ਗੁਰੂ ਹਰਗੋਬਿੰਦ ਸਕੂਲ ਲਹਿਰੀ ‘ਚ ਮਦਰਜ਼ ਡੇਅ ਨੂੰ ਸਮਰਪਿਤ ਕਰਵਾਏ ਭਾਸਣ ਮੁਕਾਬਲੇ

ਗੁਰੂ ਹਰਗੋਬਿੰਦ ਸਕੂਲ ਲਹਿਰੀ ‘ਚ ਮਦਰਜ਼ ਡੇਅ ਨੂੰ ਸਮਰਪਿਤ ਕਰਵਾਏ ਭਾਸਣ ਮੁਕਾਬਲੇ

11-2

ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੰਸਾਰ ਭਰ ਵਿੱਚ ਮਨਾਏ ਜਾ ਰਹੇ ਮਦਰਜ਼ ਡੇਅ ਨੂੰ ਸਮਰਪਤਿ ਸਕੂਲ ਦੇ ਬੱਚਿਆਂ ਦਾ ਭਾਸਣ ਮੁਕਾਬਲਾ ਕਰਵਾਇਆ ਗਿਆ, ਇਸ ਮੁਕਾਬਲੇ ਵਿੱਚ ਸਕੂਲ ਵਿੱਚ ਬਣੇ ਚਾਰ ਸਦਨਾਂ ਦੇ ਬੱਚਿਆਂ ਨੇ ਭਾਗ ਲਿਆ। ਕਰਵਾਏ ਗਏ ਇਹਨਾਂ ਮੁਕਾਬਲਿਆਂ ਸੰਬੰਧੀ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਸਾਡੇ ਸਮਾਜ ਵਿੱਚੋਂ ਰੱਬ ਦਾ ਰੂਪ ਮੰਨੀ ਜਾਂਦੀ ਮਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਖਤਮ ਹੁੰਦਾ ਜਾ ਰਿਹਾ ਹੈ।
ਸ. ਸਿੱਧੂ ਨੇ ਕਿਹਾ ਕਿ ਸਕੂਲਾਂ ਦਾ ਫਰਜ਼ ਹੁੰਦਾ ਹੈ ਕਿ ਉਹ ਬੱਚੇ ਨੂੰ ਕਿਤਾਬੀ ਪੜ੍ਹਾਈ ਤੋਂ ਇਲਾਵਾ ਸਮਾਜਿਕ ਰਿਸ਼ਤਿਆਂ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਉਣ, ਇਸੇ ਮਕਸਦ ਨਾਲ ਮਾਂ ਦਿਵਸ ਮਨਾਉਂਦਿਆਂ ਹੋਇਆ ਸਕੂਲ ਵਿੱਚ ਬਣੇ ਚਾਰ ਸਦਨਾਂ ਦੇ ਬੱਚਿਆਂ ਨੇ ਭਾਸ਼ਣ ਮੁਕਾਬਲੇ ਵਿੱਚ ਆਪੋ-ਆਪਣੇ ਵਿਚਾਰ ਰੱਖੇ ਅਤੇ ਮਾਂ ਵੱਲੋਂ ਸਾਡੇ ਜੀਵਨ ਵਿੱਚ ਅਦਾ ਕੀਤੇ ਜਾਂਦੇ ਰੋਲ ਬਾਰੇ ਚਾਨਣਾ ਪਾਇਆ। ਮਦਰਜ਼ ਡੇਅ ਦੇ ਪਿਛੋਕੜ ‘ਤੇ ਚਾਨਣਾ ਪਾਉਂਦਿਆਂ ਬੱਚਿਆਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਸਾਡੇ ਲਈ ਦੂਜੇ ਦੁਨਿਆਵੀ ਰਿਸ਼ਤੇ ਮਹੱਤਤਾ ਰੱਖਦੇ ਹਨ ਉਥੇ ਮਾਂ ਸਾਨੂੰ ਸਭ ਤੋਂ ਪਿਆਰ ਕਰਨ, ਦੁਲਾਰਨ ਅਤੇ ਹਰ ਦੁੱਖ-ਸੁੱਖ ਵਿੱਚ ਸਹਾਈ ਹੋਣ ਵਾਲੀ ਰੱਬ ਦੀ ਦੂਜੀ ਜੋਤ ਹੁੰਦੀ ਹੈ।
ਇਹਨਾਂ ਮੁਕਾਬਲਿਆਂ ਦੌਰਾਨ ਭਗਤ ਸਿੰਘ ਸਦਨ ਦੀ ਵਿਦਿਆਰਥਣ ਅਰਸ਼ਦੀਪ ਕੌਰ ਗਿਆਰਵੀਂ ਅਤੇ ਅਜ਼ਾਦ ਸਦਨ ਦੀ ਮਨਪ੍ਰੀਤ ਕੌਰ ਗਿਆਰਵੀਂ ਜਮਾਤ ਨੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਊਧਮ ਸਿੰਘ ਸਦਨ ਤੋਂ ਰਮਨਦੀਪ ਕੌਰ ਗਿਆਰਵੀਂ ਜਮਾਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਸ. ਲਖਵੀਰ ਸਿੰਘ ਸੇਖੋਂ, ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਅਤੇ ਮੈਡਮ ਨਵਦੀਪ ਕੌਰ ਨੇ ਨਿਭਾਈ। ਇਸ ਮੌਕੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਅਰਥਣਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ ਅਤੇ ਸਦਨ ਇੰਚਾਰਜਾਂ ਨੂੰ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੈਡਮ ਜਸਵਿੰਦਰ ਕੌਰ ਸਿੱਧੂ, ਮੈਡਮ ਪਰਮਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: