Wed. Feb 19th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ‘ਕੈਮੀਕਲਗੇਕਸ’ ਸਾਲਾਨਾ ਮੇਲੇ ਦਾ ਪੰਜਵਾਂ ਐਡੀਸ਼ਨ 28 ਜਨਵਰੀ ਤੋਂ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ‘ਕੈਮੀਕਲਗੇਕਸ’ ਸਾਲਾਨਾ ਮੇਲੇ ਦਾ ਪੰਜਵਾਂ ਐਡੀਸ਼ਨ 28 ਜਨਵਰੀ ਤੋਂ ਸ਼ੁਰੂ

ਅੰਮ੍ਰਿਤਸਰ, 27 ਜਨਵਰੀ (ਨਿਰਪੱਖ ਆਵਾਜ਼): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ‘ਕੈਮੀਕਲਗੇਕਸ’ ਸਾਲਾਨਾ ਮੇਲੇ ਦਾ ਪੰਜਵਾਂ ਐਡੀਸ਼ਨ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਖੇ 28 ਤੋਂ 30 ਜਨਵਰੀ ਤਕ ਕਰਵਾਇਆ ਜਾਵੇਗਾ। ਇਸ ਮੇਲੇ ਦੌਰਾਨ ਕੁਇਜ਼, ਕੈਮਿਸਟਰੀ ਆਰਟ, 8-ਬਿਟ ਗੇਮਿੰਗ, ਡਾਂਸ ਟੂ ਟਿਊਨ ਅਤੇ ਹੋਰ ਅਜਿਹੇ ਰੌਚਕ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ।

ਵਿਭਾਗ ਦੇ ਮੁਖੀ ਡਾ. ਗੀਤਾ ਹੁੰਦਲ ਨੇ ਕਿਹਾ ਕਿ ਲਗਪਗ 300 ਵਿਦਿਆਰਥੀਆਂ ਨੇ ਇਸ ਮੇਲੇ ਵਿਚ ਦਿਲਚਸਪੀ ਵਿਖਾਈ ਜੋ ਕਿ ਲੋਹੜੀ ਵਾਲੇ ਦਿਨ ਸ਼ੁਰੂ ਹੋਇਆ ਸੀ। ਇਹ ਮੇਲਾ ਵਿਦਿਆਰਥੀਆਂ ਵਿਚ ਰਸਾਇਣ ਵਿਗਿਆਨ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਪੇਸ਼ਕਾਰੀ ਦੇ ਆਧਾਰ ‘ਤੇ ਵੱਖ ਵੱਖ ਅੰਕ ਦਿੱਤੇ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੇਲੇ ਦੇ ਆਖਰੀ ਦਿਨ ਸਨਮਾਨਿਤ ਕੀਤਾ ਜਾਵੇਗਾ।

ਇਸ ਮੇਲੇ ਦੀ ਸਫਲਤਾ ਨੇਪਰੇ ਚਾੜ੍ਹਨ ਲਈ ਕੈਮੀਕਲ ਸੁਸਾਇਟੀ ਦੇ ਅਧਿਆਪਕ ਅਤੇ ਵਿਦਿਆਰਥੀ ਮੈਂਬਰਾਂ ਵੱਲੋਂ ਦਿਤੇ ਜਾ ਰਹੇ ਵਿਸ਼ੇਸ਼ ਸਹਿਯੋਗ ਸ਼ਾਮਿਲ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: