ਗੁਰੂ ਨਾਨਕ ਯੂਨੀਵਰਸਿਟੀ ਦੇ ਡਾ. ਰਿਸ਼ੀ ਰਾਜ ਸ਼ਰਮਾ ਨੂੰ ਮਿਲਿਆ ਨੈਸ਼ਨਲ ਕਰੋਨਾ ਵਾਰੀਅਰ ਐਵਾਰਡ

ਗੁਰੂ ਨਾਨਕ ਯੂਨੀਵਰਸਿਟੀ ਦੇ ਡਾ. ਰਿਸ਼ੀ ਰਾਜ ਸ਼ਰਮਾ ਨੂੰ ਮਿਲਿਆ ਨੈਸ਼ਨਲ ਕਰੋਨਾ ਵਾਰੀਅਰ ਐਵਾਰਡ
ਅੰਮ੍ਰਿਤਸਰ 01 ਅਕਤੂਬਰ, 2020 (ਨਿਰਪੱਖ ਆਵਾਜ਼ ਬਿਊਰੋ): ਐਂਟੀ ਕੁਰਸ਼ਪਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਦੇ ਐਸੋਸੀਏਟ ਡੀਨ, ਪ੍ਰੋ. ਡਾ. ਰਿਸ਼ੀ ਰਾਜ ਸ਼ਰਮਾ ਨੂੰ ਨੈਸ਼ਨਲ ਕਰੋਨਾ ਵਾਰੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕੋਵਿਡ-19 ਦੇ ਸਬੰਧ ਵਿਚ ਸਮਾਜ ਸੇਵਾ ਅਤੇ ਜਾਗਰੂਕਤਾ ਪੈਦਾ ਕਰਨ ਸਬੰਧੀ ਪਾਏ ਅਹਿਮ ਯੋਗਦਾਨ ਸਦਕਾ ਪ੍ਰਦਾਨ ਕੀਤਾ ਗਿਆ ਹੈ।
ਭਾਰਤ ਸਰਕਾਰ ਵੱਲੋਂ ਪ੍ਰੋ. ਰਿਸ਼ੀ ਰਾਜ ਨੂੰ ਇਸ ਸਨਮਾਨ ਨਾਲ ਨਿਵਾਜੇ ਜਾਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਹੋਰ ਉੱਚਾ ਹੋਇਆ ਹੈ। ਪ੍ਰੋ. ਰਿਸ਼ੀ ਰਾਜ ਨੇ ਇਸ ਮੌਕੇ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। ਰਿਜ਼ਨਲ ਕੈਂਪਸ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਨੇ ਇਸ ਪ੍ਰਾਪਤੀ `ਤੇ ਉਨ੍ਹਾਂ ਨੂੰ ਵਧਾਈ ਦਿੱਤੀ।