ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 100 ਵਿਦਿਆਰਥੀਆਂ ਦੀ ਨੌਕਰੀਆਂ ਲਈ 7 ਤੋਂ 3.36 ਲੱਖ ਰੁਪਏ ਸਾਲਾਨਾ ਪੈਕੇਜ ‘ਤੇ ਹੋਈ ਚੋਣ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 100 ਵਿਦਿਆਰਥੀਆਂ ਦੀ ਨੌਕਰੀਆਂ ਲਈ 7 ਤੋਂ 3.36 ਲੱਖ ਰੁਪਏ ਸਾਲਾਨਾ ਪੈਕੇਜ ‘ਤੇ ਹੋਈ ਚੋਣ

ਅੰਮ੍ਰਿਤਸਰ, 17 ਸਤੰਬਰ (ਨਿਰਪੱਖ ਕਲਮ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਥੇ ਖੇਡਾਂ, ਸਭਿਆਚਾਰ ਅਤੇ ਸਵੱਛਤਾ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੀ ਹੁਣ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਲਈ ਵਿਸ਼ੇਸ਼ ਪਲੇਸਮੈਂਟ ਸ਼ੁਰੂ ਕੀਤੀ ਹੈ ਜਿਸ ਅਧੀਨ ਦੇਸ਼ ਦੀ ਪ੍ਰਸਿੱਧ ਮਲਟੀਨੈਸਨਲ ਕਪਨੀ ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਗਿਆ ਅਤੇ 100 ਤੋਂ ਵੱਧ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਲਈ ਪੇਸ਼ਕਸ਼ ਕੀਤੀ।ਇਹ ਵਿਦਿਆਰਥੀ ਆਪਣੀ ਆਖਰੀ ਪ੍ਰੀਖਿਆ ਤੋਂ ਬਾਅਦ ਜੁਲਾਈ 2020 ਵਿਚ ਆਪਣੀਆਂ ਨੌਕਰੀਆਂ ਵਿਚ ਸਾਮਲ ਹੋਣਗੇ।

ਡਾ. ਅਮਿਤ ਚੋਪੜਾ, ਅਸਿਸਟੈਂਟ. ਪਲੇਸਮੈਂਟ ਅਫਸਰ ਨੇ ਦੱਸਿਆ ਕਿ ਕਪਨੀ ਵੱਲੋਂ ਚੁਣੇ ਹੋਏ 9 ਵਿਦਿਆਰਥੀਆਂ ਨੂੰ ਡਿਜੀਟਲ ਪੋ੍ਰਫਾਈਲ ਅਧੀਨ ਟੀ.ਸੀ.ਐਸ ਵੱਲੋਂ 7 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ਦਿੱਤਾ ਜਾਵੇਗਾ।ਬਾਕੀ 91 ਪੋਸਟ ਗਰੇਜੂਏਟ ਵਿਦਿਆਰਥੀਆਂ ਨੂੰ 3.53 ਲੱਖ ਸਾਲਾਨਾ ਤਨਖਾਹ ਅਤੇ ਅੰਡਰ ਗਰੇਜੂਏਟ ਵਿਦਿਆਰਥੀਆਂ ਨੂੰ 3.36 ਲੱਖ ਰੁਪਏ ਸਾਲਾਨਾ ਪੈਕੇਜ ‘ਤੇ ਚੁਣਿਆ ਹੈ। ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਚੰਗੀ ਪਲੇਸਮੈਂਟ ਲਈ ਵਚਨਬੱਧ ਹੈ ਅਤੇ ਹਰ ਸੰਭਵ ਉਪਰਾਲੇ ਕਰੇਗੀ ਕਿ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲ ਸਕਣ।

ਡਾ. ਅਮਿਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿਚ ਰੁਚੀ ਟੈਸਟ, ਤਕਨੀਕੀ ਅਤੇ ਐੱਚ. ਆਰ. ਇਟਰਵਿਊ ਸਾਮਲ ਸਨ। ਅੰਮ੍ਰਿਤਸਰ, ਜਲਧਰ, ਗੁਰਦਾਸਪੁਰ ਅਤੇ ਸਠਿਆਲਾ ਕੈਂਪਸ ਦੇ ਬੀ.ਟੈਕ: ਕੰਪਿਊਟਰ ਸਾਇੰਸ, ਇਲੈਕਟ੍ਰੌਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ, ਐਮ.ਸੀ.ਏ., ਐਮ.ਟੈਕ ਕੰਪਿਊਟਰ, ਐਮ.ਟੈਕ, ਇਲੈਕਟੋ੍ਰਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ ਅਤੇ ਐਮ.ਬੀ.ਏ. ਕੋਰਸਾਂ ਦੇ 400 ਵਿਦਿਆਰਥੀਆਂ ਨੇ ਇਸ ਡਰਾਈਵ ਵਿਚ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਬਹੁਤ ਮਗ ਵੱਧੀ ਅਤੇ ਬਹੁਤ ਸਾਰੀਆਂ ਪੇਸ਼ਾਵਰ ਕਪਨੀਆਂ ਜਿਵੇਂ ਕੇ.ਪੀ.ਐਮ.ਜੀ, ਟੀ.ਸੀ.ਐਸ, ਕੈਪਗੇਮਿਨੀ, ਇਨਫੋਗੇਨ, ਨੈਗਰੋ, ਸੋਰਸਫਿਉਜ ਟੈਕਨਾਲੋਜੀ ਅਤੇ ਹੋਰ ਕਈ ਕੰਪਨੀਆਂ ਨੇ ਯੂਨੀਵਰਸਿਟੀ ਤੋਂ ਚਗੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਰੱਖਿਆ ਹੈ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਇਸ ਸਫਲਤਾ ‘ਤੇ ਵਧਾਈ ਵੀ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: