ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਦੇ ਇਲਾਜ ਲਈ 25 ਹਜਾਰ ਮਾਲੀ ਮਦਦ

ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਦੇ ਇਲਾਜ ਲਈ 25 ਹਜਾਰ ਮਾਲੀ ਮਦਦ
ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਸੇਵਾ ਦੇ ਕਾਰਜ ਗੁਰਮੀਤ ਸਿੰਘ

20-28
ਪੱਟੀ, 19 ਮਈ (ਅਵਤਾਰ ਸਿੰਘ ਢਿੱਲੋਂ): ਮਾਨਵਤਾ ਦੇ ਭਲੇ ਤੇ ਮਾਨਵਤਾ ਨੂੰ ਬਚਾਉਣ ਦੇ ਮਕਸਦ ਨਾਲ “ਨਾ ਕੋ ਬੈਰੀ ਨਾ ਕੋ ਬੇਗਾਨਾ” ਦੇ ਸਿਧਾਂਤ ਨੂੰ ਅਪਣਾ ਕੇ ਸੇਵਾ ਕਰਦੀ ਸੰਸਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਜੋ ਕਿ ਅੱਤ ਦੇ ਗਰੀਬ ਅਤੇ ਲਾਚਾਰ ਰੋਗ ਗ੍ਰਸਤ ਰੋਗੀਆਂ ਦੇ ਇਲਾਜ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਾਉਦੀ ਹੈ ਦੇ ਮੁੱਖ ਪ੍ਰਬੰਧਕ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੀਮਾਂ ਦੇ ਵਸਨੀਕ ਹੀਰਾ ਸਿੰਘ ਜੋ ਕਿ ਮਿਹਨਤ ਮਜਦੂਰੀ ਕਰਕੇ ਆਪਣੇ ਚਾਰ ਬੱਚੇ, ਪਤਨੀ ਅਤੇ ਬਜੁਰਗ ਮਾਂ ਨਾਲ ਦਿਨ ਗੁਜਾਰ ਰਿਹਾ ਸੀ।ਪਰ ਅਚਾਨਕ ਇਕ ਦਿਨ ਖੂਹ ਵਿਚ ਡਿੱਗ ਜਾਣ ਕਾਰਨ ਉਸਦੇ ਲੱਕ ਦੇ ਮਣਕੇ ਬੁਰੀ ਤਰ੍ਹਾਂ ਫਿਸ ਗਏ ਜਿਸ ਨਾਲ ਉਸਦਾ ਹੇਠਲਾ ਧੜ ਨਕਾਰਾ ਹੋ ਗਿਆ ।ਹੀਰਾ ਸਿੰਘ ਨੇ ਮਦਦ ਦੀ ਗੁਹਾਰ ਟਰੱਸਟ ਪਾਸ ਲਗਾਈ। ਜਿਸ ਤੇ ਗੁਰੁ ਨਾਨਕ ਦੇਵ ਲੋਕ ਭਲਾਈ ਟਰੱਸਟ ਵੱਲੋ 25 ਹਜਾਰ ਰਪੈ ਦੀ ਰਾਸ਼ੀ ਇਲਾਜ ਲਈ ਭੇਜੀ ਗਈ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਹੀਰਾ ਸਿੰਘ ਨੂੰ ਰਾਸ਼ਨ, 2 ਪੱਖੇ ਦੇ ਕੇ ਮਦਦ ਕੀਤੀ ਗਈ।
ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰੁ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਹੋਰਨਾਂ ਦੇਸ਼ ਵਿਦੇਸ਼ ਵਿਚ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਇਲਾਕੇ ਵਿਚ ਨੇਪਰੇ ਚਾੜੇ ਜਾਂਦੇ ਹਨ।ਉਹਨਾਂ ਨੇ ਸਮੂਹ ਦਾਨੀ ਸੱਜਣਾਂ ਅਤੇ ਗੁਰੁ ਨਾਨਕ ਲੋਕ ਭਲਾਈ ਟਰੱਸਟ ਦਾ ਧੰਨਵਾਦ ਕੀਤਾ ਜੋ ਸਮੇਂ ਸਮੇਂ ਤੇ ਪੰਜਾਬ ਵਿਚ ਵਸਦੇ ਲੋਕਾਂ ਦੇ ਇਲਾਜ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਅਤੇ ਆਪਣੇ ਦਸਵੰਦ ਨੂੰ ਸਾਰਥਿਕ ਕਰ ਰਹੇ ਹਨ। ਇਸ ਮੌਕੇ ਤੇ ਗੁਰਮੀਤ ਸਿੰਘ, ਡਾ.ਜਸਪਾਲ ਸਿੰਘ, ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਬੱਬੂ, ਅਵਤਾਰ ਸਿੰਘ ਢਿਲੋਂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: