣਗੇ। ਇਸ ਫਿਲਮ ਨੂੰ ਬੇਹੱਤਰ ਬਣਾਉਣ ਲਈ ਸਾਡੀ ਟੀਮ ਨੇ ਹਰ ਸੰਭਵ ਕੋਸ਼ਿਸ ਕੀਤੀ ਹੈ। ਇਹ ਫਿਲਮ ਬੱਚਿਆ ਸਮੇਤ ਪੂਰੇ  ਪਰਿਵਾਰ ਦੇ ਵੇਖਣ ਵਾਲੀ ਹੈ ਜੋ ਇੱਕ ਚੰਗੀ ਕਹਾਣੀ ਰਾਹੀਂ ਵਧੀਆ ਸੁਨੇਹਾ ਦੇਵੇਗੀ। ਇਹ ਫਿਲਮ ਔਰਤ ਦੀ ਭਾਵਨਾਵਾਂ, ਬਲੀਦਾਨ ਅਤੇ ਸੰਜਮ ਦੀ ਇੱਕ ਸੱਚੀ ਦਾਸਤਾਂ ਹੈ।

ਸੁਰਜੀਤ ਜੱਸਲ

Leave a Reply

Your email address will not be published. Required fields are marked *

%d bloggers like this: