ਗੁਜ਼ਾਰਾ

ss1

ਗੁਜ਼ਾਰਾ

ਹੁਣ ਮੈਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸੀ ਤੇ ਮੈ ਸੋਚਿਆ ਚਲੋਂ ਆਪਣੇ ਘਰ ਆਪਣੇ ਪਿੰਡ ਚਲਦੇ ਹਾਂ ਮੈਂ ਆਪਣੇ ਪਿੰਡ ਫਤਿਹਗ੍ਹੜ ਚੁੂੜੀਆਂ ਆ ਗਈ।ਘਰ ਆਉਂਦਿਆਂ ਹੀ ਗਲੀ ਵਿਚ ਸਾਡੇ ਗੁਆਂਢੀ ਚਾਚੀਆ,ਤਾਈਆ ਤੇ ਉਨ੍ਹਾ ਦੇ ਬੱਚੇ ਬੈਠੇ ਸਨ।ਇੰਝ ਲਗ ਰਿਹਾ ਸੀ ਮੇਰਾ ਹੀ ਇੰਤਜ਼ਾਰ ਕਰ ਰਹੇ ਹੋਣ। ਬੜੀ ਹੀ ਖੁਸ਼ੀ ਹੋਈ ਉਨ੍ਹਾ ਸਾਰਿਆ ਨੂੰ ਮਿਲ ਕੇ, ਸਾਰਿਆ ਨੇ ਮੇਰਾ ਹਾਲ ਪੁੱਛਿਆ ਤੇ ਕਹਿੰਦੇ ਪੁੱਤ ਦਿਲ ਲੱਗ ਗਿਆ ਸੀ ਮਾਸੀ ਕੋਲ। ਮੈਂ ਜਲਦੀਜਲਦੀ ਉਨ੍ਹਾ ਨੂੰ ਮਿਲ ਕੇ ਅੰਦਰ ਆਪਣੇ ਘਰ ਚਲੀ ਗਈ। ਅਗਲੀ ਸਵੇਰ ਜਦੋਂ ਮੈਂ ਉੱਠੀ ਸਾਡੇ ਨਾਲਦਿਆਂ ਘਰੋਂ ਬਹੁਤ ਰੌਲੇ ਦੀ ਅਵਾਜ਼ ਆ ਰਹੀ ਸੀ।ਸਾਰੇ ਉੱਚੀਉੱਚੀ ਰੌਲਾ ਪਾ ਰਹੇ ਸੀ। ਅਜੇ ਤਾਂ ਮੇਰੀ ਨੀਂਦ ਅੱਧਪਚੱਧ ਅੱਖਾਂ ਵਿੱਚ ਸੀ ਮੈਂ ਜਲਦੀ ਵਿੱਚ ਬਾਹਰ ਦਾ ਗੇਟ ਖੋਲਿਆ ਤੇ ਦੇਖਿਆ ਕਿ ਸਾਡੇ ਨਾਲਦੇ ਗੁਆਂਢੀ ਚਾਚੀ ਸੁਰਜੀਤ ਕੌਰ ਦੇ ਨੂੰਹ ਪੁੱਤ ਤੇ ਚਾਚੀ ਲੜ ਰਹੇ ਸਨ ਤੇ ਮੈਂ ਅੰਦਰ ਵਾਪਿਸ ਆਕੇ ਮੰਮੀ ਨੂੰ ਦੱਸਿਆ ਕਿ ਚਾਚੀ ਸੁਰਜੀਤ ਦੇ ਨੂੰਹ ਪੁੱਤ ਲੜ ਰਹੇ ਹਨ ਪਤਾ ਨਹੀਂ ਕੀ ਹੋਇਆ।ਮੰਮੀ ਨੇ ਮੈਨੂੰ ਅੰਦਰ ਅਵਾਜ਼ ਮਾਰਦਿਆਂ ਹੋਇਆ ਕਿਹਾ ਪੁੱਤ ਇਨ੍ਹਾ ਦਾ ਤਾਂ ਰੋਜ਼ ਦਾ ਕੰਮ ਹੈ ਲੜਨਾ।ਉਸ ਸਮੇਂ ਤਾਂ ਮੈਂ ਚੁੱਪ ਹੀ ਰਹੀ। ਸ਼ਾਮ ਨੂੰ ਮੈਂ ਤੇ ਮੇਰੇ ਤਾਏ ਦੀ ਕੁੁੜੀ ਬਾਜ਼ਾਰ ਗਈਆ ਤੇ ਰਸਤੇ ਵਿਚ ਮੈਨੂੰ ਸੁਰਜੀਤ ਚਾਚੀ ਦਾ ਮੁੰਡਾ ਮਿਲ ਗਿਆ ਮੈਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਅੱਗੋਂ ਵੀਰੇ ਨੇ ਜਾਵਾਬ ਦਿੱਤਾ ਕਹਿੰਦਾ ਭੈਣ ਤੂੰ ਕਦੋਂ ਆਈ।ਮੈਂ ਕਿਹਾ ਮੈਂ ਕੱਲ ਸ਼ਾਮ ਨੂੰ ਹੀ ਘਰ ਆਈ ਸੀ।ਅੱਛਾ ਵੀਰ ਹੋਰ ਕੀ ਹਾਲ ਚਾਲ ਐਂ।ਕਹਿੰਦਾ ਬਸ ਇਦਾ ਹੀ ਐਂ। ਮੈਂ ਵੀਰ ਨੂੰ ਗੱਲਾ ਗੱਲਾ ਵਿਚ ਪੁੱਛਿਆ ਸਵੇਰੇ ਤੁਹਾਡੇ ਘਰੋਂ ਬਹੁਤ ਅਵਾਜ਼ ਆ ਰਹੀ ਸੀ ਲੜਨ ਦੀ, ਚਾਚੀ ਉੱਚੀਉੱਚੀ ਰੌਲਾ ਪਾ ਰਹੀ ਸੀ ਕੀ ਹੋਇਆ ਸੀ।ਵੀਰਾ ਕਹਿੰਦਾ ਕਿ ਭੈਣ ਹੁਣ ਮੈਂ ਕੀ ਦੱਸਾ ਨੂੰਹ ਸੱਸ ਦੀ ਲੜਾਈ ਹੋ ਗਈ ਸੀ ਤੇਰੀ ਭਾਬੀ ਨੇ ਮੇਰੀ ਮਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਸੀ। ਹੱਦ ਐਂ ਵੀਰੇ ਮਾਂ ਨੂੰ ਧੱਕਾ ਮਾਰਿਆ। ਮੈਂ ਵੀਰੇ ਨੂੰ ਕਿਹਾ ਤੂੰ ਅੱਗੋਂ ਕੁਝ ਨਹੀਂ ਬੋਲਿਆ ਭਾਬੀ ਨੂੰ। ਭੈਣ ਮੈਂ ਕੀ ਕਰਾਂ ਅੱਗੋਂ ਪੇਕੇ ਜਾਣ ਦੀ ਧਮਕੀ ਦਿੰਦੀ ਹੈ। ਦੇਖ ਭੈਣ ਅਸੀਂ ਚਾਰ ਭਰਾ ਹਾਂ ਮਾਂ ਤੇ ਸਾਡੀ ਸਭ ਦੀ ਸਾਂਝੀ ਹੈ ਜੇ ਮਾਂ ਨੂੰ ਕੁਝ ਹੋਵੇਗਾ ਤਾਂ ਸਾਡੇ ਸਾਰਿਆ ਦਾ ਨੁਕਸਾਨ ਹੋਵੇਗਾ ਪਰ ਜੇ ਮੇਰੀ ਵਹੁਟੀ ਪੇਕੇ ਚਲੀ ਗਈ ਨੁਕਸਾਨ ਤਾਂ ਇਕੱਲਾ ਮੇਰਾ ਹੀ ਹੋਵੇਗਾ। ਉਸ ਦੇ ਬਿਨ੍ਹਾ ਮੇਰਾ ਗੁਜਾਰਾ ਕਿਵੇਂ ਹੋਵੇਗਾ। ਇਹ ਕਹਿ ਕੇ ਵੀਰਾ ਚਲਾ ਗਿਆ ਪਰ ਮੈਨੂੰ ਸੋਚਾਂ ਵਿੱਚ ਪਾ ਗਿਆ।

ਅਮਨਪ੍ਰੀਤ ਕੋਰ ਕੰਬੋਜ
ਫਤਿਹਗੜ੍ਹ ਚੂੜੀਆਂ।
ਮੋ:8725894867

Share Button

Leave a Reply

Your email address will not be published. Required fields are marked *