ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਖੋਜ ਪ੍ਰਪੋਜ਼ਲ ਸਬੰਧੀ ਦੋ ਹਫਤਿਆਂ ਦੀ ਵਰਕਸ਼ਾਪ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਖੋਜ ਪ੍ਰਪੋਜ਼ਲ ਸਬੰਧੀ ਦੋ ਹਫਤਿਆਂ ਦੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ 1 ਮਾਰਚ, 2021: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਸਕੂਲ ਵੱਲੋਂ ਖੋਜ ਪ੍ਰਪੋਜ਼ਲ ਤਿਆਰ ਕਰਨ ਸਬੰਧੀ ਦੋ ਹਫਤਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ 70 ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਖੋਜ ਸਬੰਧੀ ਕਾਰਜ ਕਰਨ ਲਈ ਜਾਣਕਾਰੀ ਮੁਹਈਆ ਕੀਤੀ ਗਈ ਅਤੇ ਇਸ ਵਿਚ ਵੱਖ ਵੱਖ ਸਿਖਿਆ ਅਤੇ ਖੋਜ ਸੰਸਥਾਵਾਂ ਤੋਂ ਮਾਹਿਰਾਂ ਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ।

ਐਨ.ਆਈ.ਈ.ਪੀ.ਏ. ਅਤੇ ਆਈ.ਏ.ਆਈ.ਈ.ਪੀ.ਏ., ਨਵੀਂ ਦਿੱਲੀ ਦੇ ਸਲਾਹਕਾਰ ਪ੍ਰੋ. ਕੇ. ਰਾਮਾਚੰਦਰਨ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਅਜੋਕੇ ਕੰਪਿਉਟਰ ਦੇ ਯੁਗ ਵਿਚ ਹੋਰ ਰਹੀਆਂ ਤਬਦੀਲੀਆਂ ਕਰਕੇ ਸਿਖਿਆ ਦੇ ਖੇਤਰ ਦੇ ਢੰਗ ਤਰੀਕੇ ਵੀ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੇਲੀਜੈਂਸ, ਕਲਾਉਡ ਕੰਮਪਿਊਟਿੰਗ, ਰੋਬੋਟਿਕਸ, 3ਡੀ ਪ੍ਰਿੰਟਿੰਗ ਦੇ ਆਉਣ ਕਰਕੇ ਸਿਖਿਆ ਖੇਤਰ ਵਿਚ ਵੀ ਅਹਿਮ ਤਬਦੀਲੀਆਂ ਆਈਆਂ ਹਨ। ਇਨ੍ਹਾਂ ਤਬਦੀਲੀਆਂ ਕਰਕੇ ਸੂਚਨਾ ਕਿਫਾਇਤੀ ਅਤੇ ਰਫਤਾਰਮਈ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਖਿਆ ਖੇਤਰ ਨੂੰ ਇਨ੍ਹਾਂ ਦੇ ਹਾਣ ਦਾ ਬਣਾਉਣ ਲਈ ਮਜਬੂਤ ਸੰਤੁਲਿਤ ਖੋਜ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਭਾਰਤੀ ਸਿਖਿਆ ਪ੍ਰਣਾਲੀ ਵੀ ਅਹਿਮ ਤਬਦੀਲੀਆਂ ਦੇ ਪੜਾਅ ਵਿਚ ਗੁਜ਼ਰ ਰਹੀ ਹੈ ਅਤੇ ਵੱਧ ਤੋਂ ਵੱਧ ਖਦਮੁਖਤਿਆਰ ਅਦਾਰਿਆਂ ਨੂੰ ਆਪਣੀ ਜ਼ਿੰਮਵਾਰੀ ਸਮਝਦੇ ਹੋਏ ਸਿਖਿਆ ਮਹਈਆ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਨਵੀਂ ਸਿਖਿਆ ਨੀਤੀ-2020 ਅਨੁਸਾਰ ਖੋਜਮੁਖੀ ਸਿਖਿਆ ਉਪਰ ਵਧੇਰੇ ਜ਼ੋਰ ਦਿੱਤਾ ਗਿਆ ਹੈ।

ਸਮਾਪਤੀ ਸਮਾਰੋਹ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐਮ.ਪੀ. ਭੋਜ ਓਪਨ ਯੂਨੀਵਰਸਿਟੀ, ਭੋਪਾਲ ਦੇ ਵਾਈਸ ਚਾਂਸਲਰ ਪ੍ਰੋ. ਡਾ. ਜੇਯੰਤ ਸੋਨਵਾਲਕਾ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ-2020 ਵਿਸ਼ਵ ਖੋਜ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਘੜੀ ਗਈ ਹੈ ਤਾਂ ਜੋ ਭਾਰਤ ਵਿਸ਼ਵ ਪੱਧਰ `ਤੇ ਆਪਣਾ ਨਿਸ਼ਾਨ ਸਥਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵੱਖ ਵੱਖ ਅਦਾਰਿਆਂ ਵੱਲੋਂ ਬਹੁਤ ਸਾਰੀ ਖੋਜ ਸਹੂਲਤਾਂ ਫੰਡ ਸਮੇਤ ਉਪਲਬਧ ਕਰਵਾਈਆਂ ਹਨ ਜਿਨ੍ਹਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜੋ ਬਹੁਅਨੁਸ਼ਾਸਨੀ ਅਤੇ ਸਾਂਝੀ ਤੌਰ `ਤੇ ਕੀਤੀ ਗਈ ਖੋਜ `ਤੇ ਆਧਾਰਿਤ ਹੋਵੇਗੀ। ਵਿਭਾਗ ਦੇ ਮੁਖੀ, ਡਾ. ਦੀਪਾ ਸਿੰਕਦ ਨੇ ਵਰਕਸ਼ਾਪ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਕੋਆਰਡੀਨੇਟਰ ਪ੍ਰੋ. ਅਮਿਤ ਕੌਟਸ ਨੇ ਵਰਕਸ਼ਾਪ ਬਾਰੇ ਰਿਪੋਰਟ ਪੇਸ਼ ਕੀਤੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: