ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਵਿਸ਼ਰੀ ‘ਚ ਮਾਰੀ ਬਾਜ਼ੀ

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਵਿਸ਼ਰੀ ‘ਚ ਮਾਰੀ ਬਾਜ਼ੀ

1-2
ਤਲਵੰਡੀ ਸਾਬੋ, 31ਮਈ (ਗੁਰਜੰਟ ਸਿੰਘ ਨਥੇਹਾ)- ਗੁਰਮਤਿ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਵੱਲੋਂ ਸੰਗਤ ਕੈਂਚੀਆਂ ਦੇ ਹਰ ਛਿਮਾਹੀ ਮੀਟਿੰਗ ਤੇ ਕਰਵਾਏ ਜਾਂਦੇ ਸਕੂਲੀ ਬੱਚਿਆਂ ਦੇ ਕਵਿਸ਼ਰੀ ਮੁਕਾਬਲਿਆਂ ‘ਚੋਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਲੜਕੀਆਂ ਦੇ ਕਵਿਸ਼ਰੀ ਜਥੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਸੰਸਥਾ ਵੱਲੋਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਇੱਕ ਧਾਰਮਿਕ ਅਧਿਆਪਕ ਦਿੱਤਾ ਗਿਆ ਹੈ ਜੋ ਗੁਰਬਾਣੀ, ਗੁਰ ਇਤਿਹਾਸ ਦੇ ਨਾਲ-ਨਾਲ ਬੱਚਿਆਂ ਨੂੰ ਪੁਰਾਤਨ ਕਵਿਸ਼ਰੀ ਕਲਾ ਦੀ ਸਿਖਲਾਈ ਦੇ ਕੇ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਇਹਨਾਂ ਯਤਨਾਂ ਦੇ ਸਦਕਾ ਉਕਤ ਸੰਸਥਾ ਦੇ ਨਿਯਮਾਂ ਮੁਤਾਬਕ ਕਵੀਸ਼ਰੀ ਅਤੇ ਗੁਰਬਾਣੀ ਪੇਪਰ ਵਿੱਚ ਬੱਚੇ ਲਿਜਾਏ ਗਏ ਸਨ ਜਿੰਨ੍ਹਾਂ ਵਿੱਚੋਂ ਲੜਕੀਆਂ ਦੇ ਕਵਿਸ਼ਰੀ ਜਥੇ ਨੇ ਕਾਫੀ ਸਖਤ ਮੁਕਾਬਲਾ ਦੇ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂ ਬੱਚਿਆਂ ਨੂੰ ਸੇਵਾ ਲਹਿਰ ਵੱਲੋਂ ਸਨਮਾਨ ਚਿੰਨ੍ਹ ਅਤੇ ਨਗਦ ਇਨਾਮ ਦੇਣ ਦੇ ਨਾਲ-ਨਾਲ ਗੁਰਬਾਣੀ, ਇਤਿਹਾਸ ਅਤੇ ਰਹਿਤ ਮਰਿਆਦਾ ਦੇ ਲਿਖਤੀ ਪੇਪਰ ‘ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਨੇ ਉਕਤ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਦੇ ਇਸ ਵੱਡੇ ਉਪਰਾਲੇ ਸਦਕਾ ਬਹੁ-ਗਿਣਤੀ ਬੱਚੇ ਗੁਰਬਾਣੀ ਨਾਲ ਜੁੜ ਰਹੇ ਹਨ। ਇਸ ਮੌਕੇ ਮੈਡਮ ਪਰਮਜੀਤ ਕੌਰ, ਗੁਰਪ੍ਰੀਤ ਸਿੰਘ ਸੀਂਗੋ, ਹਲਵਿੰਦਰ ਸਿੰਘ, ਗੁਰਵਿੰਦਰ ਸਿੰਘ ਲਹਿਰੀ, ਮੈਡਮ ਗੁਰਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਮੈਡਮ ਨਵਦੀਪ ਕੌਰ ਤੋਂ ਇਲਾਵਾ ਬਾਕੀ ਦਾ ਸਟਾਫ ਵੀ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: