Sun. Jul 14th, 2019

‘ਗੁੰਡਾ’ ਸਪੀਕਰ ਨੇ ਪੱਗਾਂ ਉਛਾਲ ਕੇ ਸਿੱਖੀ ਦਾ ਅਪਮਾਨ ਕੀਤਾ : ਸੁਖਬੀਰ

‘ਗੁੰਡਾ’ ਸਪੀਕਰ ਨੇ ਪੱਗਾਂ ਉਛਾਲ ਕੇ ਸਿੱਖੀ ਦਾ ਅਪਮਾਨ ਕੀਤਾ : ਸੁਖਬੀਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਦਨ ‘ਚ ਅੱਜ ਜੋ ਕੁਝ ਹੋਇਆ ਉਸ ਬਾਰੇ ਆਪਣਾ ਪ੍ਰਤੀਕਰਮ ਪੇਸ਼ ਕਰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਨੂੰ ਦਬਾਉਣ ਖਾਤਿਰ ਉਨ੍ਹਾਂ ਦੀਆਂ ਪੱਗਾਂ ਨੂੰ ਉਛਾਲਣ ਦਾ ਹੁਕਮ ਦੇਣ ਵਾਲੇ ਰਾਣਾ ਕੇਪੀ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਵਿਚ ‘ਗੁੰਡਾ’ ਕੇਪੀ ਵਜੋਂ ਜਾਣਿਆ ਜਾਵੇਗਾ।
ਉੁਨ੍ਹਾਂ ਕਿਹਾ ਕਿ ਕਾਂਗਰਸੀ ਸਪੀਕਰ ਉਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ, ਜਿਸ ਨੇ ਦਰਬਾਰ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧ ਵਿਚ ਉਸ ਦੇ ਖ਼ਿਲਾਫ਼ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਵਾਂਗੇ ਅਤੇ ਉਸ ਵਿਰੁੱਧ ਮੋਰਚਾ ਲਾ ਕੇ ਉਸ ਨੂੰ ਅਹੁਦਾ ਛੱਡਣ ਲਈ ਮਜਬੂਰ ਕਰਾਂਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ‘ਚ ਇੱਕ ਸਪੀਕਰ ਵੱਲੋਂ ਇੰਨੀ ਬੇਰਹਿਮੀ ਨਾਲ ਹਿੰਸਾ ਕਰਨ ਵਾਲਾ ਹੁਕਮ ਪਹਿਲਾਂ ਕਦੇ ਵੀ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਦਿਨ ਕਾਲਾ ਦਿਨ ਮੰਨਿਆ ਜਾਵੇਗਾ।
ਇਤਿਹਾਸ ਦਾ ਕਾਲਾ ਦਿਨ : ਬਾਦਲ
ਸਾਬਕਾ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਨੇ ਅੱਜ ਦੀ ਘਟਨਾ ਨੂੰ ਲੋਕਤੰਤਰੀ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ। ਆਪਣੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਸਮੇਤ ਹਸਪਤਾਲ ਪਹੁੰਚੇ ਬਾਦਲ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ 70 ਸਾਲਾਂ ਦੇ ਜਨਤਕ ਜੀਵਨ ਵਿਚ ਮੈਂ ਅਜਿਹੀਆਂ ਭਿਆਨਕ, ਸ਼ਰਮਨਾਕ ਅਤੇ ਧੱਕੇਸ਼ਾਹੀ ਵਾਲੀਆਂ ਘਟਨਾਵਾਂ ਨਾ ਵੇਖੀਆਂ ਹਨ ਅਤੇ ਨਾ ਹੀ ਕਦੇ ਮੇਰੇ ਨਾਲ ਵਾਪਰੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੀਆਂ ਘਟਨਾਵਾਂ ਨੇ ਮੁਗਲਾਂ ਦੇ ਰਾਜ ਅਤੇ ਅੰਗਰੇਜ਼ੀ ਸਾਮਰਾਜ ਦੌਰਾਨ ਹੋਈਆਂ ਧੱਕੇਸ਼ਾਹੀਆਂ ਨੂੰ ਚੇਤੇ ਕਰਵਾ ਦਿੱਤਾ ਹੈ।ਉਨ੍ਹਾਂ ਵਿਰੋਧੀ ਧਿਰ ਦੇ ਆਗੂ ਫੂਲਕਾ ਨਾਲ ਵੀ ਫੋਨ ‘ਤੇ ਗੱਲ ਕਰ ਕੇ ਅੱਜ ਦੀਆਂ ਘਟਨਾਵਾਂ ‘ਤੇ ਦੁੱਖ ਪ੍ਰਗਟਾਇਆ।

Leave a Reply

Your email address will not be published. Required fields are marked *

%d bloggers like this: