ਗੁਰੂ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਬੋਲਣ ਵਾਲੇ ਵਿਵਾਦਤ ਕਵੀ ”ਸੁਰਜੀਤ ਗੱਗ” ਦੀ ਜਮਾਨਤੀ ਅਰਜੀ ਅਦਾਲਤ ਵਲੋਂ ਰੱਦ

ਗੁਰੂ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਬੋਲਣ ਵਾਲੇ ਵਿਵਾਦਤ ਕਵੀ ”ਸੁਰਜੀਤ ਗੱਗ” ਦੀ ਜਮਾਨਤੀ ਅਰਜੀ ਅਦਾਲਤ ਵਲੋਂ ਰੱਦ

ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸਿੱਖ ਗੁਰੂ ਸਾਹਿਬਾਨ ਖਿਲਾਫ ਅਸਿਭਅਕ ਸ਼ਬਦਾਵਲੀ ਫੇਸਬੁਕ ਤੇ ਪਾਉਣ ਵਾਲੇ ਵਿਵਾਦਤ ਕਵੀ ਸੁਰਜੀਤ ਗੱਗ ਦੀ ਜਮਾਨਤੀ ਅਰਜੀ ਮਾਨਯੋਗ ਅਦਾਲਤ ਵਲੋਂ ਰੱਦ ਕਰ ਦਿਤੀ ਗਈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਵਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਮੁਨੀਸ਼ ਸ਼ਰਮਾ ਪ੍ਰਧਾਨ ਬਾਰ ਐਸੋਸੀਏਸ਼ਨ ਅਤੇ ਜਸਵੀਰ ਸਿੰਘ ਜੱਸੀ ਨੇ ਦਿਤੀ। ਉੁਨਾਂ ਦੱਸਿਆ ਕਿ ਸੁਰਜੀਤ ਗੱਗ ਵਲੋਂ ਫੇਸਬੁਕ ਤੇ ਗੁਰੂ ਸਾਹਿਬਾਨ ਖਿਲਾਫ ਅਸਿਭਅਕ ਸ਼ਬਦਾਵਲੀ ਦੀ ਵਰਤੋ ਕਰਦਿਆਂ ਪੋਸਟ ਪਾਈ ਗਈ ਸੀ ਜਿਸ ਦਾ ਸਖਤ ਨੋਟਿਸ ਲੈਂਦਿਆਂ ਰਣਜੀਤ ਸਿੰਘ ਮੈਨੇਜਰ ਤਖਤ ਸ਼੍ਰੀ ਕੇਸਗੜ ਸਾਹਿਬ ਵਲੋ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ। ਉਨਾਂ ਕਿਹਾ ਕਿ ਗੱਗ ਵਲੋਂ ਸਿਖ ਗੁਰੂ ਸਾਹਿਬਾਨ ਦੇ ਨਾਲ ਹੋਰ ਧਰਮਾਂ ਖਿਲਾਫ ਵੀ ਲਿਖਿਆ ਗਿਆ ਹੈ ਜਿਸ ਸਬੰਧੀ ਅਦਾਲਤ ਨੂੰ ਜਾਣਕਾਰੀ ਦਿਤੀ ਗਈ। ਉਨਾਂ ਦੱਸਿਆ ਕਿ ਗੱਗ 24 ਜੁਲਾਈ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਹੈ ਤੇ ਅੱਜ ਉਸਦੀ ਜਮਾਨਤੀ ਅਰਜੀ ਮਾਨਯੋਗ ਅਦਾਲਤ ਵਲੋਂ ਰੱਦ ਕਰ ਦਿਤੀ ਗਈ। ਇਸ ਕੇਸ ਦੀ ਪੈਰਵਾਈ ਲਈ ਮੈਨੇਜਰ ਰਣਜੀਤ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਵਲੋਂ ਪੈਰਵਾਈ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: