Fri. Oct 18th, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 268 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੌਣ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 268 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੌਣ

ਅੰਮ੍ਰਿਤਸਰ, 13 ਸਤੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਥੇ ਖੇਡਾਂ, ਸਭਿਆਚਾਰ ਅਤੇ ਸਵੱਛਤਾ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੀ ਹੁਣ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਲਈ ਵਿਸ਼ੇਸ਼ ਪਲੇਸਮੈਂਟ ਸ਼ੁਰੂ ਕੀਤੀ ਹੈ ਜਿਸ ਅਧੀਨ ਗੁੜਗਾਉਂ ਦੀ ਪ੍ਰਸਿੱਧ ਮਲਟੀਨੈਸਨਲ ਕਸਲਟੈਂਸੀ ਕਪਨੀ ਅਰਨਸਟ ਐਂਡ ਯਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਗਿਆ ਅਤੇ 20 ਤੋਂ ਵੱਧ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਲਈ ਪੇਸ਼ਕਸ਼ ਕੀਤੀ।ਕਪਨੀ ਨੇ 12 ਬੀ.ਟੈਕ (ਸੀ.ਐਸ.ਈ) ,4 ਬੀ.ਟੈਕ (ਈ.ਸੀ.ਈ) ਅਤੇ 4 ਐਮ.ਸੀ.ਏ ਦੇ ਵਿਦਿਆਰਥੀ ਚੁਣੇ ਹਨ।ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 268 ਵਿਦਿਆਰਥੀਆਂ ਨੂੰ ਪਲੇਸਮੈਂਟ ਕਰਵਾ ਕੇ ਰਿਕਾਰਡ ਬਣਾਇਆ।

ਡਾ. ਅਮਿਤ ਚੋਪੜਾ, ਅਸਿਸਟੈਂਟ. ਪਲੇਸਮੈਂਟ ਅਫਸਰ ਨੇ ਦੱਸਿਆ ਕਿ ਕਪਨੀ ਵੱਲੋਂ ਚੁਣੇ ਹੋਏ ਵਿਦਿਆਰਥੀਆਂ ਨੂੰ ਅਰਨਸਟ ਐਂਡ ਯਗ ਵੱਲੋਂ 3.62 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ਦਿੱਤਾ ਜਾਵੇਗਾ। ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਚੰਗੀ ਪਲੇਸਮੈਂਟ ਲਈ ਵਚਨਬੱਧ ਹੈ ਅਤੇ ਹਰ ਸੰਭਵ ਉਪਰਾਲੇ ਕਰੇਗੀ ਕਿ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲ ਸਕਣ।

ਡਾ. ਅਮਿਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿਚ ਰੁਚੀ ਟੈਸਟ, ਤਕਨੀਕੀ ਅਤੇ ਐੱਚ. ਆਰ. ਇਟਰਵਿਊ ਸਾਮਲ ਸਨ। ਅੰਮ੍ਰਿਤਸਰ, ਜਲਧਰ, ਗੁਰਦਾਸਪੁਰ ਅਤੇ ਸਠਿਆਲਾ ਕੈਂਪਸ ਦੇ ਬੀ.ਟੈਕ: ਕੰਪਿਊਟਰ ਸਾਇੰਸ, ਇਲੈਕਟ੍ਰੌਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ, ਐਮ.ਸੀ.ਏ., ਐਮ.ਟੈਕ ਕੰਪਿਊਟਰ, ਐਮ.ਟੈਕ, ਇਲੈਕਟੋ੍ਰਨਿਕਸ ਕਮਿਊਨੀਕੇਸ਼ਨ ਐਂਡ ਇੰਜੀਨਿਅਰਿੰਗ ਅਤੇ ਐਮ.ਬੀ.ਏ. ਕੋਰਸਾਂ ਦੇ 300 ਵਿਦਿਆਰਥੀਆਂ ਨੇ ਇਸ ਡਰਾਈਵ ਵਿਚ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਬਹੁਤ ਮਗ ਵੱਧੀ ਅਤੇ ਬਹੁਤ ਸਾਰੀਆਂ ਪੇਸ਼ਾਵਰ ਕਪਨੀਆਂ ਜਿਵੇਂ ਕੇ.ਪੀ.ਐਮ.ਜੀ, ਟੀ.ਸੀ.ਐਸ, ਕੈਪਗੇਮਿਨੀ, ਇਨਫੋਗੇਨ, ਨੈਗਰੋ, ਸੋਰਸਫਿਉਜ ਟੈਕਨਾਲੋਜੀ ਅਤੇ ਹੋਰ ਕਈ ਕੰਪਨੀਆਂ ਨੇ ਯੂਨੀਵਰਸਿਟੀ ਤੋਂ ਚਗੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਰੱਖਿਆ ਹੈ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਇਸ ਸਫਲਤਾ ‘ਤੇ ਵਧਾਈ ਵੀ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: