ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 49ਵਾਂ ਸਲਾਨਾ ਖੇਡ ਇਨਾਮ ਵਡ ਸਮਾਗਮ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 49ਵਾਂ ਸਲਾਨਾ ਖੇਡ ਇਨਾਮ ਵਡ ਸਮਾਗਮ

500 ਤੋਂ ਵੱਧ ਖਿਡਾਰੀਆਂ ਦਾ 1.40 ਕਰੋੜ ਰੁਪਏ ਦੇ ਨਕਦ ਇਨਾਮ ਤੇ ਟਰਾਫੀਆਂ ਨਾਲ ਸਨਮਾਨ

ਖੇਡਣ ਦੇ ਨਾਲ ਪੜ੍ਹਾਈ ਵੀ ਜ਼ਰੂਰੀ : ਸ਼੍ਰੀ ਰਾਧੇ ਸ਼ਿਆਮ

ਵਿਕਸਿਤ ਦੇਸ਼ਾਂ ਵਾਲੀ ਖੇਡ ਨੀਤੀ ਆਪਣਾਉਣ ਤੇ ਦਿੱਤਾ ਜ਼ੋਰ

ਲਾਇਲਪੁਰ ਖਾਲਸਾ ਕਾਲਜ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ

ਸ਼ਹੀਦ ਭਗਤ ਸਿਘ ਯਾਦਗਾਰੀ ਓਵਰਆਲ ਚੈਂਪੀਅਨ ਟਰਾਫੀ ਤੇ ਖਾਲਸਾ ਕਾਲਜ ਅੰਮ੍ਰਿਤਸਰ ਨੇ ਕਬਜ਼ਾ

ਅਮ੍ਰਿਤਸਰ, 17 ਅਗਸਤ: ਯੁਵਕ ਮਾਮਲੇ ਅਤੇ ਖੇਡਾ ਮੰਤਰਾਲੇ, ਭਾਰਤ ਸਰਕਾਰ ਦੇ ਸਕੱਤਰ, ਸ਼੍ਰੀ ਰਾਧੇ ਸ਼ਾਮ ਆਈ.ਏ.ਐਸ ਨੇ ਕਿਹਾ ਹੈ ਕਿ ਉਲਪਿੰਕ ਖੇਡਾਂ ਵਿਚ ਜਿਆਦਾ ਮੈਡਲ ਵਿਕਸਿਤ ਦੇਸ਼ਾਂ ਦੇ ਖਾਤੇ ਵਿਚ ਜਾਂਦੇ ਹਨ। ਉਹ ਚੰਗੇ ਖਿਡਾਰੀ ਦੇ ਨਾਲ ਚੰਗੇ ਪੜ੍ਹੇ ਲਿਖੇ ਵੀ ਹਨ।ਸਾਨੂੰ ਵੀ ਵਿਕਸਿਤ ਦੇਸ਼ਾਂ ਵਾਲੀ ਖੇਡ ਨੀਤੀ ਆਪਣਾਉਣੀ ਚਹੀਦੀ ਹੈ ।ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਯੁਨੀਵਰਸਿਟੀਆਂ ਵਿਚੋ ਚੰਗੇ ਪੜ੍ਹੇ ਲਿਖੇ ਖਿਡਾਰੀ ਨਿਕਲ ਕੇ ਬਾਹਰ ਅਉਣੇ ਚਹੀਦੇ ਹਨ । ਇਸ ਦੇ ਲਈ ਸਰਕਾਰ ਵੱਲੋਂ ਫੰਡਾਂ ਦੀ ਕੋਈ ਵੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ।ਉਨ੍ਹਾਂ ਨੇ ਆਸ ਪ੍ਰਗਟਾਈ ਕਿ 2028 ਦੀਆਂ ਉਲਪਿੰਕ ਖੇਡਾਂ ਵਿਚ ਯੁਨੀਵਰਸਿਟੀ 10-12 ਉਲਪਿੰਕ ਮੈਡਲ ਲੈ ਕੇ ਆਵੇਗੀ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਆਯੋਜਿਤ 49ਵੇਂ ਸਲਾਨਾ ਖੇਡ ਇਨਾਮ ਵਡ ਸਮਾਗਮ ਦੌਰਾਨ ਮੁੱਖ ਭਾਸ਼ਣ ਦੇ ਰਹੇ ਸਨ। ਜਿਸ ਦੇ ਵਿੱਚ ਅਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇਡੀਆ ਇਟਰ-ਵਰਸਿਟੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ 500 ਤੋਂ ਵੱਧ ਖਿਡਾਰੀਆਂ ਨੂੰ 1.40 ਕਰੋੜ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵੱਖ-ਵੱਖ ਕਾਲਜਾਂ ਦੇ ਪ੍ਰਿਸੀਪਲ, ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ, ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰਾਧੇ ਸ਼ਾਮ ਸਨ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।

49ਵੇਂ ਇਨਾਮ ਵੰਡ ਸਮਾਰੋਹ ਵਿਚ ਲਾਇਲਪੁਰ ਖਾਲਸਾ ਕਾਲਜ , ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤਰ-ਕਾਲਜ (ਪੁਰਸ਼ਾਂ) ਦੀ ‘ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ 10800 ਪੁਆਇੰਟਾਂ ਨਾਲ ਹਾਸਲ ਕੀਤੀ ਜਦੋਂਕਿ ਦੂਜੇ ਸਥਾਨ ਤੇ ਖਾਲਸਾ ਕਾਲਜ 9100 ਪੁਆਇੰਟ ਨਾਲ ਰਹੀ ਅਤੇ ਡੀ.ਏ.ਵੀ,ਜਲੰਧਰ 4100 ਪੁਆਇੰਟਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਅਤਰ-ਕਾਲਜ (ਪੁਰਸ਼ਾਂ) ਦੀ ‘ਬੀ’ ਡਵੀਜ਼ਨ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਐਸ.ਐਸ.ਐਮ. ਕਾਲਜ ਦੀਨਾਨਗਰ ਨੇ 2600 ਪੁਆਇੰਟਾਂ ਪ੍ਰਾਪਤ ਕੀਤੇ ਅਤੇ ਜੀ.ਐੱਨ.ਐੱਨ.ਬੀ. ਨਰੂਰ ਪਚਾਇਤ ਕਾਲਜ ਅਤੇ ਟ੍ਰਿਨੀਟੀ ਕਲਾਜ ,ਜਲੰਧਰ 500 ਪੁਆਇੰਟਾਂ ਨਾਲ ਤੀਜੇ ਸਥਾਨ ‘ਤੇ ਰਿਹਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤਰ-ਕਾਲਜ (ਇਸਤਰੀਆਂ) ‘ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੇਨ ਅੰਮ੍ਰਿਤਸਰ ਨੇ 10,000 ਪੁਆਇੰਟਾਂ ਨਾਲ ਜੱਤੀ। ਐਚ.ਐਮ.ਵੀ. ਜਲੰਧਰ 9100 ਪੁਆਇੰਟਾਂ ਦੂਜੇ ਸਥਾਨ ‘ਤੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ 5500 ਪੁਆਇੰਟ ਨਾਲ ਤੀਜੇ ਸਥਾਨ ‘ਤੇ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤਰ-ਕਾਲਜ (ਇਸਤਰੀਆਂ) ‘ਬੀ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਤੇ ਹਿਦੂ ਕਾਲਜ, ਅੰਮ੍ਰਿਤਸਰ ਨੇ 3900 ਪੁਆਇੰਟ ਨਾਲ ਜਿੱਤੀ ਅਤੇ ਦੋਆਬਾ ਕਾਲਜ, ਜਲੰਧਰ 3000 ਪੁਆਇੰਟਾਂ ਨਾਲ ਦੂਜੇ ਤੇ ਰਿਹਾ ਅਤੇ ਐਸ.ਐਨ. ਕਾਲਜ ਅੰਮ੍ਰਿਤਸਰ 1300 ਪੁਆਇੰਟਾਂ ਨਾਲ ਤੀਜੇ ਸਥਾਨ ‘ਤੇ ਰਿਹਾ ।

ਸ਼ਹੀਦ ਭਗਤ ਸਿਘ ਯਾਦਗਾਰੀ ਓਵਰਆਲ ਚੈਂਪੀਅਨ ਟਰਾਫੀ (2017-2018 ਅਤੇ 2018-2019) ਖਾਲਸਾ ਕਾਲਜ ਅੰਮ੍ਰਿਤਸਰ ਨੂੰ ਦਿੱਤੀ ਗਈ ।ਜਦੋ ਕਿ ਬੀ.ਬੀ ਕੇ ਡੀ ਏ ਵੀ ਕਾਲਜ ਅੰਮ੍ਰਿਤਸਰ ਅਤੇ ਲਇਲਪੁਰ ਖਾਲਸਾ ਕਲਾਜ ਕ੍ਰਮਵਾਰ ਰਨਰਜ਼ ਅਪ ਰਹੇ । ਵੱਖ-ਵੱਖ ਕਾਲਜਾਂ ਦੇ ਪ੍ਰਿਸੀਪਲ, ਫਿਜਿਕਲ ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ, ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਯੂਨੀਵਰਸਿਟੀ ਦੇੇ ਖੇਡ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ 450 ਵੱਧ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ ਵੱਖ ਖੇਡਾਂ ਵਿਚ ਭਾਗ ਲਿਆ। ਯੂਨੀਵਰਸਿਟੀ ਸਪੋਰਟਸ ਕਮੇਟੀ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਕਲਾਜ ਨਕੋਦਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ-ਮਹਿਮਾਨ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਯੂਨੀਵਰਸਿਟੀ ਸਪੋਰਟਸ ਕਮੇਟੀ ਵੂਮੇਨ ਦੀ ਪ੍ਰਧਾਨ ਅਤੇ ਸਹਿਜ਼ਾਦਾ ਨੰਦਾ ਕਾਲਜ ਅੰਮ੍ਰਿਤਸਰ ਦੀ ਪ੍ਰਿੰਸੀਪਲ, ਡਾ. ਹਰਬਿੰਦਰ ਕੋਰ ਨੇ ਧਨਵਾਦ ਦਾ ਮਤਾ ਪੇਸ਼ ਕੀਤਾ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਇਸ ਮੌਕੇ ਤੇ ਹਾਜ਼ਰ ਸਨ।

ਸ਼੍ਰੀ ਰਾਧੇ ਸ਼ਾਮ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰ ਖੇਡਾਂ ਦੇ ਵਿਕਾਸ ਲਈ ਸਾਰੀਆਂ ਸਹੂਲਤਾਂ ਅਤੇ ਫਡ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਖੇਡਾਂ ਪ੍ਰਤੀ ਨੌਜੁਅਨਾਂ ਨੂੰ ਆਕਰਸ਼ਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ ਤਾਂ ਜੋ ਉਹ ਆਪਣੀ ਰਸਮੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਣ ਸਕਣ। ਉਨ੍ਹਾਂ ਕਿਹਾ ਕਿ ਖੇਡਾਂ ਪ੍ਰਤੀ ਸਾਕਾਰਾਤਮਕ ਸੋਚ ਹੀ ਸਿਹਤਮੰਦ ਸਮਾਜ ਦੀ ਸਿਰਜਣ ਕਰਦੀ ਹੈ ਜੋ ਦੇਸ਼ ਦੀ ਤਰੱਕੀ ਲਈ ਅਹਿਮ ਰੋਲ ਅਦਾ ਕਰਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਖੇਡ ਮੰਤਰੀ ਵੀ ਦੇਸ਼ ਨੂੰ ਖੇਡਾਂ ਵਿਚ ਅਗੇ ਲੈ ਕੇ ਜਾਣਾ ਚੁਹੀਦਾ ਹਨ। ਚੰਗੇ ਕੋਚਾਂ ਨਾਲ ਗੋਲਡ ਮੈਡਲ ਜਿਤਨ ਦੇ ਮਕਸਦ ਨਾਲ ਖੇਡ ਮੈਦਾਨ ਦੇ ਵਿਚ ਖਿਡਾਰੀਆਂ ਨੂੰ ਉਤਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਹਰ ਤਰਾਂ ਦੀਆਂ ਸਹੁਲਤਾਂ ਦੇਣ ਲਈ ਦੇਸ਼ ਵਿਚ ਸੈਟਰ ਸਥਾਪਿਤ ਕੀਤੇ ਜਾ ਰਹੇ ਹਨ।

ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸਧੂ ਨੇ ਪਿਛਲੇ ਸਾਲਾਂ ਦੀਆਂ ਪ੍ਰਪਤੀਆਂ ਅਤੇ ਭਵਿਖ ਵਿਚ ਕੀਤਾ ਜਾਣ ਵਾਲੇ ਕੰਮਾਂ ਤੋ ਜਾਣੋ ਕਰਵਾਉਦਿਆਂ ਕਿਹਾ ਕਿ ਖੇਡਣ ਦੇ ਨਾਲ ਨਾਲ ਉੱਚ ਸਿਖਿਆ ਪ੍ਰਾਪਤ ਕਰਨ ਲਈ ਵੀ ਮਾਹੋਲ ਪੈਦਾ ਕੀਤਾ ਜਾ ਰਿਹਾ ਹੈ ।ਸਰਕਾਰ ਦੇ ਸਪੋਰਟਸ ਕੋਟੇ ਨੂੰ ਘਟਾਉਣ ਦੇ ਬਾਵਜੂਦ ਹੋਰ ਖੇਡ ਕੋਟਾ ਵਧਾਇਆ ਗਿਆ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਵਿਮਿਗ ਪੂਲ, ਸੂਟਿਗ ਰੇਂਜ ਅਤੇ ਹੋਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਮਜਬੂਤ ਕਰਨ ਅਤੇ ਸਪੋਰਟਸ ਅਕੈਡਮੀ ਲਈ ਫੰਡ ਮੁਹਈਆ ਕੀਤੇ ਜਾਣ। ਉਨ੍ਹਾਂ ਨੇ ਸ੍ਰੀ ਰਾਧੇ ਸ਼ਿਾਅਮ ਦਾ ਯੂਨੀਵਰਸਿਟੀ ਵਿਖੇ ਐਮ.ਵਾਈ.ਏ.ਐਸ. ਕੇਂਦਰ ਦੀ ਸਥਾਪਨਾ ਲਈ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਐਮ.ਵਾਈ.ਏ.ਐਸ.-ਗੁਰੂ ਨਾਨਕ ਦੇਵ ਯੂਨਵਿਰਸਿਟੀ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਦਾ ਦੌਰਾ ਵੀ ਕੀਤਾ।

ਸਨਮਾਨਿਤ ਹੋਣ ਵਾਲੇ ਖਿਡਾਰੀਆਂ ਵਿਚ ਕੌਮੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਤੋਂ ਇਲਾਵਾ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀ ਵੀ ਸ਼ਾਮਿਲ ਸਨ। ਇਸ ਮੌਕੇ ਲਗਭਗ 30 ਅੰਤਰਰਾਸ਼ਟਰੀ, 500 ਇੰਟਰਵਰਸਿਟੀ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: