ਗੁਰੂ ਨਾਨਕ ਮਿਸ਼ਨ ਟਰੱਸਟ, ਨਵਾਂਗਰਾਂ-ਕੁੱਲਪੁਰ ਵੱਲੋਂ ਸਿਕੰਦਰਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ss1

ਗੁਰੂ ਨਾਨਕ ਮਿਸ਼ਨ ਟਰੱਸਟ, ਨਵਾਂਗਰਾਂ-ਕੁੱਲਪੁਰ ਵੱਲੋਂ ਸਿਕੰਦਰਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

imag0109
ਗੜ੍ਹਸ਼ੰਕਰ 23 ਸਤੰਬਰ (ਅਸ਼ਵਨੀ ਸ਼ਰਮਾ) ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਨਵਾਂਗਰਾਂ-ਕੁੱਲਪੁਰ ਵੱਲੋਂ ਪਿੰਡ ਸਿਕੰਦਰਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਸ. ਹਰਪਾਲ ਸਿੰਘ ਨੇ ਕੀਤਾ। ਅਦਾਰੇ ਦੇ ਸਹਿਯੋਗੀ ਅਤੇ ਉੱਘੇ ਖੇਡ ਪੇ੍ਰਮੀ ਅਸਟੇ੍ਰਲੀਆ ਨਿਵਾਸੀ ਸ. ਦਾਰਾ ਸਿੰਘ ਔਜਲਾ ਅਤੇ ਸ. ਕੁਲਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੁਫ਼ਤ ਮੈਡੀਕਲ ਕੈਂਪ ਦਾ ਇਲਾਕੇ ਦੇ ਮਰੀਜ਼ਾਂ ਨੇ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਦੁਆਰਾ ਦਿੱਤੀਆਂ ਸਹੂਲਤਾਂ ਦਾ ਲਾਭ ਲਿਆ। ਕੈਂਪ ਦੌਰਾਨ ਟਰੱਸਟ ਦੇ ਮੁੱਖ ਸਕੱਤਰ ਸ. ਬਲਬੀਰ ਸਿੰਘ ਬੈਂਸ ਨੇ ਪਿੰਡ ਦੇ ਲੋਕਾਂ ਨੂੰ ਹਸਪਤਾਲ ਵੱਲੋ ਘੱਟ ਖਰਚੇ ਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਦੱਸਿਆ ਅਤੇ ਹਸਪਤਾਲ ਵੱਲੋਂ ਮਿਲਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਵਾਲੇ ਡਾਇਲਸਿਸ ਸੈਂਟਰ ਅਤੇ ਅੱਖਾਂ ਦਾ ਇਲਾਜ ਕਰਨ ਲਈ ਬਣਾਏ ਜਾ ਰਹੇ ਯੂਨਿਟ ਬਾਰੇ ਦੱਸਿਆ। ਅੱਖਾਂ ਦੇ ਮਾਹਿਰ ਡਾਕਟਰ ਗੁਰਵਿੰਦਰ ਕੌਰ, ਦੰਦਾਂ ਦੇ ਡਾਕਟਰ ਨਵਦੀਪ ਕੌਰ, ਜਨਰਲ ਚੈੱਕ-ਅੱਪ ਲਈ ਡਾ. ਕੁਲਦੀਪ ਅਤੇ ਡਾ. ਕਿਰਨ ਨੇ 150 ਤੋਂ ਵੱਧ ਮਰੀਜ਼ਾਂ ਦਾ ਅਤੇ ਬੱਚਿਆਂ ਦਾ ਮੁਆਇਨਾ ਕੀਤਾ। ਇਸ ਮੌਕੇ ਤੇ ਪਿੰਡ ਦੇ ਪੰਚ ਪੂਜਾ, ਬਲਵੀਰ ਸਿੰਘ, ਕੁਲਦੀਪ ਸਿੰਘ, ਸੁਰਜੀਤ ਕੌਰ, ਪਿਆਰਾ ਸਿੰਘ, ਹਰੀ ਸਿੰਘ, ਦਾਰਾ ਸਿੰਘ, ਦਵਿੰਦਰ ਕੁਮਾਰ, ਹਰੀਸ਼ ਕੁਮਾਰ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਹਰਨੇਲ ਸਿੰਘ, ਕਰਤਾ ਸਿੰਘ, ਪੂਰਨ ਸਿੰਘ, ਹੁਸਨ ਸਿੰਘ ਹਾਜ਼ਰ ਸਨ। ਹਸਪਤਾਲ ਦੀ ਟੀਮ ਵਿੱਚ ਧਰਮਵੀਰ ਕਾਲੀਆ ਪੋ੍ਰਜੈਕਟ ਸਹਾਇਕ, ਗੌਰਵ ਭਾਵਾ ਫਾਰਮਾਸਿਸਟ, ਕੁਲਵਿੰਦਰ ਕੌਰ, ਸੁਨੀਤਾ ਰਾਨੀ ਸਟਾਫ਼ ਨੇ ਸਹਿਯੋਗ ਦਿੱਤਾ।

Share Button

Leave a Reply

Your email address will not be published. Required fields are marked *