Mon. Sep 23rd, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਵਿਸ਼ਵ ਫਿਜ਼ੀੳਥੈਰੇਪੀ ਦਿਵਸ’ ਮਨਾਇਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਵਿਸ਼ਵ ਫਿਜ਼ੀੳਥੈਰੇਪੀ ਦਿਵਸ’ ਮਨਾਇਆ

ਅਮ੍ਰਿਤਸਰ, 10 ਸਤੰਬਰ (ਨਿਰਪੱਖ ਕਲਮ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਵਾਈ.ਏ.ਐਸੁ ਜੀ.ਐਨ.ਡੀ.ਯੂ ਸਪੋਰਟਸ ਸਾਇਸਜ ਐਂਡ ਮੈਡੀਸਨ ਵਿਭਾਗ ਦੇ ਵਿਦਿਆਰਥੀਆਂ ਵਲੋਂ ਫਿਜ਼ੀੳਥੈਰੇਪੀ ਦਿਵਸ ਮਨਾਇਆ ਗਿਆ ।ਇਸ ਪੋ੍ਰਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਐਮਰਜੈਂਸੀ ਮੌਕੇ ਵਰਤੇ ਜਾ ਸਕਣ ਵਾਲੇ ਸਹੀ ਤਰੀਕਿਆਂ ਬਾਰੇ ਜਾਗਰੂੁਕ ਕਰਨਾ ਸੀ।

ਐਮ.ਪੀ.ਟੀ (ਸਪੋਰਟਸ ਫਿਜੀਓਥੈਰੇਪੀ) ਦੇ ਵਿਦਿਆਰਥੀਆਂ ਨੇ ਸਕਿੱਟਾਂ ਅਤੇ ਨਾਟਕਾਂ ਜਰੀਏ ਸਪੋਰਟਸ ਫਿਜੀਓਥੈਰੇਪਿਸਟ ਦੀ ਭੂਮਿਕਾ ਬਾਰੇ ਦ’ਸਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪਿੱਠ ਦਰਦ, ਅਥਲੈਟਿਕ ਸੱਟਾਂ, ਪੋਸਟ ਆਪਰੇਟਿਵ ਸਟਿਫਨਂੇਸ ਅਤੇ ਗੋਡੇ ਦੇ ਦਰਦ ਵਿੱਚ ਫਿਜੀਓਥੈਰੇਪੀ ਦੇ ਯੋਗਦਾਨ ਬਾਰੇ ਜਾਣਕਾਰੀ ਦਿ’ਤੀ।ਇਸ ਤੋਂ ਇਲਾਵਾ ਬੁਨਿਆਦੀ ਜੀਵਨ ਸਹਾਇਤਾ ਦੇ ਤਰੀਕਿਆਂ, ਫ੍ਰੈਕਚਰ, ਖੂਨ ਵਗਣ, ਡੀਹਾਈਡਰੇਸਨ ਅਤੇ ਐਮਰਜੈਂਸੀ ਮੌਕੇ ਕਿਵੇਂ ਮਦਦ ਕਰਨੀ ਹੈ ਤੋਂ ਜਾਗਰੂਕ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵ’ਧ ਚੜ੍ਹਕੇ ਹਿ’ਸਾ ਲਿਆ।

Leave a Reply

Your email address will not be published. Required fields are marked *

%d bloggers like this: