ਗੁਰੂ ਨਾਨਕ ਸਕੂਲ ਵਿਖੇ ਹੋਏ ਬੱਚਿਆ ਦੇ ਖੇਡ ਮੁਕਾਬਲੇ

ss1

ਗੁਰੂ ਨਾਨਕ ਸਕੂਲ ਵਿਖੇ ਹੋਏ ਬੱਚਿਆ ਦੇ ਖੇਡ ਮੁਕਾਬਲੇ

28-nove-mlp-03ਮੁੱਲਾਂਪੁਰ ਦਾਖਾ 28 ਨਵੰਬਰ (ਮਲਕੀਤ ਸਿੰਘ) ਪੇਂਡੂ ਇਲਾਕੇ ਦਾ ਮਾਣ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਿੰਡਰ ਗਾਰਡਨ ਅਤੇ ਪ੍ਰਇਮਰੀ ਵਿੰਗ ਦੀ ਇੱਕ ਰੋਜ਼ਾਂ ਅਥਲੈਟਿਕ ਮੁਕਾਬਲੇ ਕਰਵਾਏ। ਜਿਸ ਵਿੱਚ ਨੰਨੇ-ਮੁੰਨੇ ਬੱਚਿਆ ਨੇ ਵੱਧ ਚੜਕੇ ਭਾਗ ਲਿਆ। ਇਸ ਮੌਕੇ ਗੁਰੂ ਨਾਨਕ ਐਜੂਕੇਸ਼ਨਲ ਐਂਡ ਵੈਲਫੇਅਰ ਟਰੱਸਟ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਸਰਾਂ, ਸੈਕਟਰੀ ਚਰਨਜੀਤ ਸਿੰਘ ਗਹੌਰ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਨਾਲ ਹੀ ਬੱਚਿਆ ਦੇ ਮਾਪਿਆ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ।

         ਮੁੱਖ ਮਹਿਮਾਨ ਡਾ. ਸਰਾਂ ਤੇ ਸੈਟਕਰੀ ਗਹੌਰ ਨੇ ਇੱਕ ਰੋਜਾਂ ਅਥਲੈਟਿਕ ਮੀਟ ਦਾ ਹਰੀ ਝੰਡੀ ਦੇ ਕੇ ਅਗਾਜ ਕੀਤਾ। ਸਕੂਲ ਦੇ ਪ੍ਰਿੰਸੀਪਲ ਰਵੀ ਕਾਂਤ ਨੇ ਆਏ ਮੁੱਖ ਮਹਿਮਾਨਾਂ ਅਤੇ ਬੱਚਿਆ ਦੇ ਮਾਪਿਆ ਨੂੰ ਜੀ ਆਇਆ ਆਖਿਆ। ਬੱਚਿਆ ਖੇਡਾਂ ਵਿੱਚ ਵੱਧ ਚੜਕੇ ਭਾਗ ਲੈਣ ਨਾਲ ਮੁੱਖ ਮਹਿਮਾਨਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਗਰੇਵਾਲ ਨੇ ਬੱਚਿਆ ਦੀ ਦੇਖ-ਰੇਖ ਕਰਨ ਵਾਲਿਆ ਆਧਿਆਪਕਾਂ ਬਾਰੇ ਪ੍ਰਸੰਸ਼ਾਂ ਯੋਗ ਸ਼ਬਦ ਸਾਂਝੇ ਕੀਤੇ। ਬੱਚਿਆ ਵੱਲੋਂ ਡੱਡੂ ਰੇਸ,ਰੱਸੀ ਟੱਪਣਾਂ,ਅੜਚਨ ਰੇਸ ਦੇ ਕਰਤੱਵ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਆਏ ਮਹਿਮਾਨਾਂ ਨੇ ਬੱਚਿਆ ਨੂੰ ਇਨਾਮ ਤਕਸੀਮ ਕੀਤੇ ਗਏ।

Share Button

Leave a Reply

Your email address will not be published. Required fields are marked *