ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ `ਅਕਾਦਮਿਕ ਲੇਖਣ ਅਤੇ ਖੋਜ ਵਿਚ ਨੈਤਿਕਤਾ` ਵਿਸ਼ੇ `ਤੇ ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ `ਅਕਾਦਮਿਕ ਲੇਖਣ ਅਤੇ ਖੋਜ ਵਿਚ ਨੈਤਿਕਤਾ` ਵਿਸ਼ੇ `ਤੇ ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 09 ਦਸੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ `ਅਕਾਦਮਿਕ ਲੇਖਣ ਅਤੇ ਖੋਜ ਵਿਚ ਨੈਤਿਕਤਾ` ਵਿਸ਼ੇ `ਤੇ ਸੱਤ ਰੋਜ਼ਾ ਆਨਲਾਈਨ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ 80 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ ਅਤੇ ਇਸ ਦੌਰਾਨ ਚੰਗੇਰਾ ਲੇਖਣ, ਸੰਪਾਦਨ ਅਤੇ ਖੋਜ ਨਾਲ ਸਬੰਧਤ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਕੇਂਦਰੀ ਯੂਨੀਵਰਸਿਟੀ ਸਾਊਥ ਬਿਹਾਰ, ਗਯਾ ਦੇ ਵਾਈਸ ਚਾਂਸਲਰ ਪ੍ਰੋ. ਹਰੀਸ਼ ਚੰਦਰ ਰਾਠੌੜ ਨੇ ਸਮਾਪਤੀ ਸਮਾਰੋਹ ਮੌਕੇ ਕਿਹਾ ਕਿ ਲੇਖਣ ਖੋਜ ਪ੍ਰੀਕ੍ਰਿਆ ਦਾ ਮਹੱਤਵਪੂਰਨ ਹਿੱਸਾ ਹੈ ਜੋ ਕਿ ਵਿਗਿਆਨਕ ਗਿਆਨ ਮੁਹਈਆ ਕਰਦਾ ਹੈ। ਉਨ੍ਹਾਂ ਖੋਜ ਨੂੰ ਸੰਜੀਦਾ ਅਤੇ ਰੂਹ ਨਾਲ ਕੀਤਾ ਜਾਣ ਵਾਲਾ ਕਾਰਜ ਐਲਾਨਿਆਂ ਕਿਹਾ ਸਮਾਜ ਵਿਗਿਆਨ ਵਿਸ਼ੇ ਵਿਚ ਖੋਜ ਪ੍ਰਕਾਸ਼ਨ ਦੇ ਕਾਰਜ ਵਿਚ ਸੰਜੀਦੇਪਨ, ਈਮਾਨਦਾਰੀ, ਵਚਨਬੱਧਤਾ ਅਤੇ ਗੰਭੀਰਤਾ ਪੂਰਵਕ ਵਿਸ਼ਲੇਸ਼ਣ ਦੀ ਘਾਟ ਹੈ ਕਿਉਂਕਿ ਅੰਕੜਿਆਂ ਦੀ ਸਾਰਥਕਤਾ ਨੂੰ ਠੀਕ ਰੂਪ ਵਿਚ ਨਹੀਂ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਨੈਤਿਕ ਅਤੇ ਅਵਿਗਿਆਨਕ ਪਹੁੰਚਵਿਧੀਆਂ ਦੀ ਆਮ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੋਜਾਰਥੀ ਅਤੇ ਨਿਗਰਾਨ ਨੂੰ ਖੋਜ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਸਵੈਪੜਚੋਲ ਕਰਨ ਦੀ ਲੋੜ ਹੈ।

ਨਵੀਂ ਦਿੱਲੀ ਦੀ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ਼ ਰੀਸਰਚ ਦੇ ਮੈਂਬਰ ਸਕੱਤਰ, ਪ੍ਰੋ. ਵੀ.ਕੇ. ਮਲਹੋਤਰਾ ਨੇ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਮੌਕੇ ਨੈਤਿਕਤਾ ਭਰਪੂਰ ਖੋਜ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਨੈਤਿਕ ਆਧਾਰਤ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਖੋਜਾਰਥੀਆਂ ਨੂੰ ਵੀ ਪ੍ਰੇਰਿਤ ਕਰਨ ਕਿ ਉਹ ਅੰਕੜਿਆਂ ਨੂੰ ਮੂਲ ਰੂਪ ਵਿਚ ਪੇਸ਼ ਕਰਨ।

ਪ੍ਰੋਜੈਕਟ ਕੋਆਰਡੀਨੇਟਰ, ਪ੍ਰੋ. ਅਮਿਤ ਕੌਟਸ ਨੇ ਜੀ ਆਇਆਂ ਆਖਦਿਆਂ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ। ਵਿਭਾਗ ਦੇ ਮੁਖੀ, ਡਾ. ਦੀਪਾ ਸਿਕੰਦ ਕੌਟਸ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: