Tue. Jun 25th, 2019

ਗੁਲਜਾਰ ਸਿੰਘ ਰਾਣੀਕੇ ਸਰਦੂਲਗੜ੍ਹ ਚ ਕੱਲ 10 ਵਜੇ ਪੁੱਜਣਗੇ

ਗੁਲਜਾਰ ਸਿੰਘ ਰਾਣੀਕੇ ਸਰਦੂਲਗੜ੍ਹ ਚ ਕੱਲ 10 ਵਜੇ ਪੁੱਜਣਗੇ

ਸਰਦੂਲਗੜ੍ਹ 31 ਜੁਲਾਈ (ਗੁਰਜੀਤ ਸ਼ੀਂਹ) ਸ਼੍ਰੋਮਣੀ ਅਕਾਲੀਦਲ ਪਛੜੀਆਂ ਸ਼੍ਰੇਣੀਆਂ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣੀਕੇ 1 ਅਗਸਤ ਨੂੰ ਸਰਦੂਲਗੜ੍ਹ ਦੇ ਸ਼ਹਿਨਾਈ ਪੈਲਿਸ ਵਿਖੇ 10 ਵਜੇ ਅਨੁਸੂਚਿਤ ਜਾਤੀਆਂ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।ਇਹ ਜਾਣਕਾਰੀ ਦਿੰਦਿਆਂ ਐਸ ਸੀ ਵਿੰਗ ਦੇ ਜ਼ਿਲਾਂ ਪ੍ਰਧਾਨ ਸਵਰਨ ਸਿੰਘ ਹੀਰੇਵਾਲਾ ਅਤੇ ਅਕਾਲੀਦਲ ਦੇ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਦੱਸਿਆ ਕਿ ਇਸ ਸੰਬੰਧੀ ਉਹ ਜਿੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ਉੱਥੇ ਉਹ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ।ਉਹਨਾਂ ਸਮੂਹ ਇਲਾਕੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਨੂੰ ਬੇਨਤੀ ਕੀਤੀ ਹੈ ਕਿ ਉਹ 10 ਵਜੇ ਸ਼ਹਿਨਾਈ ਪੈਲਿਸ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ।

Leave a Reply

Your email address will not be published. Required fields are marked *

%d bloggers like this: