ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਕਨਵੋਕੇਸ਼ਨ 19 ਫਰਵਰੀ ਨੂੰ

ss1

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਕਨਵੋਕੇਸ਼ਨ 19 ਫਰਵਰੀ ਨੂੰ

ਅੰਮ੍ਰਿਤਸਰ, 06 ਫਰਵਰੀ, 2018 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਲਾਨਾ ਕਨਵੋਕੇਸ਼ਨ 19 ਫਰਵਰੀ, 2018 (ਸੋਮਵਾਰ) ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਵੇਰੇ 10.30 ਵਜੇ ਕਰਵਾਈ ਜਾ ਰਹੀ ਹੈ। ਕਨਵੋਕੇਸ਼ਨ ਦੀ ਰਿਹਰਸਲ 18 ਫਰਵਰੀ ਨੂੰ ਹੋਵੇਗੀ।

ਕਨਵੋਕੇਸ਼ਨ ਦੀ ਪ੍ਰਧਾਨਗੀ ਪਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਕਰਨਗੇ। ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਮੰਤਰੀ, ਭਾਰਤ ਸਰਕਾਰ, ਸ਼੍ਰੀ ਪ੍ਰਕਾਸ਼ ਜਾਵੇਡੇਕਰ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਅਤੇ ਕਨਵੋਕੇਸ਼ਨ ਭਾਸ਼ਣ ਦੇਣਗੇ। ਸ. ਜਗਦੀਸ਼ ਸਿੰਘ ਖੇਹਰ, ਸਾਬਕਾ ਚੀਫ ਜਸਟਿਸ ਆਫ ਇੰਡੀਆ ਅਤੇ ਜਨਰਲ ਬਿਕਰਮ ਸਿੰਘ, ਸਾਬਕਾ ਚੀਫ ਆਫ ਆਰਮੀ ਸਟਾਫ ਨੂੰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਮਾਨਯੋਗ ਪੰਜਾਬ ਦੇ ਗਵਰਨਰ ਅਤੇ ਮਹਿਮਾਨਾਂ ਨੂੰ ਜੀ-ਆਇਆਂ ਆਖਣਗੇ।

ਪਜਾਬ ਦੇ ਗਵਰਨਰ ਇਸ ਮੌਕੇ ਸਕਾਲਰਜ਼ ਅਤੇ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ, ਐਮ.ਟੈਕ. ਐਲ.ਐਲ.ਐਮ., ਐਸ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ. ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ. ਅਤੇ ਬੀ.ਏ. ਆਦਿ ਦੀਆਂ ਡਿਗਰੀਆਂ ਅਤੇ ਮੈਡਲਜ਼ ਨਾਲ ਸਨਮਾਨਿਤ ਕਰਨਗੇ।

Share Button

Leave a Reply

Your email address will not be published. Required fields are marked *