Sat. Jun 15th, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ ਦਾ ਉਦਘਾਟਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ ਦਾ ਉਦਘਾਟਨ

ਅੰਮਿਤਸਰ, 13 ਦਸੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ (ਐਚ ਆਰ ਡੀ ਸੀ) ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ (ਆਈਡੀ)“ ਦਾ ਉਦਘਾਟਨ ਕੀਤਾ ਗਿਆ।ਪੰਜਾਬ ਦੀਆ ਵੱਖ-ਵੱਖ ਯੂਨੀਵਰਸਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਤੋ ਇਲਾਵਾਂ ਦੇਸ਼ ਦੇ ਹੋਰ ਦੂਰ ਦੁਰਾਡੇ ਸੂਬਿਆਂ ਤੋਂ ਵੀ ਅਧਿਆਪਕ ਇਸ ਵਿਚ ਹਿੱਸਾ ਲੈ ਰਹੇ ਹਨ।

ਪੰਜਾਬ ਯੂਨੀਵਰਸਿਟੀ, ਚੰਡੀਗੜ ਤੋ ਹਿਸਟਰੀ ਵਿਭਾਗ ਦੇ ਪ੍ਰੋ. ਕਮਲੇਸ਼ ਮੋਹਨ, ਨੇ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕਰਦਿਆ ਸਮਕਾਲੀ ਸੰਸਾਰ ਵਿੱਚ ਸੋਸ਼ਲ ਸਾਇੰਸਜ਼ ਦੀ ਵੱਧ ਰਹੀ ਮਹੱਤਤਾ ਤੋਂ ਜਾਣੂ ਕਰਵਾੳਂਦਿਆ ਦੱਸਿਆ। ਕਿ ਵਿਗਿਆਨ ਅਤੇ ਤਕਨਾਲੋਜੀ ਸਾਡੇ ਜੀਵਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ, ਮਨੁੱਖਤਾ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਲਈ ਪਿਛਲੇ ਕੁਝ ਦਹਾਕਿਆਂ ਤੋਂ ਬੇਮਿਸਾਲ ਤਰੱਕੀ ਕੀਤੀ ਹੈ, ਪਰ ਮਨੁੱਖਜਾਤੀ ਸਮਾਜਿਕ ਵਿਗਿਆਨ ਦੀ ਇਸ ਮਹੱਤਤਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ।ਮੁਖੀ, ਇਤਿਹਾਸ ਵਿਭਾਗ ਅਤੇ ਕੋਰਸ ਕੋਆਰਡੀਨੇਟਰ ਦੇ ਪ੍ਰੋ. ਅਮਨਦੀਪ ਕੌਰ ਨੇ “ਅੱਜ ਦੇ ਸੰਸਾਰ ਵਿੱਚ ਸਮਾਜਿਕ ਵਿਗਿਆਨ ਦੀ ਪ੍ਰਸੰਗ“ ਬਾਰੇ ਜਾਣਕਾਰੀ ਦਿੱਤੀ। ਪਿਛਲੀ ਸਦੀ ਵਿਚ ਜੋ ਦੇਖਿਆ ਗਿਆ ਹੈ ਕਿ ਉਸ ਦਾ ਸੰਕਲਪ ਪਹਿਲਾਂ ਹੀ ਸਮਕਾਲੀ ਸੰਸਾਰ ਵਿਚ ਪੁਰਾਣਾ ਹੋ ਚੁੱਕਾ ਹੈ, ਜੋ ਅੱਜ ” ਹੋਲਿਸਲ ਡਿਵੈਲਪਮੈਂਟ ” ਨਾਲ ਤਬਦੀਲ ਕੀਤਾ ਜਾ ਰਿਹਾ ਹੈ।

ਡਾਇਰੈਕਟਰ, ਪ੍ਰੋਫ਼ੈਸਰ ਆਦਰਸ਼ ਪਾਲ ਵਿਜ, ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸੰਖੇਪ ਰੂਪ ਵਿੱਚ ਯੂਨਿਵਰਸਿਟੀ ਦੇੇ ਇਤਿਹਾਸ ਦੇ ਨਾਲ-ਨਾਲ ਕੇਂਦਰ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਉੱਚ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਇਹ ਯੂਨਿਵਰਸਿਟੀ ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਚੁਕੀ ਹੈ। ਇਸ ਤੋਂ ਪਹਿਲਾਂ ਪ੍ਰੋ. ਕਮਲੇਸ਼ ਮੋਹਨ ਨੂੰ ਪ੍ਰੋਫ਼ੈਸਰ ਆਦਰਸ਼ ਪਾਲ ਵਿਜ, ਪ੍ਰੋ ਅਮਨਦੀਪ ਅਤੇ ਡਾ. ਮੋਹਨ ਕੁਮਾਰ ਨੇ ਇੱਕ ਪੌਦਾ ਪੇਸ਼ ਕੀਤਾ ਤੇ ਇਸ ਉਦਘਾਟਨੀ ਸੈਸ਼ਨ ਦੀ ਕਾਰਵਾਈ ਵੀ ਕੀਤੀ।

Leave a Reply

Your email address will not be published. Required fields are marked *

%d bloggers like this: