ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵ’ਲੋਂ ਆਨਲਾਈਨ ਫੈਕਲਟੀ ਇਡਕਸ਼ਨ ਪ੍ਰੋਗਰਾਮ ਸੰਪੰਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵ’ਲੋਂ ਆਨਲਾਈਨ ਫੈਕਲਟੀ ਇਡਕਸ਼ਨ ਪ੍ਰੋਗਰਾਮ ਸੰਪੰਨ
ਅਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਸਿਖਿਆ ਦੇ ਖੇਤਰ ਵਿਚ ਬੀਤੇ ਸਮੇਂ ਦੋਰਾਨ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਅਤੇ ਅਧਿਆਪਕਾਂ ਨੂੰ ਇਹਨਾਂ ਤਬਦੀਲੀਆਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ । ਤਾਂ ਜੋ ਉਹ ਵਿਦਿਆਰਥੀਆਂ ਨੂੰ ਅੰਤਰੁਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਦੇ ਯੋਗ ਬਣਾ ਸਕਣ । ਉਹਨਾਂ ਕਿਹਾ ਕਿ ਉਚੇਰੀ ਸਿੱਖਿਆ ਨਾਲ ਸੰਬੰਧਿਤ ਅਧਿਆਪਕਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਜਿਹੇ ਪ੍ਰੋਗ੍ਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ । ਉਹ ਅ’ਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀੁਮਨੂੱਖੀ ਸਰੋਤ ਤੇ ਵਿਕਾਸ ਕੇਂਦਰ ਵ’ਲੋਂ ਨਵੇਂ ਫੈਕਲਟੀ ਮੈਂਬਰਾਂ ਦੇ ਤੀਜੇ ਆਨਲਾਈਨ ਫੈਕਲਟੀ ਇਡਕਸ਼ਨ ਪ੍ਰੋਗਰਾਮ ਦੇ ਪਹਿਲੇ ਅਕਾਦਮਿਕ ਸੈਸ਼ਨ ਮੌਕੇ ਸੰਬੋਧਨ ਕਰ ਰਹੇ ਸਨ।ਇਸ ਪ੍ਰੋਗਰਾਮ ਵਿਚ ੪੩ ਨਵੁਨਿਯੁਕਤ ਅਧਿਆਪਕ ਨੇ ਭਾਗ ਲਿਆ ।
ਪੋz. ਸੰਧੂ ਨੇ ਕਿਹਾ ਕਿ ਇਹ ਵਿਭਾਗ ਉਹਨਾਂ ਦੇ ਪਸੰਦੀਦਾ ਵਿਭਾਗਾਂ ਵਿਚੋਂ ਇੱਕ ਹੈ ਕਿਉਂਕਿ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਵਿਉਂਤ ਉਹਨਾਂ ਵਲੋਂ ਹੀ ਯੂ ਜੀ ਸੀ ਦੇ ਸੱਕਤਰ ਹੋਣ ਮੌਕੇ ਬਣਾਈ ਗਈ ਸੀ ।ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵੱਖੁਵੱਖ ਯੂਨੀਵਰਸਿਟੀਆਂ ਵਿਚ ਸਥਾਪਿਤ ਇਹ ਵਿਭਾਗ ਆਪਣੇ ਕਾਰਜ ਨੂੰ ਬਖੂਬੀ ਨਿਭਾ ਰਿਹਾ ਹੈ ਅਤੇ ਅਧਿਆਪਕਾਂ ਦੀ ਸਿਖਲਾਈ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ।ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਮਹਾਂਮਾਰੀ ਖਤਮ ਹੋਣ ਉਪਰੰਤ ਯੂਨੀਵਰਸਿਟੀ ਦਾ ਦੌਰਾ ਜਰੂਰ ਕਰਨ ਅਤੇ ਇਸ ਵਿਭਾਗ ਵਲੋਂ ਚਲਾਏ ਜਾ ਰਹੇ ਵੱਖੁਵੱਖ ਕੋਰਸਾਂ ਵਿਚ ਸ਼ਾਮਿਲ ਹੋਣ ।
ਕੇਂਦਰ ਦੇ ਡਿਪਟੀ ਡਾਇਰੈਕਟਰ ਪ੍ਰੋ. ਰਾਜਬੀਰ ਭੱਟੀ ਨੇ ਪ੍ਰੋਗਰਾਮ ਵਿਚ ਹਿ’ਸਾ ਲੈਣ ਵਾਲਿਆਂ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਸਧੂ ਦੀ ਯੋਗ ਅਗਵਾਈ ਹੇਠ ਮਨੁ’ਖੀ ਸਰੋਤ ਤੇ ਵਿਕਾਸ ਕੇਂਦਰ ਉੱਘੇ ਵਿਦਵਾਨਾਂ ਦੇ ਅਨਮੋਲ ਵਿਚਾਰਾਂ ਨੂੰ ਖੋਜਾਰਥੀਆਂ ਅਤੇ ਅਧਿਆਪਕਾਂ ਤਕ ਪੁਚਾਉਣ ਲਈ ਹਮੇਸ਼ਾ ਯਤਨਸ਼ੀਲ ਹੈ।ਇਸ ਮੌਕੇ ਭਾਗ ਲੈਣ ਵਾਲੇ ਅਧਿਆਪਕਾਂ ਨੇ ਕੋਰਸ ਦੌਰਾਨ ਹਾਸਲ ਕੀਤੀ ਜਾਣਕਾਰੀ ਤੇ ਤੱਸਲੀ ਦਾ ਪ੍ਰਗਟਾਵਾ ਕਰਦੇ ਹੋਏ ਵਿਭਾਗ ਦੀ ਸ਼ਲਾਘਾ ਕੀਤੀ ।