Wed. Aug 21st, 2019

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਮਹਿੰਦੀ ਲਾਉਣ ਅਤੇ ਰੱਖੜੀ ਬਣਾਉਣ ਦੇ ਕਰਵਾਏ ਮੁਕਾਬਲੇ

ਰੱਖੜੀ ਤਿਆਰ ਕਰਦੀਆਂ ਸਕੂਲੀ ਵਿਦਿਆਰਥਣਾਂ

ਤਲਵੰਡੀ ਸਾਬੋ, 14 ਅਗਸਤ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਲਹਿਰੀ ਵਿਖੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕੀਆਂ ਵੱਲੋਂ ਰੱਖੜੀ ਬਣਾਉਣ ਅਤੇ ਮਹਿੰਦੀ ਲਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸਕੂਲ ਅੰਦਰ ਬਣੇ ਚਾਰ ਸਦਨਾਂ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਭਾਗ ਲਿਆ।
ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਅੰਦਰ ਨੈਤਕਿਤਾ ਵਰਗੇ ਗੁਣ ਪੈਦਾ ਕਰਨ ਤੋਂ ਇਲਾਵਾ ਉਹਨਾਂ ਅੰਦਰ ਛੁਪੀ ਹੱਥਾਂ ਦੀ ਕਲਾ ਕ੍ਰਿਤ ਨੂੰ ਉਜਾਗਰ ਕਰਨ ਲਈ ਅਤੇ ਪੰਜਾਬ ਦੇ ਸੱਭਿਆਚਾਰ ਦੀਆਂ ਅਲੋਪ ਹੋ ਰਹੀਆਂ ਵੰਨਗੀਆਂ ਨੂੰ ਉਜਾਗਰ ਕਰਨ ਲਈ ਇਹ ਰੱਖੜੀ ਬਣਾਉਣ ਅਤੇ ਮਹਿੰਦੀ ਲਾਉਣ ਦਾ ਮੁਕਾਬਲਾ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਅਜਿਹੇ ਮੁਕਾਬਲਿਆਂ ਰਾਹੀਂ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਵੀ ਉਜਾਗਰ ਹੁੰਦੀ ਹੈ। ਉਹਨਾਂ ਦੱਸਿਆ ਕਿ ਰੱਖੜੀ ਮੁਕਾਬਲੇ ਦੌਰਾਨ ਵੱਖ-ਵੱਖ ਵਰਗਾਂ ਵਿੱਚ ਸੁਮਨਦੀਪ ਕੌਰ ਗਿਆਰਵੀਂ, ਹਰਿੰਦਰ ਕੌਰ ਅੱਠਵੀਂ ਅਤੇ ਪ੍ਰਿਆ ਸੋਨੀ ਪੰਜਵੀਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਜਦੋਂ ਕਿ ਮਹਿੰਦੀ ਲਾਉਣ ਦੇ ਮੁਕਾਬਲੇ ਵਿੱਚ ਰਾਜਵੀਰ ਕੌਰ ਗਿਆਰਵੀਂ ਅਤੇ ਅਮਾਨਤ ਰੀਮਾ ਅੱਠਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਉਕਤ ਮੁਕਾਬਲੇ ਦੌਰਾਨ ਭਗਤ ਸਿੰਘ ਸਦਨ ਨੇ ਪਹਿਲਾ, ਊਧਮ ਸਿੰਘ ਅਤੇ ਅਜ਼ਾਦ ਸਦਨ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਸਰਾਭਾ ਸਦਨ ਨੇ ਤੀਜੇ ਸਥਾਨ ‘ਤੇ ਰਿਹਾ। ਦੋਵਾਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਜਿੱਥੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ ਵੱਲੋਂ ਵਧਾਈ ਦਿੱਤੀ ਉਥੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਖਤ ਮਿਹਨਤ ਕਰਕੇ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ।
ਇਸ ਮੌਕੇ ਮੈਡਮ ਪਰਮਜੀਤ ਕੌਰ ਜਗਾ ਤੋਂ ਇਲਾਵਾ ਸਮੁੱਚੇ ਸਟਾਫ ਨੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ।

Leave a Reply

Your email address will not be published. Required fields are marked *

%d bloggers like this: