Sat. Aug 17th, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਰਥ ਰਿਜਨੱਲ ਕੱਨਕਲੇਵ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਰਥ ਰਿਜਨੱਲ ਕੱਨਕਲੇਵ ਦਾ ਆਯੋਜਨ

ਅੰਮ੍ਰਿਤਸਰ 16 ਨਵੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦਿੱਲੀ ਦੀ ਪ੍ਰਸਿੱਧ ਐਨਜੀਓ ਸੈਂਟਰ ਫਾਰ ਸਾਇੰਸ ਐਂਡ ਇੰਨਵਾਰਿਓਮੈਂਟ ਵੱਲੋ ਵਿਦਿਆਰਥੀਆ ਅਤੇ ਅਧਿਆਪਕਾ ਨੂੰ ਵਾਤਾਵਰਨ ਪ੍ਰਤੀ ਸੂਚੇਤ ਕਰਨ ਲਈ ਨਾਰਥ ਰਿਜਨੱਲ ਕੱਨਕਲੇਵ ਆਨ ਗ੍ਰੀਨ ਸੈਂਸਿਸ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਉੱਤਰੀ ਭਾਰਤ ਦੇ ਵੱਖ ਵੱਖ ਰਾਜਾ ਤੋਂ 150 ਤੋਂ ਵੱਧ ਅਧਿਆਪਕਾ, ਖੋਜਾਰਥੀਆ ਅਤੇ ਹੋਰ ਇਸ ਖਿੱਤੇ ਨਾਲ ਸਬੰਧਤ ਬੁੱਧੀ ਜੀਵੀਆਂ ਨੇ ਭਾਗ ਲਿਆ।

ਵਾਇਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਾਤਾਵਰਨ ਸਵਚੱਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੋਹਰਾਈ। ਉਹਨਾਂ ਨੇ ਕਿਹਾ ਕੇ ਵਾਤਾਵਰਨ ਵਿੱਚ ਦਿਨ ਬਾ ਦਿਨ ਨਿਗਾਰ ਆ ਰਿਹਾ ਹੈ ਅਤੇ ਅੰਮ੍ਰਿਤਸਰ ਦਾ ਪ੍ਰਦੂਸ਼ਨ ਦਿੱਲੀ ਵਾਂਗ ਹੀ ਵੱਧ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਕੈਂਪਸ ਦੇ ਵਸਨੀਕਾ ਨੂੰ ਵਧਿਆ ਵਾਤਾਵਰਨ ਮੁਹਿਆ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਸਾਡਾ ਖਾਣ ਪੀਣ ਅਤੇ ਸਾਹ ਸਵੱਛ ਹੋਣਾ ਚਾਹੀਦਾ ਹੈ ਇਸ ਪ੍ਰਤੀ ਸਾਨੂੰ ਸਭ ਨੂੰ ਸੂਚੇਤ ਹੋਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨੇ ਯੂਨੀਵਰਸਿਟੀ ਇਕੋ ਫੈਂਰਡਲੀ ਬਣਾਉਣ ਲਈ ਬਹੁਤ ਸਾਰੇ ਕਾਰਜਾ ਤੇ ਕੰਮ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਕਾਰਜ ਕਰਨ ਵਿੱਚ ਕੁਝ ਮੁਸ਼ਕਿਲਾ ਤੇ ਆਉਂਦੀਆਂ ਹਨ ਤੇ ਪਰ ਸਭ ਸਾਥ ਦੇਣ ਅਤੇ ਰੱਲ ਮਿਲ ਕੇ ਕਾਰਜ ਕਰਨ ਤਾਂ ਮਹੋਲ ਨੂੰ ਹੋਰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਹੁਣ ਦੀ ਪ੍ਰੇਸ਼ਾਨੀ ਭਵਿਖ ਦਾ ਸੁਖ ਸਿੱਧ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਅਸੀ ਸਭ ਰੱਲ ਮਿਲ ਕੇ ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਉਪਰਾਲੇ ਕਰ ਰਿਹੇ ਹਾ ਅਤੇ ਆਸ ਹੈ ਕਿ ਅਸੀ ਬਹੁਤ ਛੇਤੀ ਹੀ ਆਪਣੇ ਮੱਕਸਦ ਵਿੱਚ ਕਾਮਯਾਬ ਹੋ ਜਾਵਾਗੇ। ਉਹਨਾਂ ਸੈਂਟਰ ਫਾਰ ਸਾਇਂਸ ਅਤੇ ਇੰਨਵਾਰਿਓਮੈਂਟ ਵੱਲੋ ਕੀਤੇ ਜਾ ਰਿਹੇ ਸਮਾਜ ਸੇਵਾ ਦੀ ਸਲ਼ਾਗਾ ਵੀ ਕੀਤੀ।

ਇਸ ਤੋਂ ਪਹਿਲਾ ਗੁਰੂ ਰਾਮ ਦਾਸ ਸਕੂਲ ਆਫ ਪਲੈਨਿੰਗ ਦੇ ਸੀਨੀਅਰ ਅਧਿਆਪਕ ਪ੍ਰੋਫੈਸਰ ਅਸ਼ਵਣੀ ਲੂਥਰਾ ਨੇ ਮੁੱਖ ਮਹਿਮਾਨ ਅਤੇ ਹੋਰਨਾ ਨੂੰ ਜੀ ਆਇਆ ਆਖਦੇ ਹੋਇਆ ਕਨਕਲੇਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਪ੍ਰੋਗਰਾਮ ਡਾਇਰੈਕਟਰ ਸ਼੍ਰੀ ਰਜਨੀਸ਼ ਸਰੀਨ ਨੇ ਸੈਂਟਰ ਫਾਰ ਸਾਇਂਸ ਅਤੇ ਇੰਨਵਾਰਿਓਮੈਂਟ ਵੱਲੋ ਕਾਰਵਾਏ ਜਾਂਦੇ ਸਮਾਜ ਸੇਵਾ ਕਾਰਜਾ ਦੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਵੱਲੋ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਲਈ ਕੀਤੇ ਜਾ ਰਿਹੇ ਕਾਰਜਾ ਦੀ ਪ੍ਰਸੰਸਾ ਕੀਤੀ। ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਅਜਿਹੇ ਸਮਾਗ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਬੀਤੇ ਦਿਨੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਵਿਖੇ ਸੈਂਟਰ ਆਫ ਸੱਸਟੇਨਏਬਲ ਹੈਬੀਟੇਟ ਦੀ ਸਥਾਪਨਾ ਲਈ 10 ਕਰੋੜ ਦੀ ਗਰਾਂਡ ਪ੍ਰਾਪਤ ਹੋਈ ਹੈ ਤਾਂ ਜੋ ਵਾਤਾਵਰਨ ਪ੍ਰਤੀ ਵੱਧ ਤੋਂ ਵੱਧ ਕਾਰਜ ਸ਼ੁਰੂ ਕੀਤੇ ਜਾ ਸਕਣ। ਵਿਭਾਗ ਦੇ ਪ੍ਰੋਫੈਸਰ ਸੰਦੀਪ ਦੂਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੋਕੇ ਪ੍ਰੋਫੈਸਰ ਬਲਵਿੰਦਰ ਸਿੰਘ, ਡਾ. ਆਦਰਸ਼ ਪਾਲ ਵਿਜ, ਡਾ. ਕਿਰਨ ਸੰਧੂ, ਰਾਜਬੀਰ ਕੋਰ ਅਤੇ ਵੱਖ ਵੱਖ ਵਿਭਾਗਾ ਦੇ ਅਧਿਆਪਕਾ ਨੇ ਭਾਗ ਲਿਆ।

Leave a Reply

Your email address will not be published. Required fields are marked *

%d bloggers like this: