Wed. Jul 24th, 2019

ਗੁੰਡਾ ਸ਼ਕਤੀ ਤੇ ਧਨ ਬਲ ਜੋੜ ਦੋਵੇਂ, ਬਿਨਾਂ ਰਿੱਝੇ ਹੀ ਦੁੱਧ ਤੋਂ ਖੀਰ ਬਣ ਜਾਂ… ਗੁਰਮੀਤ ਪਲਾਹੀ ਦੀ ਕਲਮ ਤੋਂ

ਗੁੰਡਾ ਸ਼ਕਤੀ ਤੇ ਧਨ ਬਲ ਜੋੜ ਦੋਵੇਂ, ਬਿਨਾਂ ਰਿੱਝੇ ਹੀ ਦੁੱਧ ਤੋਂ ਖੀਰ ਬਣ ਜਾਂ… ਗੁਰਮੀਤ ਪਲਾਹੀ ਦੀ ਕਲਮ ਤੋਂ

ਖ਼ਬਰ ਹੈ ਕਿ ਰਾਜਨੀਤੀ ਤੋਂ ਅਪਰਾਧ ਨੂੰ ਦੂਰ ਕਰਨ ਦੀ ਹਰ ਕੋਈ ਗੱਲ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਰਾਜਨੀਤੀ ‘ਚ ਅਪਰਾਧ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤੀ ਜਨਤਾ ਪਾਰਟੀ ਨੇ ਹਾਲ ‘ਚ ਲੋਕ ਸਭਾ ਚੋਣਾਂ ਲਈ ਜਿਹਨਾ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਉਸ ‘ਚ 35 ਉਮੀਦਵਾਰਾਂ ‘ਤੇ ਅਪਰਾਧਕ ਮਾਮਲੇ ਦਰਜ਼ ਹਨ। ਇਹਨਾ ਉਮੀਦਵਾਰਾਂ ਨੇ 2014 ‘ਚ ਆਪਣੇ ਉਪਰ ਦਰਜ ਮਾਮਲਿਆਂ ਦੀ ਜਾਣਕਾਰੀ ਦਿੱਤੀ ਸੀ। ਜਿਹਨਾ 35 ਉਮੀਦਵਾਰਾਂ ‘ਤੇ ਆਪਰਧਕ ਮਾਮਲੇ ਦਰਜ ਸਨ, ਉਹਨਾ ਨੂੰ ਭਾਜਪਾ ਨੇ ਇਸ ਵੇਰ ਫਿਰ ਤੋਂ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ 78 ‘ਚੋਂ 35 ਉਮੀਦਵਾਰਾਂ ਖਿਲਾਫ਼ ਅਪਰਾਧਕ ਮਾਮਲੇ ਦਰਜ ਹਨ, ਜਦਕਿ ਬਾਕੀਆਂ ਨੇ ਹਾਲੇ ਤੱਕ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ। ਆਉਣ ਵਾਲੇ ਸਮੇਂ ‘ਚ ਇਹ ਗਿਣਤੀ ਵੱਧ ਸਕਦੀ ਹੈ।

ਅਪਰਾਧਿਕ ਮਾਮਲਿਆਂ ਵਾਲਿਆਂ ਦੀ ਗਿਣਤੀ ਵਧਣੀ ਕੀ ਹੈ, ਗਿਣਤੀ ਪੂਰੀ ਦੀ ਪੂਰੀ ਹੋ ਜਾਣੀ ਹੈ। ਕਨੂੰਨ ਘੜਨੀ ਸਭਾ ‘ਚ ਲਠੈਤਾਂ ਦੀ ਲੋੜ ਹੈ। ਕਨੂੰਨ ਘੜਨੀ ਸਭਾ ‘ਚ ਜ਼ੋਰਾਵਰਾਂ ਦੀ ਲੋੜ ਹੈ। ਕਨੂੰਨ ਘੜਨੀ ਸਭਾ ‘ਚ ਉਹਨਾ ਦੀ ਲੋੜ ਹੈ, ਜੋ ਉਚੀ ਉਚੀ ਬੋਲ ਸਕਣ, ਇੱਕ ਦੂਜੇ ਨੂੰ ਗਾਲੀ-ਗਲੋਚ ਕਰ ਸਕਣ, ਇੱਕ ਦੂਜੇ ਦੇ ਸਿਰ ਪਾੜ੍ਹ ਸਕਣ। ਪਿਛਲੀ ਕਨੂੰਨ ਘੜਨੀ ਸਭਾ ‘ਚ ਇੱਕ ਤਿਹਾਈ ਅਪਰਾਧਿਕ ਮਾਮਲਿਆਂ ਵਾਲੇ ਲੋਕਾਂ ਦੇ ਚੁਣੇ ਉਮੀਦਵਾਰ ਸਨ, ਤਾਂ ਕੀ ਹੋਇਆ, ਇਸ ਵੇਰ ਜਨਤਾ ਪਿਛਲੇ ਸਾਰੇ ਉਲ੍ਹਾਮੇ ਲਾਹ ਦਊ, ਸਾਰੇ ਦੇ ਸਾਰੇ “ਇਹੋ ਜਿਹੇ” ਚੁਣ ਕੇ ਪਿਛਲਾ ਰਿਕਾਰਡ ਤੋੜ ਦਊ। ਪਿਛਲੇ ਕਨੂੰਨ ਘੜਨੀ ਸਭਾ ‘ਚ 82 ਫੀਸਦੀ ਕਰੋੜਪਤੀ ਸਨ, ਇਸ ਵੇਰ ਜਨਤਾ ਸਾਰੇ ਦੇ ਸਾਰੇ ਕਰੋੜਪਤੀ ਭੇਜਕੇ ਭ੍ਰਿਸ਼ਟਾਚਾਰ, ਅਨਾਚਾਰ, ਵਿਭਾਚਾਰ ਦੀ ਆਵਾਜ਼ ਬੁਲੰਦ ਕਰ ਦਊ ਅਤੇ ਦੁਨੀਆ ਨੂੰ ਦਿਖਾ ਦਊ ਕਿ ਸਾਡਾ ਦੇਸ਼ ਦੁਨੀਆ ‘ਚ ਸਭ ਤੋਂ ਵੱਡਾ ਲੋਕਤੰਤਰ ਹੀ ਨਹੀਂ ਹੈ, ਸਭ ਤੋਂ ਤਕੜਾ, ਸਡੋਲ, ਲੱਠਮਾਰ, ਅਮੀਰ, ਸੋਸ਼ਣ ਕਰਨ ਵਾਲਾ, ਲੋਕਾਂ ਦੇ ਕੰਮਾਂ ਤੋਂ ਅੱਖਾਂ ਮੀਟਣ ਵਾਲਾ, ਬੇਰੁਜ਼ਗਾਰੀ ਪ੍ਰਤੀ ਉਦਾਸੀਨ, ਭੁੱਖਮਰੀ ਦਾ ਅਲੰਬਰਦਾਰ ਲੋਕਤੰਤਰ ਹੈ। ਇਸੇ ਕਰਕੇ ਪਾਰਟੀਆਂ ਬਹੂ ਬਲੀਆਂ, ਧਨ ਬਲੀਆਂ ਨੂੰ ਟਿਕਟਾਂ ਦੇਕੇ ਅਖਾੜੇ ‘ਚ ਭੇਜਦੀਆਂ ਹਨ, ਜਿਹੜੇ ਬਾਹਰ ਵੀ ਅਤੇ ਮੁੜ ਅੰਦਰ ਵੀ ਆਪਣੇ ਜੌਹਰ ਦਿਖਾ ਕੇ ਕਿਸੇ ਕਵੀ ਦੀ ਹੇਠ ਲਿਖੀਆਂ ਸਤਰਾਂ ਸੱਚ ਕਰ ਵਿਖਾਉਂਦੇ ਹਨ, “ਗੁੰਡਾ ਸ਼ਕਤੀ ਤੇ ਧਨ, ਬਲ ਜੋੜ ਦੋਵੇਂ, ਬਿਨਾ ਰਿੱਝੇ ਹੀ ਦੁੱਧ ਤੋਂ ਖੀਰ ਬਣ ਜਾਂ”।

ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070

Leave a Reply

Your email address will not be published. Required fields are marked *

%d bloggers like this: