ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਲਦੀ ਸਥਾਪਤ ਹੋਵੇਗਾ ਰਿਕਾਰਡਿੰਗ ਸਟੂਡੀਓ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਲਦੀ ਸਥਾਪਤ ਹੋਵੇਗਾ ਰਿਕਾਰਡਿੰਗ ਸਟੂਡੀਓ

ਅੰਮ੍ਰਿਤਸਰ , 23 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ , ਪੰਜਾਬ ਸਰਕਾਰ ਵੱਲੋਂ ਰੂਸਾ ਯੋਜਨਾ ਤਹਿਤ ਮੁਹੱਈਆ ਕਰਵਾਏ ਗਏ 3.5 ਕਰੋੜ ਰੁਪਏ ਦੇ ਫੈਕਲਟੀ ਡਿਵੈਲਪਮੈਂਟ ਕੰਪੋਨੈਂਟ ਫੰਡ ਨਾਲ ਜਲਦੀ ਹੀ ਇੱਕ ਰਿਕਾਰਡਿੰਗ ਸਟੂਡੀਓ ਸਥਾਪਤ ਕਰਨ ਜਾ ਰਹੀ ਹੈ । ਜਿਸ ਵਿੱਚ ਜਿੱਥੇ ਉੱਘੇ ਵਿਦਵਾਨਾਂ ਦੇ ਲੈਕਚਰ ਰਿਕਾਰਡ ਕੀਤੇ ਜਾਣਗੇ ਉਥੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਸੁਣਨਾ ਜਾ ਵੇਖਣਾ ਚਹੁੰਦਾ ਹੋਵੇਗਾ ਉਸਨੂੰ ਉਪਲਬਧ ਵੀ ਕਰਵਾਏ ਜਾਣਗੇ । ਜਿਸ ਦਾ ਵਿਦਿਆਰਥੀਆਂ , ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਲਾਭ ਪੁਜੇਗਾ । ਇਸ ਤੋਂ ਬਾਅਦ ਕੋਈ ਵੀ ਪ੍ਰਸਿੱਧ ਵਿਦਵਾਨਾਂ ਦੇ ਲੈਕਚਰ ਸੁਣਨ ਤੋਂ ਵਾਂਝਾ ਨਹੀਂ ਰਹੇਗਾ ਅਤੇ ਆਪਣੀ ਸਹੂਲਤ ਅਨੁਸਾਰ ਜਦੋਂ ਮਰਜ਼ੀ ਲੈਕਚਰ ਸੁਣ ਸਕੇਗਾ । ਰਿਕਾਰਡਿੰਗ ਸਟੂਡੀਓ ਸਥਾਪਤ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਅੱਜ ਇਸ ਸਬੰਧੀ ਅਧਿਆਪਕਾ ਦੇ ਇਕ ਪ੍ਰੋਗਰਾਮ ਮੌਕੇ ਜਾਣਕਾਰੀ ਦੇ ਰਹੇ ਸਨ । ਉਹ  ਯੂਜੀਸੀ-ਐਚਆਰਡੀਸੀ, ਜੀਐਨਡੀਯੂ ਦੇ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਸਮੇ ਬਤੋਰ ਮੁਖ ਮਹਿਮਾਨ ਸਨ । ਚਾਰ ਹਫ਼ਤੇ ਦੇ ਇਸ ਪ੍ਰੋਗਰਾਮ ਵਿੱਚ ਰਸਾਇਣ, ਅਰਥ ਸ਼ਾਸਤਰ, ਪ੍ਰਬੰਧਨ, ਗਣਿਤ, ਸੰਗੀਤ, ਭੌਤਿਕੀ, ਸਰੀਰਕ ਸਿਖਿਆ, ਪੰਜਾਬੀ, ਸਮਾਜਿਕ ਵਿਗਿਆਨ ਆਦਿ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਹਿੱਸਾ ਲਿਆ । ਇਸ ਤੋਂ ਪਹਿਲਾਂ ਕੋਰਸ ਕੋਆਰਡੀਨੇਟਰ ਅਤੇ ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਪ੍ਰੋ: ਸੰਧੂ ਨੇ ਬਤੋਰ ਯੂਜੀਸੀ ਦੇ ਸਕੱਤਰ ਦੇ ਤੌਰ ਤੇ ਐਚ ਆਰ ਡੀ ਸੀ ਨੂੰ ਕਾਰਜਸ਼ੀਲ ਰੱਖਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਕਾਂ ਵਿਚ ਚੰਗੇ ਇਨਸਾਨ ਬਣਨ ਦੀਆਂ ਕਦਰਾਂ ਕੀਮਤਾਂ ਅਤੇ ਗਿਆਨ ਵਧਾਉਣ ਦੇ ਨਾਲ-ਨਾਲ ਉਮਰ ਭਰ ਦੀਆਂ ਦੋਸਤੀਆਂ ਬਣਾਉਣ ਦੇ ਮੰਚ ਦਾ ਵੀ ਕੰਮ ਕਰਦੇ ਹਨ। ਮਹਾਂਮਾਰੀ ਦੇ ਕਾਰਨ ਵਿਅਕਤੀਗਤ ਆਪਸੀ ਸਾਂਝ ਨੂੰ ਹੋਰ ਮਜਬੂਤ ਬਣਾਉਣ ਵਿੱਚ ਇਸ ਸਮੇਂ ਜੋ ਰੁਕਾਵਟ ਆ ਰਹੀ ਹੈ ਨੂੰ ਦੂਰ ਕਰਨ ਦੀ ਲੋੜ ਹੈ । ਉਨ੍ਹਾਂ ਆਸ ਪਰਗਟਾਈ ਕੇ ਅਗਲੇ ਸ਼ੈਸਨ ਤੋ ਆਫਲਾਈਨ ਪਰੋਗਰਾਮ ਕਰਨ ਦੀ ਤਜਵੀਜ਼ ਤੇ ਕੰਮ ਕੀਤਾ ਜਾਵੇਗਾ ਤਾਂ ਜੋ ਇੱਕ ਭਾਵਨਾਤਮਕ ਸਾਂਝ ਲਾਪਤਾ ਨਾ ਹੋ ਜਾਵੇ । ਉਨ੍ਹਾਂ ਕਿਹਾ ਜੀਐਨਡੀਯੂ ਫੈਕਲਟੀ ਦੇ ਪੇਸ਼ੇਵਰ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਪਰ ਮੌਜੂਦਾ ਸਥਿਤੀ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਵਰਚੁਅਲ ਮੋਡ ਵਿੱਚ ਕਰਵਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਵਿਵਹਾਰਕ ਨਹੀਂ ਸੀ ।

ਡਾਇਰੈਕਟਰ ਯੂ.ਜੀ.ਸੀ.-ਐਚ.ਆਰ.ਡੀ.ਸੀ. ਪ੍ਰੋ. ਆਦਰਸ਼ ਪਾਲ ਵਿਗ ਨੇ ਉਪ ਕੁਲਪਤੀ ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਇਹਨਾਂ ਕੋਰਸਾਂ ਨੂੰ ਸੰਭਵ ਬਣਾਉਣ ਲਈ ਸੁਭਾਵਿਕ ਮਾਹੌਲ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ “ਅਧਿਆਪਨ, ਅਧਿਆਪਨ ਦੇ ਹੁਨਰ, ਆਈ.ਸੀ.ਟੀ., ਸਵੈਮ, ਐਮ.ਓ.ਸੀ. ਕੋਰਸ, ਈ-ਵਿਸ਼ਾ ਵਿਕਾਸ, ਖੋਜ ਨੈਤਿਕਤਾ, ਸਾਹਿਤਕ , ਫੰਡਿੰਗ ਸਕੀਮਾਂ, ਯੂਜੀਸੀ ਦੇ ਸੀ ਏ ਐਸ ਦਿਸ਼ਾ ਨਿਰਦੇਸ਼, ਨਿੱਜੀ ਅਤੇ ਭਾਵਨਾਤਮਕ ਵਿਕਾਸ, ਸਿਹਤ ਅਤੇ ਤੰਦਰੁਸਤੀ ਬਾਰੇ ਵਿਚਾਰ ਵਟਾਂਦਰੇ. , ਆਰ ਟੀ ਆਈ ਐਕਟ, ਅਕਾਦਮਿਕ ਅਖੰਡਤਾ “ਆਦਿ ਵਿਸ਼ਿਆਂ ਨੂੰ ਛੂਹਿਆ ਗਿਆ । ਜਿਸ ਵਿੱਚ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ-ਚਾਂਸਲਰ , ਸਾਬਕਾ ਵਾਈਸ-ਚਾਂਸਲਰ ਆਈ.ਸੀ.ਟੀ ਮੁੰਬਈ, ਸਾਬਕਾ ਵਾਈਸ-ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਡਾਇਰੈਕਟਰ ਅਤੇ ਏਐਸਸੀ-ਵੀਆਈਟੀ ਵੇਲੌਰ ਦੇ ਡਿਪਟੀ ਡਾਇਰੈਕਟਰ, ਐਚਆਰਡੀਸੀ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ, ਪੰਜਾਬ ਯੂਨੀਵਰਸਿਟੀ ਸਮੇਤ ਕਈ ਉੱਘੇ ਵਿਦਵਾਨਾਂ ਵੱਲੋਂ ਭਾਵਪੂਰਤ ਤਰੀਕੇ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਚੰਡੀਗੜ੍ਹ, ਆਈਆਈਟੀ ਖੜਗਪੁਰ, ਆਈਆਈਟੀ ਕਾਨਪੁਰ, ਤਾਮਿਲਨਾਡੂ ਦੀ ਕੇਂਦਰੀ ਯੂਨੀਵਰਸਿਟੀ, ਹੈਦਰਾਬਾਦ ਯੂਨੀਵਰਸਿਟੀ, ਦੇ ਅਧਿਆਪਕਾਂ ਤੋਂ ਇਲਾਵਾ ਇਸ ਮੌਕੇ ਡਾ. ਮਨੋਜ ਕੁਮਾਰ ਕੰਟਰੋਲਰ ਪ੍ਰੀਖਿਆਵਾਂ ਜੀਐਨਡੀਯੂ ਅਤੇ ਡਾ. ਰੇਨੂ ਭਾਰਤਵਾਜ ਡਾਇਰੈਕਟਰ ਰਿਸਰਚ ਜੀਐਨਡੀਯੂ ਵੀ ਹਾਜਰ ਸਨ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: