ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਗਜ਼ਿਟ ਕਲਾਸਾਂ ਦੇ ਇਮਤਿਹਾਨ ਇਕ ਜੁਲਾਈ ਤੋਂ ਲਏ ਜਾਣਗੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਗਜ਼ਿਟ ਕਲਾਸਾਂ ਦੇ ਇਮਤਿਹਾਨ ਇਕ ਜੁਲਾਈ ਤੋਂ ਲਏ ਜਾਣਗੇ

ਅੰਮ੍ਰਿਤਸਰ 30 ਮਈ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੋਵਿਡ 19 ਮਹਾਂਮਾਰੀ ਦੇ ਪ੍ਰਪੋਕ ਕਾਰਨ ਇਸ ਸਮੇਂ ਦੌਰਾਨ ਸਿਰਫ ਡਿਗਰੀਆਂ ਅਤੇ ਡਿਪਲੋਮਾ ਕੋਰਸਾਂ ਦੀਆਂ ‘ਐਗਜ਼ਿਟ’ ਕਲਾਸਾਂ (ਫਾਈਨਲ ਕਲਾਸਾਂ) ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ‘ਐਗਜ਼ਿਟ’ ਕਲਾਸਾਂ ਦੇ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੀਖਿਆ ਦਾ ਆਰਜੀ ਸਮਾਂ 1 ਜੁਲਾਈ ਤੋਂ 20 ਜੁਲਾਈ, 2020 ਤੱਕ ਤਹਿ ਕੀਤਾ ਗਿਆ ਹੈ ਅਤੇ ਡੇਟਸ਼ੀਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਅਪਲੋਡ ਕੀਤੀ ਗਈ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਇੰਟਰਮੀਡੀਏਟ ਕਲਾਸਾਂ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਬਾਅਦ ਵਿਚ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਲੌਕਡਾਊਨ/ਕਰਫਿਊ ਲਗਾਏ ਜਾਣ ਤੋਂ ਪਹਿਲਾਂ 70 ਫੀਸਦ ਸਿਲੇਬਸ ਪੂਰਾ ਕਰ ਦਿੱਤਾ ਗਿਆ ਸੀ ਅਤੇ ਬਾਕੀ ਸਿਲੇਬਸ ਸੋਸ਼ਲ ਮੀਡੀਆ ਅਤੇ ਈ-ਪਲੇਟਫਾਰਮ ਦੀ ਸਹਾਇਤਾ ਨਾਲ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਦੁਆਰਾ ਪੂਰਾ ਕੀਤਾ ਗਿਆ ਹੈ। ਹਾਲਾਂਕਿ, ਵਿਸ਼ਾ ਵਸਤੂ, ਸਮੱਗਰੀ ਅਤੇ ਸੰਚਾਰ ਦੇ ਮੱਦੇਨਜ਼ਰ ਆੱਨਲਾਈਨ ਅਧਿਆਪਨ ਨੂੰ ਕਲਾਸ ਦੇ ਦਰਸਾਏ ਅਧਿਆਪਨ ਦੇ ਬਰਾਬਰ ਸਮਝਿਆ ਨਹੀਂ ਜਾ ਸਕਦਾ ਪਰ ਕਲਾਸਰੂਮ ਦੀ ਸਿਖਲਾਈ ਦੀ ਬਜਾਏ ਆਨਲਾਈਨ ਅਧਿਆਪਨ ਦੀ ਇਸ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਦੀ ਆਨਲਾਈਨ ਸਿਖਿਆ ਦੇ ਅਨੁਕੂਲ ਹੀ ਪ੍ਰਸ਼ਨ ਪੱਤਰ ਸੈੱਟ ਕਰਨ ਦਾ ਯਤਨ ਕੀਤਾ ਜਾਵੇਗਾ।

ਵਿਦਿਆਰਥੀਆਂ ਦੇ ਮਨਾਂ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਕਾਹਲੋਂ ਨੇ ਦੱਸਿਆ ਕਿ ਪਹਿਲਾਂ ਚਾਰ ਭਾਗਾਂ ਵਿਚ ਅੱਠ ਸੁਆਲ ਪਾਏ ਜਾਂਦੇ ਸਨ ਤੇ ਪੰਜਾਂ ਸੁਆਲ ਕਰਨੇ ਹੁੰਦੇ ਸਨ ਜੋ ਕਿ ਹਰ ਸੈਕਸ਼ਨ ਵਿਚੋਂ ਇਕ ਇਕ ਸੁਆਲ ਦਾ ਜੁਆਬ ਦੇਣਾ ਲਾਜ਼ਮੀ ਸੀ ਅਤੇ ਪੰਜਵਾਂ ਸੁਆਲ ਕਿਸੇ ਵੀ ਭਾਗ ਵਿਚੋਂ ਕੀਤਾ ਜਾ ਸਕਦਾ ਸੀ। ਪਰ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਓਪਨ ਚੁਆਇਸ ਰਾਹੀਂ ਅੱਠਾਂ ਸੁਆਲਾਂ ਵਿਚੋਂ ਕਿਸੇ ਵੀ ਚਾਰ ਸੁਆਲਾਂ ਦਾ ਜੁਆਬ ਕਿਸੇ ਵੀ ਭਾਗ ਵਿਚੋਂ ਦਿੱਤਾ ਜਾ ਸਕਦਾ ਹੈ ਅਤੇ ਹੁਣ ਪੰਜਾਂ ਦੀ ਥਾ ਚਾਰ ਸੁਆਲਾਂ ਦਾ ਜੁਆਬ ਦੇਣਾ ਹੋਵੇਗਾ ਅਤੇ ਇਮਤਿਹਾਨ ਦਾ ਸਮਾਂ ਵੀ ਤਿੰਨ ਤੋਂ ਘੱਟ ਕੇ ਦੋ ਘੰਟੇ ਰਹਿ ਜਾਵੇਗਾ।

ਇਹ ਸਹੂਲਤ ਕਲਾਸਰੂਮ ਸਿਖਲਾਈ ਦੀ ਗੈਰ ਹਾਜ਼ਰੀ ਵਿਚ ਵਿਦਿਆਰਥੀਆਂ ਦੁਆਰਾ ਦਰਪੇਸ਼ ਸੀਮਾ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ ਅਤੇ ਕੋਵਿਡ -19 ਤੋਂ ਪੈਦਾ ਹੋਈ ਸਥਿਤੀ ਕਾਰਨ ਪੈਦਾ ਹੋਈਆਂ ਹੋਰ ਮੁਸ਼ਕਲਾਂ ਦੇ ਮੱਦੇ ਨਜ਼ਰ ਹਰ ਦੋ ਘੰਟੇ ਦੇ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਇਕੱਠਿਆਂ ਕਰਨ ਦਾ ਪ੍ਰਸਤਾਵ ਹੈ ਕਿ ਚਾਰ ਘੰਟੇ ਦਾ ਇਕ ਨਿਰੰਤਰ ਸੈਸ਼ਨ ਬਣਾਇਆ ਜਾ ਸਕੇ ਤਾਂ ਜੋ ਪ੍ਰੀਖਿਆ ਕੇਂਦਰ ਵਿਚ ਵਿਦਿਆਰਥੀਆਂ ਦੇ ਆਉਣ ਦੀ ਗਿਣਤੀ ਨੂੰ ਅੱਧੇ ਕਰਕੇ ਘਟਾ ਦਿੱਤਾ ਜਾ ਸਕੇ, ਜਿਸ ਨਾਲ ਵਿਦਿਆਰਥੀਆਂ ਦੇ ਸੰਪਰਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।

ਸੁਝਾਏ ਗਏ ਇਮਤਿਹਾਨ ਦੇ ਢੰਗ ਸਬੰਧੀ ਵੱਖ-ਵੱਖ ਅਦਾਰਿਆਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਦੇ ਆਉਣ ਵਾਲੇ ਸਲਾਹ ਮਸ਼ਵਰੇ ਅਨੁਸਾਰ ਫੈਸਲਾ ਬਦਲਣ ਦੀ ਸੂਰਤ ਵਿਚ ਸੂਚਿਤ ਕੀਤਾ ਜਾਵੇਗਾ। ਇਹ ਵੀ ਯਕੀਨੀ ਬਣਾਇਆ ਜਾਏਗਾ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਸਲ ਵਿੱਚ ਪ੍ਰਯੋਗਸ਼ਾਲਾਵਾਂ ਵਿੱਚ ਲੌਕਡਾਊਨ ਲਗਾਉਣ ਤੋਂ ਪਹਿਲਾਂ ਕੀਤੇ ਗਏ ਅਭਿਆਸਾਂ ਦੇ ਸਮੂਹ ਵਿੱਚੋਂ ਲਈਆਂ ਜਾਣ।

ਸਰਕਾਰ ਵੱਲੋਂ ਜਾਰੀ ਮਾਪਦੰਡਾਂ ਤੇ ਬਚਾਉ ਦੇ ਤਰੀਕਿਆਂ ਨੂੰ ਧਿਆਨ ਵਿਚ ਰੱਖਦਿਆਂ ਇਮਤਿਹਾਨ ਸਵੱਛ ਵਾਤਾਵਰਣ ਵਿਚ ਸਮਾਜਕ ਦੂਰੀਆਂ ਦੀਆਂ ਸ਼ਰਤਾਂ ਦੀ ਪਾਲਣਾ ਕਰਦਿਆਂ ਉਮੀਦਵਾਰਾਂ ਵਿਚਾਲੇ 6 ਫੁੱਟ ਦੀ ਦੂਰੀ ਨਾਲ ਬੈਠਣ ਅਤੇ ਸੁਪਰਵਾਈਜ਼ਰਾਂ ਦੀ ਗਿਣਤੀ ਦੁੱਗਣੀ ਕਰਕੇ ਕਰਵਾਈ ਜਾਵੇਗੀ।

ਹਾਲਾਂਕਿ, ਕੋਵਿਡ 19 ਦੇ ਮੱਦੇਨਜ਼ਰ ਮੌਜੂਦਾ ਸਥਿਤੀ ਦੀ ਗਤੀਸ਼ੀਲਤਾ ਨੂੰ ਵੇਖਦੇ ਹੋਏ, ਯੂਨੀਵਰਸਿਟੀ ਅਧਿਕਾਰੀ ਇਸ ਮਾਮਲੇ ‘ਤੇ ਹੋਰ ਵਿਚਾਰ ਕਰਨ ਲਈ ਵੈਬਿਨਾਰਾਂ ਦੁਆਰਾ ਲਗਾਤਾਰ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਸੰਪਰਕ ਵਿੱਚ ਹਨ। ਹਮੇਸ਼ਾਂ ਵਿਕਸਤ ਹੋ ਰਹੀ ਸਥਿਤੀ ਅਤੇ ਨਤੀਜੇ ਵਜੋਂ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਹੋਣ ਵਾਲੀਆਂ ਤਬਦੀਲਆਂ ਤੋਂ ਜਾਣੂ ਕਰਵਾਇਆ ਜਾਵੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: