Mon. Oct 14th, 2019

ਗੁਰੂ ਨਾਨਕ ਦੇਵ ਯੂੂਨੀਵਰਸਿਟੀ ਵਿਚ ਵਾਤਾਵਰਣ ਦੀ ਰੱਖਿਆ ਲਈ ਗੋਲਡਨ ਜੁਬਲੀ ਨੈਸ਼ਨਲ ਸੈਮੀਨਾਰ

????????????????????????????????????

ਗੁਰੂ ਨਾਨਕ ਦੇਵ ਯੂੂਨੀਵਰਸਿਟੀ ਵਿਚ ਵਾਤਾਵਰਣ ਦੀ ਰੱਖਿਆ ਲਈ ਗੋਲਡਨ ਜੁਬਲੀ ਨੈਸ਼ਨਲ ਸੈਮੀਨਾਰ
ਵਾਤਾਵਰਣ ਵਿਚ ਆ ਰਿਹਾ ਬਦਲਾਅ ਮਨੁੱਖ ਜਾਤੀ ਲਈ ਖ਼ਤਰੇ ਦੀ ਘੰਟੀ: ਰੇਨੂ ਭਾਰਦਵਾਜ

ਅੰਮ੍ਰਿਤਸਰ, 5 ਅਪ੍ਰੈਲ (ਨਿਰਪੱਖ ਕਲਮ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਲਾਈਫ਼ ਸਾਇੰਸਜ਼ ਦੇ ਪ੍ਰੋਫੈਸਰ ਰੇਨੂ ਭਾਰਦਵਾਜ ਨੇ ਕਿਹਾ ਹੈ ਕਿ ਦਿਨੋ-ਦਿਨ ਮਨੁੱਖ ਅਤੇ ਕੁਦਰਤ ਦੇ ਆਪਸੀ ਸੰਬੰਧ ਵਿਚ ਵੱਧ ਰਹੀਆਂ ਦੂਰੀਆਂ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਇਸ ਸੰਬੰਧੀ ਸੁਚੇਤ ਹੋਣ ਦੀ ਆਧੁਨਿਕ ਸਮੇਂ ਦੇ ਵਿਚ ਸਖ਼ਤ ਲੋੜ ਨੂੰ ਅਣਗੋਲਿਆ ਕੀਤਾ ਗਿਆ ਤਾਂ ਇਸ ਦਾ ਖੁਮਿਆਜਾ ਮਨੁੱਖ ਜਾਤੀ ਨੂੰ ਭੁਗਤਣਾ ਪਵੇਗਾ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੂੁਆਲੋਜ਼ੀ ਵਿਭਾਗ ਵੱਲੋ ਵਾਤਾਵਰਣ ਦੀ ਸੁਰੱਖਿਆ ਵਿਸ਼ੇ ਤੇ ਕਰਵਾਏ ਇਕ ਦਿਨਾਂ ਗੋਲਡਨ- ਜੁਬਲੀ ਕੌਮੀ ਸੈਮੀਨਰ ਨੂੰ ਸੰਬੋਧਨ ਕਰ ਰਿਹੇ ਸਨ।ਜਿਸ ਦੇ ਵਿਚ ਵਿਦਿਆਰਥੀਆਂ ਨੂੰ ਵਾਤਾਵਰਣ ਵਿਚ ਆ ਰਿਹੇ ਬਦਲਾਅ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਵਾਤਾਵਰਣ ਦੀ ਸੁਰੱਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਦੇ ਸੰਬੰਧ ਦੇ ਵਿਚ ਵੱਖ ਵੱਖ ਵਿਸ਼ਾ ਮਾਹਿਰਾਂ ਵੱਲੋਂ ਆਪਣੇ ਪਰਚੇ ਪੜ੍ਹੇ ਗਏ।ਡਾ. ਰੇਨੂ ਭਾਰਦਵਾਜ ਨੇ ਇਕ ਦਿਨਾਂ ਸੈਮੀਨਰ ਵਿਚ ਪੁਜੇ ਵੱਖ ਵੱਖ ਮਾਹਿਰਾਂ ਦੀਆਂ ਰਾਵਾਂ ਨਾਲ ਸਹਿਮਤ ਹੁੰਦਿਆ ਕਿਹਾ ਕਿ ਜਿੰਨ੍ਹਾਂ ਚਿਰ ਤੱਕ ਵਿਅਕਤੀਗਤ ਪੱਧਰ ਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਨਹੀ ਹੁੰਦੀ ਅਤੇ `ਚਿਪਕੋ` ਵਰਗੇ ਅੰਦੋਲਨ ਸ਼ੁਰੂ ਨਹੀ ਹੁੰਦੇ ਉਨ੍ਹਾਂ ਚਿਰ ਤੱਕ ਕੁਦਰਤੀ ਸਰੋਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਰੁਕਣ ਦਾ ਨਾ ਨਹੀ ਲੈ ਸਕੇਗਾ।ਉਹਨਾਂ ਨੇ ਕਿਹਾ ਕਿ ਵਾਤਾਵਰਣ ਦੇ ਵਿਚ ਵੱਧ ਰਿਹੇ ਤਾਪਮਾਨ ਨੇ ਸੰਸਾਰ ਭਰ ਵਿਚ ਬੁੱਧੀਜੀਵੀਆਂ ਨੂੰ ਚਿੰਤਾ ਵਿਚ ਪਾਇਆ ਹੈ।ਉਹਨਾਂ ਨੇ ਕਿਹਾ ਕਿ ਪਹਿਲਾਂ ਬੇਹਿਤਾਸ਼ਾ ਜੰਗਲ ਕੱਟੇ ਗਏ ਅਤੇ ਫੈਕਟਰੀਆਂ ਵਿਚੋ ਨਿਕਲ ਰਿਹਾ ਜ਼ਹਿਰ ਪੂਰੇ ਵਤਾਵਰਣ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗਲੋਬਲ ਵਾਰਮਿੰਗ ਇਸ ਸਮੇਂ ਦੁਨੀਆ ਦਾ ਸਭ ਤੋਂ ਭੱਖਦਾ ਮਸਲਾ ਬਣ ਚੁੱਕਾ ਹੈ।ਉਹਨਾਂ ਕਿਹਾ ਕਿ ਇਹ ਸਮੱਸਿਆ ਮਨੁੱਖ ਵੱਲੋ ਹੀ ਪੈਦਾ ਕੀਤੀ ਗਈ ਹੈ ਅਤੇ ਹੁਣ ਇਸ ਦਾ ਹੱਲ ਮਨੁੱਖ ਨੂੰ ਹੀ ਕੱਢਣਾ ਪਵੇਗਾ ।ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਧਰਤੀ ਤੇ ਸਭ ਤੋਂ ਵੱਧ ਖ਼ਤਰੇ ਦੇ ਰੂਪ ਵਿਚ ਮੰਡਰਾ ਰਿਹਾ ਹੈ।ਉਹਨਾਂ ਕਿਹਾ ਵਿਗਿਆਨੀਆਂ, ਸੰਸਥਾਂਵਾਂ ਦੇ ਨਾਲ ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਵਾਤਾਵਰਣ ਨੂੰ ਬਚਾਉਣ ਦੇ ਲਈ ਕੰਮ ਕਰਨਾ ਚਾਹੀਦਾ ਹੈ।

ਇਸ ਸੈਮੀਨਰ ਦੇ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ ਪੁਲਿਸ ਹਸਪਤਾਲ ਅੰਮ੍ਰਿਤਸਰ ਦੇ ਇੰਸਪੈਕਟਰ ਇੰਚਾਰਜ ਡਾ. ਡਿੰਪਲ ਧਾਲੀਵਾਲ ਸ਼੍ਰੀਵਾਸਤਵ ਨੇ ਵੀ ਇਸ ਗੱਲ ਤੇ ਜੋਰ ਦਿੱਤਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਵਿਅਕਤੀਗਤ ਪੱਧਰ ਤੇ ਪਾਣੀ, ਹਵਾ, ਰਹਿਦ-ਖੂੰਹਦ, ਜ਼ਹਿਰੀਲ਼ੀਆਂ ਗੈਸਾਂ ਆਦਿ ਨੂੰ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਹਨ। ਉਹਨਾਂ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਲਈ ਉਤਸ਼ਾਹ ਕੀਤਾ ਉੱਥੇ ਉਹਨਾਂ ਨੇ ਵਸਤਾਂ ਨੂੰ ਇਸਤੇਮਾਲ ਕਰਨ ਤੋਂ ਵੀ ਵਰਜਿਆ ਜਿਨ੍ਹਾਂ ਦੇ ਨਾਲ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਉਹਨਾਂ ਉਦਾਹਰਨ ਸਾਹਿਤ ਦੱਸਿਆ ਕਿ ਜਿਵੇ ਪਲਾਸਟਿਕ ਦੀ ਵਰਤੋਂ ਜ਼ਿਆਦਾ-ਜ਼ਿਆਦਾ ਹੋ ਰਹੀ ਹੈ ਉਵੇਂ ਉਵੇਂ ਵਾਤਾਵਰਣ ਵੀ ਵੱਧ ਪ੍ਰਭਾਵਿਤ ਹੋ ਰਿਹਾ ਹੈ।ਇਸ ਤੋ ਪਹਿਲਾ ਉਹਨਾਂ ਦਾ ਸਵਾਗਤ ਕਰਦਿਆ ਜੂਆਲੋਜ਼ੀ ਵਿਭਾਗ ਦੇ ਮੁਖੀ ਡਾ. ਸਤਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਜਿੱਥੇ ਅਜਿਹੇ ਸੈਮੀਨਾਰਾਂ ਦਾ ਸਿਲਸਿਲਾਂ ਜਾਰੀ ਰੱਖਿਆਂ ਜਾਵੇਗਾ ਉੱਥੇ ਵਾਤਾਵਰਣ ਨੂੰ ਬਚਾਉਣ ਦੇ ਲਈ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੋਗਰਾਮਾਂ ਰਾਂਹੀ ਟਰੇਨਿੰਗ ਵੀ ਦਿੱਤੀ ਜਾਵੇਗੀ। ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਤਾਪਮਾਨ ਦੇ ਵੱਧਣ ਦੇ ਕਾਰਨ ਸੁੰਮਦਰਾਂ ਦੇ ਵਿਚ ਪਾਣੀ ਦਾ ਵੱਧ ਰਿਹਾ ਪੱਧਰ ਸੁੱਮਚੀ ਮਨੁੱਖ ਜਾਤੀ ਦੇ ਲਈ ਖਤਰੇ ਦੀ ਘੰਟੀ ਦੇ ਤੋਰ ਤੇ ਲਿਆ ਜਾ ਰਿਹਾ ਹੈ।ਅਕਾਦਮਿਕ ਸ਼ੈੈਸਨ ਦੌਰਾਨ ਕਰੂਕਸ਼ੇੇਤਰ ਯੂਨੀਵਰਸਿਟੀ ਦੇ ਪ੍ਰੋ. ਰਾਜ਼ੇਸ਼ ਕੁਮਾਰ ਸ਼ਰਮਾ ਨੇ ਵਾਤਾਵਰਣ ਦੇ ਵਿਚ ਆ ਰਿਹੇ ਬਦਲਾਅ ਦੇ ਕਿਵੇਂ ਹਰ ਪੱਧਰ ਤੇ ਪ੍ਰਭਾਵ ਮਹਿਸੂਸ ਕੀਤਾ ਜਾ ਰਿਹਾ ਹੈ, ਨੂੰ ਵਿਸਥਾਰ ਸਾਹਿਤ ਦੱਸਦਿਆ ਵਾਤਾਵਰਣ ਵਿਚ ਸੁਤੰਲਿਨ ਬਣਾਈ ਰੱਖਣ ਤੇ ਜੋਰ ਦਿੱਤਾ। ਉਨ੍ਹਾਂ ਨਾਜੁਕ ਪ੍ਰਜਾਤੀਆਂ ਉੱਤੇ ਕਿਵੇਂ ਨਕਾਰਾਤਮਕ ਪ੍ਰਭਾਵ ਵਿਖਾਈ ਦੇ ਰਿਹੇ ਹਨ ਦਾ ਜ਼ਿਕਰ ਕਰਦਿਆ ਕਿਹਾ ਕਿ ਜੇਕਰ ਅੱਜ ਵੀ ਮਨੁੱਖ ਸਾਵਧਾਨ ਨਾ ਹੋਇਆ ਤਾਂ ਫਿਰ ਆਉਣ ਵਾਲੇ ਸਮੇਂ ਵਿਚ ਸੰਭਲਣ ਦਾ ਵੀ ਮੌਕਾ ਨਹੀ ਮਿਲੇਗਾ।ਉਹਨਾਂ ਇਹ ਵੀ ਕਿਹਾ ਕਿ ਵਾਤਾਵਰਣ ਵਿਚ ਆ ਰਿਹੇ ਬਦਲਾਅ ਦਾ ਪ੍ਰਭਾਵ ਮਨੁੱਖ ਜਾਤੀ ਤੇ ਵੀ ਪ੍ਰਤਿੱਖ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਇਸ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।
ਗੁਰੂਕੁਲ ਕਾਂਗਰੀ, ਯੂਨੀਵਰਸਿਟੀ ਹਰਿਦੁਆਰ ਦੇ ਪ੍ਰੋ. ਬੀ.ਡੀ. ਜੋਸ਼ੀ ਨੇ ਵਾਤਾਵਰਣ ਦੇ ਵਿਚ ਆ ਰਿਹੇ ਵਿਗਾੜ ਦੇ ਵੱਖ ਵੱਖ ਪਹਿਲੂਆਂ `ਤੇ ਆਪਣਾ ਪੇਪਰ ਪੇਸ਼ ਕਰਦਿਆ ਧਿਆਨ ਦਿਵਾਇਆ ਕਿ ਪ੍ਰਦੂਸ਼ਣ ਨਾ ਸਿਰਫ਼ ਕੁਦਰਤੀ ਸੁੰਦਰਤਾ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਜੈਵ-ਵਿਵਿਧਤਾ ਨੂੰ ਖ਼ਰਾਬ ਕਰ ਰਿਹਾ ਹੈ।ਉਹਨਾਂ ਕਿਹਾ ਕਿ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਸਰਕਾਰ ਤੋਂ ਇਲਾਵਾ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਲੈਣੀ ਚਾਹੀਦੀ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਵਿਸ਼ਾ ਮਾਹਿਰਾਂ ਵੱਲੋਂ ਭਾਵ-ਪੂਰਤ ਤਰੀਕੇ ਨਾਲ ਦਿੱਤੇ ਗਏ।

Leave a Reply

Your email address will not be published. Required fields are marked *

%d bloggers like this: