ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟੈਕਨੋ-ਕਲਚਰਲ ਫੈਸਟੀਵਲ ਦਾ ਦੂਜਾ ਦਿਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟੈਕਨੋ-ਕਲਚਰਲ ਫੈਸਟੀਵਲ ਦਾ ਦੂਜਾ ਦਿਨ

ਅੰਮ੍ਰਿਤਸਰ, 18 ਅਕਤੂਬਰ 2019 (ਨਿਰਪੱਖ ਕਲਮ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਬਾਹਰ ਚੱਲ ਰਹੇ ਤਿੰਨ ਦਿਨਾਂ ਰਾਸ਼ਟਰੀ ਟੈਕਨੋ-ਕਲਚਰਲ ਫੈਸਟੀਵਲ ਦਾ ਚੌਥਾ ਐਡੀਸ਼ਨ – ਪੋਲਾਰਿਸ-2019 ਦੇ ਦੂਜੇ ਦਿਨ ਵਿਦਿਆਰਥੀਆਂ ਨੇ ਵੱਖ ਵੱਖ ਤਕਨੀਕੀ ਅਤੇ ਮਨੋਰੰਜਕ ਪ੍ਰੋਗਰਾਮਾਂ ਵਿਚ ਭਾਗ ਲਿਆ। ਇਸ ਫੈਸਟੀਵਲ ਵਿਚ 700 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ।

ਸਵੇਰੇ ਸ਼ੁਰੂ ਹੋਏ ਫੈਸਟੀਵਲ ਵਿਚ ਪੰਜ ਕਿਲੋਮੀਟਰ ਦੀ ਮੈਰਾਥਨ ਦੌੜ ਵਿਚ 110 ਵਿਦਿਆਰਥੀਆਂ ਨੇ ਭਾਗ ਲਿਆ। ਇਹ ਦੌੜ ਸਵੇਰੇ 6 ਵਜੇ ਸ਼ੁਰੂ ਹੋ ਕੇ 9 ਵਜੇ ਸੰਪੰਨ ਹੋਈ ਜਿਸ ਦਾ ਉਦੇਸ਼ ਚੰਗੀ ਸਿਹਤ ਅਤੇ ਕਸਰਤ ਕਰਨ ਪ੍ਰਤੀ ਉਤਸ਼ਾਹਤ ਕਰਨਾ ਸੀ। ਇਸ ਉਪਰੰਤ ਮਿਸਟਰ ਅਤੇ ਮਿਸ ਪੋਲਾਰਿਸ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 18 ਲੜਕੇ ਅਤੇ 18 ਲੜਕੀਆਂ ਨੇ ਭਾਗ ਲਿਆ।

ਵਿਭਾਗ ਦੇ ਮੁਖੀ, ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਇਸ ਮੌਕੇ ਗੇਮ ਜੈਮ ਜਿਹੇ ਈਵੈਂਟ ਤੋਂ ਇਲਾਵਾ ਟੈਕ ਟ੍ਰੀਵੀਆ, ਸੋਸਰ ਅਤੇ ਪੋਲੋਰਾਈਡ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਨੋਰੰਜਨ ਲਈ ਪ੍ਰਸਿੱਧ ਕਮੇਡੀਅਨ ਪਰਮਿੰਦਰ ਸਿੰਘ ਨੇ ਪੇਸ਼ਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੂਬ ਹਸਾਇਆ।

Leave a Reply

Your email address will not be published. Required fields are marked *

%d bloggers like this: