ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਨੇਟ ਦੀ ਇਕੱਤਰਤਾ ਹੋਈ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਨੇਟ ਦੀ ਇਕੱਤਰਤਾ ਹੋਈ

ਅੰਮ੍ਰਿਤਸਰ, 23 ਅਗਸਤ (ਨਿਰਪੱਖ ਕਲਮ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦੀ ਇਕੱਤਰਤਾ ਅੱਜ ਇੱਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਆਯੋਜਿਤ ਕੀਤੀ ਗਈ । ਵਾਈਸ-ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਸੈਨੇਟ ਬੈਠਕ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐੱਸ. ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਪ੍ਰੋਫੈਸਰ ਸਰਬਜੋਤ ਸਿੰਘ ਬਾਹਿਲ, ਡੀਨ ਅਕਾਦਮਿਕ ਮਾਮਲਿਆਂ ਤੋਂ ਇਲਾਵਾ ਬਹੁਤ ਸਾਰੇ ਸੈਨੇਟ ਦੇ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ ਅਤੇ ਵੱਖ ਵੱਖ ਮੁਦਿਆਂ ‘ਤੇ ਵਿਚਾਰ ਚਰਚਾ ਕੀਤੀ।
ਵਾਇਸ ਚਾਂਸਲਰ ਡਾ ਜਸਪਾਲ ਸਿੰਘ ਸੰਧੂ ਨੇ ਨਵੇਂ ਚੁਣੇ ਗਏ ਮੈਂਬਰਾਂ ਦਾ ਸਵਾਗਤ ਕੀਤਾ ।ਚੁਣੇ ਗਏ ਮੈਂਬਰ ਵਿੱਚ ਤਰਨਤਾਰਨ ਤੋਂ ਐਮ ਐਲ ਏ ਸ੍ਰੀ ਧਰਮਬੀਰ ਅਗਨੀਹੋਤਰੀ, ਜਲੰਧਰ ਦੇ ਐਮ.ਐਲ .ਏ ਸਰਦਾਰ ਪ੍ਰਗਟ ਸਿੰਘ, ਗੁਰਦਾਸਪੁਰ ਤੋਂ ਐਮ.ਐਲ.ਏ ਸਰਦਾਰ ਬਰਿੰਦਰਮੀਤ ਸਿੰਘ ਜੋ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਹਨ ਅਤੇ ਇਹ ਮੀਟਿੰਗ ਵਿੱਚ ਪਹਿਲੀ ਵਾਰ ਹਜ਼ਾਰ ਹੋਇਆ ।
ਸੈਨੇਟ ਦੀ ਮੀਟਿੰਗ ਵਿੱਚ ਪਿਛਲੀ ਸਿੰਡੀਕੇਟ ਦੀ ਮੀਟਿੰਗ ਵਿਚ ਪਾਸ ਹੋਏ ਮੱਤਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਵਿੱਚ ਵੱਖ ਵੱਖ ਯੁਨੀਵਰਸਿਟੀ ਦੇ ਵਿਭਾਗਾਂ ਅਤੇ ਯੁਨੀਵਰਸਿਟੀ ਕਾਨਸੀਚਉਂਏਟ ਕਾਲਜਾਂ ਵਿਚ ਨਵੇਂ ਕੋਰਸਾਂ ਨੂੰ ਸ਼ੁੁਰੂ ਕਰਨਾ ਸ਼ਾਮਿਲ ਹੈ।
ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸੰਧੂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਵਲੋਂ ਵੱਖ ਵੱਖ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਕੈਂਪਸ ਵਿਕਾਸ ਦੀ ਗਵਾਹੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਰਾਜ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰਾਪਤ ਫੰਡਿੰਗ ਤੋਂ ਪ੍ਰਾਪਤ ਗਰਾਂਟ ਰਾਹੀਂ ਹੀ ਕੀਤੇ ਗਏ ਹਨ । ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇਣ ਦੀ ਪੂੂਰੀ ਕੋਸਿਸ਼ ਕੀਤੀ ਗਈ ਹੈ।ਇਸ ਸਾਲ ਵੀ ਬੀਤੇ ਵਰ੍ਹੇ ਅਨੁਸਾਰ ਵੱਖ ਵੱਖ ਕੋਰਸਾਂ ਵਿਚ ਦਾਖਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗਜ਼ (ਸੀ.ਡਬਲ.ਯੂ.ਯੂ.ਆਰ.) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ, ਖੋਜ ਅਤੇ ਹੋਰ ਗਤੀਵਿਧੀਆਂ ਦੇ ਮਾਪਦੰਡਾਂ ਦੇ ਆਧਾਰ ਤੇ ਚੰਗੇ ਨਤੀਜੇ ਦੇਣ ‘ਤੇ ਆਪਣੀ ਵਿਸ਼ਵ ਰੈਂਕਿੰਗ ਵਿਚ ਅਹਿਮ ਸਥਾਨ ਦਿੱਤਾ ਹੀ ਨਹੀਂ ਸਗੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਭਰ ਦੀਆਂ 8.7% ਯੂਨੀਵਰਸਿਟੀਆਂ ਵਿਚ ਸ਼ੁਮਾਰ ਕੀਤਾ ਹੈ।ਵਾਈਸ-ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਬਲਿਕ ਸਟੇਟ ਯੂਨਿਵਰਸਿਟੀਆਂ ਵਿਚ 7ਵਾਂ ਸਥਾਨ ਅਤੇ ਆਈ.ਆਈ.ਐਸ.ਸੀ., ਆਈ.ਆਈ.ਟੀ. ਅਤੇ ਸੈਂਟਰਲ ਯੂਨੀਵਰਸਿਟੀ ਵਰਗੀਆਂ ਭਾਰਤ ਦੀਆਂ ਵੱਕਾਰੀ ਸੰਸਥਾਵਾਂ ਵਿਚ 48 ਵਾਂ ਸਥਾਨ ਪ੍ਰਦਾਨ ਕੀਤਾ ਗਿਆ ਹੈ। ਇਹ ਵੀ ਵਰਣਨ ਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਵਿਸ਼ਵ ਦੀਆਂ ਚੋਟੀ ਦੀਆਂ 8.7% ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ।
ਪੋਫੈਸਰ ਸੰਧੂ ਨੇ ਸੈਨੇਟ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਵਿਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਅਤੇ ਗਤੀਵਿਧੀਆਂ ਜਿਵੇਂ ਕਿ ਕਲੱਬਾਂ, ਫਿਲਮਾਂ ਗੈਲਰੀ, ਫੈਸੀਲਿਟੇਸ਼ਨ ਸੈਂਟਰ, ਸਵਿਮਿੰਗ ਪੂਲ, ਜਿਮਨੇਜ਼ੀਅਮ, ਯੂਨੀਵਟਰਸਿਟੀ ਵਿਚ ਬਾਏ-ਸਾਈਕਲ ਸਿਸਟਮ, ਡਾਇਨਿੰਗ ਹਾਲ ਦੇ ਨਵੀਨੀਕਰਨ, ਵਾਸ਼ਰੂਮਾਂ ਦੀ ਮੁਰੰਮਤ, ਪ੍ਰਸਤਾਵਿਤ ਡਿਜੀਟਲ ਲਾਇਬ੍ਰੇਰੀ, ਹੋਸਟਲਜ਼: ਲੜਕੇ 1 ਅਤੇ ਲੜਕੀਆਂ 1 ਤੋਂ ਇਲਾਵਾ ਫੈਕਲਟੀ ਕੇਂਦਰਤ ਗਤੀਵਿਧੀਆਂ ਜਿਵੇਂ ਕਿ ਸੀ ਏ ਐਸ ਅਧੀਨ ਤਰੱਕੀਆਂ, ਕੁੱਝ ਨਵੇਂ ਅਧਿਆਪਕਾਂ ਦੀ ਨਿਯੁਕਤੀ, ਯੂਜੀਸੀ ਨਿਯਮਾਂ ਅਨੁਸਾਰ ਤਰੱਕੀਆਂ, ਕੇਂਦਰੀ ਖਰੀਦ ਕਮੇਟੀ, ਸਪੇਸ ਦੀ ਵਰਤੋਂ, ਕਲੱਬਾਂ ਦੇ ਅਧਿਆਪਕ ਸਲਾਹਕਾਰ, ਐਚ-ਇੰਡੈਕਸ ਖੋਜ, ਫੀਲਡ ਵੇਟਡ ਸਾਈਟੇਸ਼ਨ ਇੰਪੈਕਟ, ਇਨੋਵੇਸ਼ਨ ਅਤੇ ਡਿਵੈਲਪਮੈਂਟ ਬੋਰਡ ਆਦਿ ਬਾਰੇ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਯੂਨੀਵਰਸਿਟੀ ਬੁਨਿਆਦੀ ਢਾਂਚੇ ਦੇ ਸਬੰਧ ਵਿਚ, ਸਾਰੀਆਂ ਇਮਾਰਤਾਂ ਵਿਚ ਸੋਲਰ ਐਨਰਜੀ ਪਲਾਂਟ ਸਥਾਪਿਤ ਕੀਤੇ ਗਏ , ਸਵੀਮਿੰਗ ਪੂਲ ਦੇ ਨਵੀਨੀਕਰਨ, ਰੁੱਖ ਲਗਾਉਣਾ, ਔਡੀਟੋਰੀਅਮ ਅਪਗ੍ਰੇਡੇਸ਼ਨ, ਕਨਵੈਨਸ਼ਨ ਸੈਂਟਰ ਦੀ ਸਥਾਪਨਾ, ਟਰੈਫਿਕ ਨਿਯਮਾਂ ਲਈ ਬੂਮ ਬੈਰੀਅਰ, ਵਾਹਨ ਮੁਕਤ ਜ਼ੋਨ- ਦੋ ਪਾਰਕਿੰਗ ਸਲੋਟ, ਲੜਕੀਆਂ ਦੀ ਸੁਰੱਖਿਆ – ਬਾਊਂਡਰੀ ਦੀਵਾਰ ਨੂੰ ਉਚਾ ਕਰਨਾ, ਰੀਡਿੰਗ ਰੂਮ ਨੂੰ ਅਪਗ੍ਰੇਡ ਕਰਨਾ, ਇੰਟਰਨੈਸ਼ਨਲ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ, ਪੀਐਚ.ਡੀ ਲਈ ਵਰਕਿੰਗ ਮਹਿਲਾ ਹੋਸਟਲ ਅਤੇ ਯੂਨੀਵਰਸਿਟੀ ਗੈਸਟ ਹਾਉਸ ਦੇ ਅਪਗ੍ਰੇਡੇਸ਼ਨ ਜਹੇ ਵਿਕਾਸ ਕਾਰਜਾਂ ਨੂੰ ਕਰਨਾ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਹੋਰ ਵਿਕਾਸ ਗਤੀਵਿਧੀਆਂ ਵਿਚ ਯੂਨੀਵਰਸਿਟੀ ਵਿਚ ਖੋਜ ਦੇ ਮਿਆਰ ਨੂੰ ਉਚਾ ਚੁਕਣਾ, ਸੀ ਡੀ ਏਆਰ, ਵਿਦਿਆਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਦੀ ਪ੍ਰੋੜਤਾ ਲਈ ਮੀਟਿੰਗ ਕਰਵਾਉਣਾ ਅਤੇ ਇੰਪਲਾਇਰ ਸਨਅਤਕਾਰਾਂ ਨੂੰ ਬੋਰਡ ਆਫ ਸਟੱਡੀਜ਼ ਵਿਚ ਸ਼ਾਮਿਲ ਕਰਨਾ, ਰੀਸਰਚ ਆਫ ਰਿਸਰਚ ਡਿਗਰੀ ਕਮੇਟੀ ਵਿਚ ਆਈਐਨਆਰ ਦੇ ਮਾਹਿਰਾਂ ਦੀ ਸ਼ਮੂਲੀਅਤ, ਖੇਤੀਬਾੜੀ ਵਿਭਾਗ ਦੀ ਸਥਾਪਨਾ,ਮਾਸ ਕੀਉਮਨੀਕੇਸ਼ਨ, ਡਾਇਰੈਕਟੋਰੇਟ ਆਫ ਓਪਨ ਐਂਡ ਡਿਸਟੈਂਸ ਲਰਨਿੰਗ ਦੀ ਸਥਾਪਨਾ ਕਰਨਾ ਸ਼ਾਮਿਲ ਹੈ। ਯੂਨੀਵਰਸਿਟੀ ਦੁਆਰਾ ਡਿਜੀਟਲ ਇਨੀਸ਼ੀਏਟਿਵਜ਼ ਵਿੱਚ: ਇੰਟਰਐਕ ਵੈੱਬਸਾਈਟ, ਆਨ ਲਾਈਨ ਦਾਖਲੇ, ਔਨਲਾਈਨ ਹੋਸਟਲ, ਆਨ ਲਾਈਨ ਟ੍ਰਾਂਸਕ੍ਰਿਪਟਸ, ਆਨਲਾਈਨ ਗੈਸਟ ਹਾਊਸ ਬੁਕਿੰਗ, ਕਾਲਜ ਡਿਵੈਲਪਮੈਂਟ ਕੌਂਸਲ ਲਈ ਕਮੇਟੀ ਦੀ ਆਨ ਲਾਈਨ ਪ੍ਰਵਾਨਗੀ, ਫਾਈਲ ਟ੍ਰੈਕਿੰਗ ਸਿਸਟਮ, ਫਾਊਂਡੇਸ਼ਨ ਦੇ ਨੈਸ਼ਨਲ ਅਕਾਦਮਿਕ ਡਿਪੋਸਟਰੀ, ਨਵੀਂ ਅਲੂਮਨੀ ਵੈਬਸਾਈਟ ਵਿਚ ਯੋਗ ਤਬਦੀਲੀਆਂ ਸ਼ਾਮਿਲ ਹਨ।
ਸੈਨੇਟ ਮੈਂਬਰਾਂ ਨੇ ਆਪਣੇ ਵਿਚਾਰ ਅਤੇ ਸੁਝਆ ਵੀ ਪੇਸ਼ ਕੀਤੇ। ਸ: ਪਰਗਟ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਵਿਸਿਆਂ ਵਿੱਚ ਕਿਤਾਬੀ ਪੜ੍ਹਈ ਦੇ ਨਾਲ ਨਾਲ ਪ੍ਰੈਕਟੀਕਲ ਐਕਸਪੋਜਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆ ਨੂੰ ਸਮੇਂ ਦੇ ਹਾਣ ਦਾ ਬਣਉਣ ਲਈ ਉਪਰਲੇ ਕਰਨੇ ਚਾਹੀਦੇ ਹਨ।ਸ: ਪਾਹੜਾ ਨੇ ਕਿਹਾ ਕਿ ਲੋੜ ਅਧਾਰਤ ਕੋਰਸਾਂ ਨੂੰ ਵਿਹਾਰਕ ਸਿਖਲਾਈ ਦੇ ਨਾਲ ਵਧੇਰੇ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸ੍ਰੀy ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਨੂੰ ਰੋਕਣ ਦੇ ਉਪਰਲੇ ਕੀਤੇ ਜਾਣ। ਪ੍ਰੋ:ਐਸ. ਐੱਸ. ਜੌਹਲ ਨੇ ਕਿਹਾ ਕਿ ਉੱਚ ਸਿੱਖਿਆ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਸੈਮੀਨਾਰ ਕਰਵਾਉਣ ਦੀ ਲੋੜ ਹੈ।
ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸੈਨੇਟ ਸਦਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਹੋਰ ਤਰੱਕੀ ਵਿਚ ਯੋਗ ਭੂਮਿਕਾ ਨਿਭਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

%d bloggers like this: