Fri. Apr 19th, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2011 ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2011 ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ
ਅਪਲਾਈ ਕਰਨ ਦੀ ਅੰਤਿਮ 23 ਅਪ੍ਰੈਲ

ਅੰਮ੍ਰਿਤਸਰ 13 ਮਾਰਚ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਤੇ ਦਿਨੀਂ ਸਿੰਡੀਕੇਟ ਦੀ ਇਕੱਤਰਤਾ ਵਿਚ ਫੈਸਲਾ ਕੀਤਾ ਕਿ ਉਹ ਵਿਦਿਆਰਥੀ, ਜਿਨ੍ਹਾਂ ਦੀ 2011 ਤੋਂ ਬਾਅਦ ਕਿਸੇ ਵੀ ਕਲਾਸ/ਸਮੈਸਟਰ ਵਿਚ ਇੱਕ ਜਾਂ ਇੱਕ ਤੋਂ ਵੱਧ ਕੰਪਾਰਟਮੈਂਟ/ਰੀ-ਅਪੀਅਰ ਹੋਣ ਕਾਰਨ ਡਿਗਰੀ ਪ੍ਰਭਾਵਿਤ (ਸ਼ਟਰੁਚਕ) ਹੋਈ ਹੈ, ਉਨ੍ਹਾਂ ਨੂੰ ਸੈਸ਼ਨ 2017-18 ਦੇ ਇਮਤਿਹਾਨ ਲਈ ਇਕੋ ਵਾਰ ਸਪੈਸ਼ਲ ਮੌਕਾ (ਵਨ ਟਾਈਮ ਸਪੈਸ਼ਲ ਚਾਂਸ) ਦਿੱਤਾ ਜਾਵੇਗਾ।
ਇਹ ਵਿਸ਼ੇਸ਼ ਮੋਕਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ 2011 ਤੋਂ ਬਾਅਦ ਸਲਾਨਾ ਪ੍ਰਣਾਲੀ, ਸਮੈਸਟਰ ਪ੍ਰਣਾਲੀ ਅਤੇ ਕਰੇਡਿਟ ਬੇਸਡ ਇਵੇਲੂਏਸ਼ਨ ਪ੍ਰਣਾਲੀ ਅਧੀਨ ਆਉਂਦੇ ਹਨ। ਈਵਨ ਸਮੈਸਟਰ ਦੀ ਰੀ-ਅਪੀਅਰ ਵਾਲੇ ਵਿਦਿਆਰਥੀਆਂ ਲਈ ਇਸ ਵਿਸ਼ੇਸ਼ ਮੌਕੇ ਲਈ ਆਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ 23 ਅਪ੍ਰੈਲ, 2018 ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂਨੀਵਰਸਿਟੀ ਵੈਬਸਾਈਟ ‘ਤੇ ਸੰਪਰਕ ਕਰਨ।

Share Button

Leave a Reply

Your email address will not be published. Required fields are marked *

%d bloggers like this: