ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਚੇਤੇ ਆਏ ਆਪਣੇ ਸੁਨਹਿਰੀ ਦਿਨ ਅਤੇ ਪੁਰਾਣੇ ਦੋਸਤ

ss1

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਚੇਤੇ ਆਏ ਆਪਣੇ ਸੁਨਹਿਰੀ ਦਿਨ ਅਤੇ ਪੁਰਾਣੇ ਦੋਸਤ
ਇਕ ਦੂਜੇ ਨਾਲ ਸੈਲਫੀਆਂ ਖਿਚ ਕੇ ਅਤੇ ਗਲਵੱਕੜੀਆਂ ਵਿੱਚ ਲੈ ਕੇ ਮਿਲੇ ਪੁਰਾਣੇ ਵਿਦਿਆਰਥੀ
ਪੁਰਾਣੇ ਵਿਦਿਆਰਥੀ ਨਵਿਆਂ ਲਈ ਰੋਲ ਮਾਡਲ ਬਣਨ: ਅਤੁਲ ਨੰਦਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਸਾਬਕਾ ਵਿਦਿਆਰਥੀਆਂ ਦੀ ਮਿਲਣੀ

ਅਮ੍ਰਿਤਸਰ, 16 ਮਾਰਚ: ਅਗਲੇ ਸਾਲ ਗੋਲਡ ਜੁਬਲੀ ਮਨਾਉਣ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਅੱਜ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਜਿਥੇ ਆਪਣੇ ਸੁਨਹਿਰੇ ਦਿਨਾਂ ਨੂੰ ਤਾਜ਼ਾ ਕੀਤਾ ਉਥੇ ਇਹ ਵੀ ਕਿਹਾ ਕਿ ਉਹ ਜੋ ਵੀ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਦੌਲਤ ਹਨ ਅਤੇ ਉਨ੍ਹਾਂ ਦੇ ਦਿਲਾਂ ਵਿਚ ਯੂਨੀਵਰਸਿਟੀ ਸਦਾ ਹੀ ਵੱਸੀ ਹੋਈ ਹੈ।
ਐਡਵੋਕੇਟ ਜਨਰਲ, ਪੰਜਾਬ ਸ੍ਰੀ ਅੁਤਲ ਨੰਦਾ ਜੋ ਮੁੱਖ ਮਹਿਮਾਨ ਦੇ ਤੌਰ ‘ਤੇ ਇਥੇ ਪੁਜੇ ਸਨ, ਆਪਣੇ ਦਿਨਾਂ ਦੀਆਂ ਯਾਦਾਂ ਤਾਜਾ ਕਰਦਿਆਂ ਜਿਥੇ ਉਨ੍ਹਾਂ ਦਿਨਾਂ ਵਿਚ ਲਿਖੀਆਂ ਕਵਿਤਾਵਾਂ ਸੁਣਾ ਕੇ ਭਾੁਵਕ ਹੋ ਗਏ ਉਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਕਾਸ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਾਰੇ ਅਲੂਮਿਨੀ ਨੂੰ ਅੱਗੇ ਆ ਕੇ ਅਲੂਮਿਨੀ ਫੰਡ ਸਥਾਪਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ ਯੂਨੀਵਰਸਿਟੀ ਦੇ ਵਿਦਿਆਰਥੀ ਦੇਸ਼ ਵਿਚ ਅਹੁਦਿਆਂ ਤੇ ਕਾਰਜਸ਼ੀਲ ਹਨ, ਉਨ੍ਹਾਂ ਨੂੰ ਨਵੇਂ ਵਿਦਿਆਰਥੀਆਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ। ਜਿਸ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਵਾਗਤ ਕਰਦਿਆਂ ਕਿਹਾ ਕਿ ਅਲੂਮਿਨੀ ਫੰਡ ਦਾ ਇਕ ਇਕ ਦਿੱਤਾ ਪੈਸਾ ਵਿਦਿਆਰਥੀਆਂ ਦੀ ਭਲਾਈ ਅਤੇ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵ-ਉਚ ਯੂਨੀਵਰਸਿਟੀ ਬਣਾਉਣ ਦਾ ਯਤਨ ਕਰਨ ‘ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਸਮੇਂ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਵੱਖ ਵੱਖ ਆਰੰਭੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹਾਲ ਵਿਚ ਹੀ ਯੂਨੀਵਰਸਿਟੀ ਨੂੰ ਯੂ.ਜੀ.ਸੀ. ਵੱਲੋਂ ਕੈਟਾਗਿਰੀ ਵਨ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਅੰਤਰਰਾਸ਼ਟਰੀ ਮਿਆਰਾਂ ਵਾਲੀ ਯੂਨੀਵਰਸਿਟੀ ਬਣਾਉਣ ਲਈ ਯਤਨਸ਼ੀਲ ਹਨ। ਇਸ ਦੇ ਲਈ ਉਨ੍ਹਾਂ ਨੇ ਯੂਨੀਵਰਸਿਟੀ ਦੇ ਨਵੇਂ ਅਤੇ ਪੁਰਾਣੇ ਸਾਰੇ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਕਿਹਾ।
ਸ੍ਰੀ ਨੰਦਾ ਨੇ ਵੱਖ ਵੱਖ ਸ਼ੇਅਰਾਂ ਰਾਹੀਂ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਸਾਨੂੰ ਇਕ ਪਛਾਣ ਦਿੱਤੀ ਹੈ ਜੇਕਰ ਅਸੀਂ ਉਹ ਪਛਾਣ ਗੁਆ ਲਈ ਤਾਂ ਅਸੀਂ ਖਿੰਡ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਦੀ ਭਲਾਈ ਲਈ ਅੱਗੇ ਚਾਹੀਦਾ ਅਤੇ ਭਲਾਈ ਕੀਰਤੀਮਾਨ ਸਥਾਪਤ ਕਰਨੇ ਚਾਹੀਦੇ ਹਨ।ਸਮਾਗਮ ਦੌਰਾਨ ਜਿਥੇ ਪੁਰਾਣੇ ਵਿਦਿਆਰਥੀ ਇਕ ਦੂਜੇ ਨੂੰ ਮਿਲ ਕੇ ਭਾਵੁਕ ਹੁੰਦੇ ਰਹੇ ਉਥੇ ਸੈਲਫੀਆਂ ਖਿੱਚ ਕੇ ਆਪਣੇ ਆਪ ਨੂੰ ਉਚ ਅਹੁਦਿਆਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਂਗ ਵਿਚਰਦੇ ਕਰਦੇ ਨਜ਼ਰ ਆਏ। ਇਸ ਸਮੇਂ ਉਨ੍ਹਾਂ ਨੇ ਜਵਾਨੀ ਦੇ ਦਿਨਾਂ ਵਿਚ ਯੂਨੀਵਰਸਿਟੀ ਵਿਚ ਕੀਤੀਆਂ ਸ਼ਰਾਰਤਾਂ ਨੂੰ ਸਾਂਝਾ ਕੀਤਾ ਉਥੇ ਅਧਿਆਪਕਾਂ ਦੀਆਂ ਸਿਖਿਆਵਾਂ ਨੂੰ ਵੀ ਆਪਣੀ ਤਰੱਕੀ ਦਾ ਆਧਾਰ ਦੱਸਿਆ।
ਇਸ ਸਮੇਂ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀ ਵਲੋਂ ਆਪਣੀ ਕਲਾਕਾਰੀ ਰਾਹੀਂ ਵੱਖ ਵੱਖ ਆਈਟਮਾਂ ਜ਼ਰੀਏ ਪੁਰਾਣੇ ਵਿਦਿਆਰਥੀਆਂ ਦਾ ਮਨੋਰਜਨ ਕੀਤਾ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਉਨ੍ਹਾਂ ਦਾ ਦਿਲ ਮੋਹ ਲਿਆ। ਉਹ ਆਪੋ ਆਪਣੇ ਵਿਭਾਗਾਂ ਵਿਚ ਵੀ ਗਏ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਇਹ ਮਿਲਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਲੂਮਨੀ ਐਸੋਸੀਏਸਨ ਵੱਲੋਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰਥ ਸਾਹਿਬ ਭਵਨ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿੱਚ ਸਾਬਕਾ ਵਿਦਿਆਰਥੀ ਸਾਮਿਲ ਹੋਏ।
ਉਪ ਕੁਲਪਤੀ ਪ੍ਰੋ. ਜਸਪਾਲ ਸਿਘ ਸਧੂ ਨੇ ਐਲੂਮਿਨੀ ਮੀਟ-2018 ਦੀ ਪ੍ਰਧਾਨਗੀ ਕੀਤੀ ਅਤੇ ਸ੍ਰੀ ਅਤੁਲ ਨਦਾ, ਐਡਵੋਕੇਟ ਜਨਰਲ ਪਜਾਬ ਇਸ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਮੀਟਿੰਗ ਦਾ ਰਸਮੀ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋ. ਬੀ.ਐੱਸ. ਬਾਜਵਾ, ਡੀਨ ਅਲੂਮਨੀ ਐਸੋਸੀਏਸਨ ਨੇ ਐਸੋਸੀਏਸ਼ਨ ਸਬੰਧੀ ਇਕ ਰਿਪੋਰਟ ਪੇਸ ਕੀਤੀ ਅਤੇ ਯੂਨੀਵਰਸਿਟੀ ਅਤੇ ਸਾਬਕਾ ਵਿਦਿਆਰਥੀਆਂ ਵਿਚਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਲੋੜੀਂਦੇ ਭਵਿੱਖਮੁਖੀ ਯੋਜਨਾਵਾਂ ਬਾਰੇ ਦੱਸਿਆ। ਪ੍ਰੋ. ਕਮਲਜੀਤ ਸਿਘ, ਡੀਨ ਅਕਾਦਮਿਕ ਮਾਮਲਿਆਂ ਨੇ ਧਨਵਾਦ ਦਾ ਮਤਾ ਪੇਸ ਕਰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਦੀ ਸਾਂਝ ਦਾ ਸ਼ੁਰੂ ਹੋਇਆ ਇਹ ਸਿਲਸਿਲਾ ਚਲਦਾ ਰਹੇਗਾ।
ਪ੍ਰੋਫੈਸਰ ਜਸਪਾਲ ਸਿਘ ਸਧੂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦੇਸ ਅਤੇ ਵਿਦੇਸਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਉੱਚੇ ਅਹੁਦਿਆਂ ਉਪਰ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਉਹ ਵਿਦਿਅਕ ਸਸਥਾਨ, ਨਿਆਂਪਾਲਿਕਾ, ਆਈਐਫਐਸ, ਆਈਏਐਸ, ਪੀਸੀਐਸ, ਭਾਰਤੀ ਪੁਲਿਸ ਸੇਵਾਵਾਂ, ਫੈਡਰਲ ਸੇਵਾਵਾਂ, ਕਾਰਪੋਰੇਟ ਸੈਕਟਰ, ਰਾਜਨੀਤਿਕ ਪਾਰਟੀਆਂ, ਪਬਲਿਕ ਫ਼ ਫਾਰਮਾ ਸੈਕਟਰ ਅਤੇ ਪਜਾਬ ਸਿਵਲ ਸੇਵਾਵਾਂ ਆਦਿ ਵਿਚ ਅਹਿਮ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਇਸ ਸਮੇਂ ਵਾਈਸ ਚਾਂਸਲਰ, ਵਿਗਿਆਨੀ, ਡੀਨ ਅਕਾਦਮਿਕ ਮਾਮਲਿਆਂ ਅਤੇ ਡਾਇਰੈਕਟਰ ਖੋਜ ਅਤੇ ਹੋਰ ਅਹਿਮ ਅਹੁਦਿਆਂ ਕਾਰਜਸ਼ੀਲ ਹਨ ਅਤੇ ਅਕਾਦਮਿਕ ਖੇਤਰਾਂ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਐਸੋਸੀਏਸਨ ਦਾ ਮੁੱਖ ਉਦੇਸ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬ੍ਰਾਂਡ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਵਿਸਵ ਭਰ ਵਿੱਚ ਸਾਂਝੇ ਤੌਰ ‘ਤੇ ਇਕ ਮੰਚ ਮੁਹੱਈਆ ਕਰਵਾਇਆ ਜਾ ਸਕੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਸਦੇ ਸਾਬਕਾ ਵਿਦਿਆਰਥੀ ਵਿਚਾਲੇ ਰਿਸਤਿਆਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਪ੍ਰੋ. ਬਾਜਵਾ ਨੇ ਕਿਹਾ ਕਿ ਸਾਬਕਾ ਵਿਦਿਆਰਥੀ ਐਸੋਸੀਏਸਨ ਦੀ ਸਾਲ 2007 ਵਿੱਚ ਸਥਾਪਨਾ ਕੀਤੀ ਗਈ ਸੀ। ਨਵੀਂ ਵੈਬਸਾਈਟ ਦੇ ਅਪਡੇਟ ਹੋਣ ਸਦਕਾ ਹੁਣ ਸਾਬਕਾ ਵਿਦਿਆਰਥੀ ਭਾਰਤ ਅਤੇ ਵਿਦੇਸਾਂ ਵਿੱਚ ਬੈਠੇ ਹੋਏ ਹੀ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਆਨਲਾਈਨ ਪੋਰਟਲ ਵਧੇਰੇ ਪ੍ਰਸਿੱਧ ਹੋ ਗਿਆ ਹੈ ਅਤੇ ਸਾਬਕਾ ਵਿਦਿਆਰਥੀ ਪਹਿਲਾਂ ਹੀ ਇਸ ਵੈਬਸਾਈਟ ‘ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਰਹੇ ਹਨ। ਇਹ ਰਜਿਸਟਰੇਸਨ ਬਿਲਕੁਲ ਮੁਫਤ ਹੈ। ਇਸ ਵੈਬਸਾਈਟ ਇਕ ਪੇਜ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ।
ਸ. ਦਿਲਬਾਗ ਸਿਘ, (ਡੀ.ਜੀ.ਪੀ. ਜੇ ਐਂਡ ਕੇ); ਡਾ. ਕੁਵਰ ਵਿਜੈ ਪ੍ਰਤਾਪ ਸਿਘ (ਆਈਜੀਪੀ); ਸ. ਮਨਜੀਤ ਸਿਘ ਨਿੱਜਰ (ਯੂਕੇ) ਵਾਈਸ ਪ੍ਰੈਜੀਡੈਂਟ – ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ, ਡਾ. ਸੁਸੀਲ ਮਿੱਤਲ ਵਾਈਸ ਪ੍ਰੈਜੀਡੈਂਟ- ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ, ਡਾ. ਵਿਜੇ ਬੱਬਰ (ਕੈਨੇਡਾ),ਯੂਨੀਵਰਸਿਟੀ ਐਬਰੋਡ ਅਲੂਮਿਨੀ ਐਸੋਸੀਏਸ਼ਨ ਦੇ ਮੈਂਬਰ); ਬਿਕਰਮਜੀਤ ਸਿਘ ਸੇਖੋਂ (ਆਸਟ੍ਰੇਲੀਆ); ਪ੍ਰੋ. ਆਸੂਤੋਸ ਗੋਇਲ (ਯੂਐਸਏ); ਡਾ. ਦਮਨਜੀਤ ਕੌਰ ਪ੍ਰੋਫੈਸਰ, ਪਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਇਸ ਮੌਕੇ ਆਪਣੇ ਅਨੁਭਵ ਅਤੇ ਯਾਦਾਂ ਸਾਂਝੀਆਂ ਕੀਤੀਆਂ। ਉਹ ਸਾਬਕਾ ਵਿਦਿਆਰਥੀ ਜੋ ਇਸ ਸਮੇਂ ਨਹੀਂ ਆ ਸਕੇ ਦੇ ਰਿਕਾਰਡ ਭਾਸ਼ਣ ਵੀ ਸੁਣਾਏ ਗਏ। ਇਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਦਰਸ਼ਨ ਸਿੰਘ ਯੂ.ਐਸ.ਏ. ਅਤੇ ਮਿਸਟਰ ਨਵੀਨ ਕਾਲੀਆ ਯੂ.ਐਸ.ਏ. ਵੱਲੋਂ ਅਲਫਾਟਬ ਲਾਂਚ ਵੀ ਕੀਤਾ ਗਿਆ ਜੋ ਇਸ ਸਮੇਂ ਐਡੀਸਨ ਐਵਾਰਡ ਪ੍ਰਾਪਤ ਹੈ। ਅਤੇ ਇਸ ਦੇ ਨਾਲ ਵਿਦਿਆਰਥੀ ਇਕੋ ਵਾਰ ਚਾਰ ਸੌ ਭਾਸ਼ਾਵਾਂ ਦੇ ਗਿਆਤਾ ਬਣ ਸਕਦੇ ਹਨ। ਭਾਰਤ ਵਿਚ ਲਾਂਚ ਕਰਨ ਸਮੇਂ ਇਸ ਦੀ ਪਹਿਲੀ ਕਾਪੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਭੇਂਟ ਕੀਤੀ ਅਤੇ ਇਸ ਸਮੇਂ ਉਨ੍ਹਾਂ ਨੇ ਯੂਨੀਵਰਸਿਟੀ ਦੇ ਦਿਨਾਂ ਨੂੰ ਜਿਥੇ ਸਾਂਝਾ ਕੀਤਾ ਉਥੇ ਉਨ੍ਹਾਂ ਨੇ ਕਿਹਾ ਕਿ ਉਹ ਯੂਨੀਵਰਸਿਟੀ ਤੇ ਵਿਦਿਆਰਥੀ ਲਈ ਹਰ ਮਦਦ ਦੇ ਲਈ ਤਿਆਰ ਹਨ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵੱਲੋਂ ਨਾਮਵਰ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਸ. ਦਿਲਬਾਗ ਸਿਘ ਨੇ ਇਸ ਸਮੇਂ ਜਿਥੇ ਦੇਸ਼ ਦੇ ਵੱਖ ਉਚ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਦ੍ਰਿੜ ਸ਼ਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਈ ਹੋਣ ਦੀ ਗੱਲ ਕੀਤੀ ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਯੂਨੀਵਰਸਿਟੀ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿਸ ਨਾਲ ਇਥੋ ਪੜ੍ਹ ਕੇ ਵਿਦਿਆਰਥੀ ਤਰੱਕੀ ਦੀਆਂ ਪੁਲਾਂਗਾਂ ਪੁਟਣ।ਡਾ. ਕੁਵਰ ਵਿਜੈ ਪ੍ਰਤਾਪ ਸਿਘ ਨੇ ਕਿਹਾ ਕਿ ਉਹ ਅੱਜ ਜੋ ਵੀ ਹਨ ਇਸ ਯੂਨੀਵਰਸਿਟੀ ਦੀ ਬਦੌਲਤ ਹਨ ਅਤੇ ਉਨ੍ਹਾਂ ਦੀ ਇਛਾ ਹੈ ਕਿ ਉਹ ਆਪਣਾ ਜੀਵਨ ਇਕ ਵਿਦਿਆਰਥੀ ਵਾਂਗ ਹੀ ਜਿਉਣ ਲਈ ਇਥੇ ਇਕ ਹੋਰ ਪੀ.ਐਚ.ਡੀ. ਸ਼ੁਰੂ ਕਰਨਾ ਚਾਹੁੰਦੇ ਹਨ ਜਿਸਦੀ ਵਾਈਸ ਚਾਂਸਲਰ ਵੱਲੋਂ ਇਜ਼ਾਜਤ ਵੀ ਦੇ ਦਿੱਤੀ ਗਈ ਹੈ।
ਪ੍ਰੋਗਰਾਮ ਤੋਂ ਬਾਅਦ ਅਲੂਮਿਨੀ ਐਸੋਸੀਏਸ਼ਨ ਦੀ ਕਾਰਜਕਾਰੀ ਦੀ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕੀਤੀ। ਇਸ ਵਿਚ ਡਾ. ਸੁਸ਼ੀਲ ਮਿਤਲ, ਮਨਜੀਤ ਸਿੰਘ ਨਿੱਜਰ, ਡਾ. ਬਿਕਰਮਜੀਤ ਸਿੰਘ ਬਾਜਵਾ, ਡਾ. ਕਰਨਜੀਤ ਸਿੰਘ ਕਾਹਲੋਂ, ਡਾ. ਪਰਮਿੰਦਰ ਸਿੰਘ, ਡਾ. ਅਨਿਲ ਰਤਨ, ਸ. ਕਮਲ ਸਿੰਘ ਬਠਲਾ, ਡਾ. ਵਿਜੈ ਬੱਬਰ, ਡਾ. ਸੁਨਿੰਦਰ ਕੌਰ ਤੁੰਗ, ਡਾ. ਰਮਿੰਦਰ ਕੌਰ, ਮਿਸ ਨੇਹਾ ਕਪੂਰ, ਸ. ਮਨਜਿੰਦਰ ਸਿੰਘ ਢਿੱਲੋਂ, ਡਾ. ਐਮ.ਐਸ. ਬਤਰਾ, ਡਾ. ਗੁਲਜੀਤ ਕੇ. ਅਰੋੜਾ, ਡਾ. ਨਵਦੀਪ ਸਿੰਘ ਤੁੰਗ, ਡਾ. ਪੀ.ਐਮ.ਐਸ. ਬੇਦੀ, ਡਾ. ਦਵਿੰਦਰ ਪਾਲ ਸਿੰਘ, ਮਿਸ ਹਰਜੋਤ ਕੌਰ, ਡਾ. ਰੁਪਮ ਜਗੋਤਾ ਅਤੇ ਮਿਸ ਆਸਥਾ ਭਾਟੀਆ ਹਾਜ਼ਰ ਹੋਏ।

Share Button

Leave a Reply

Your email address will not be published. Required fields are marked *