ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਨੀਕੇਸ਼ਨ ਵਿਭਾਗ ਵੱਲੋਂ ‘ਕਹਾਣੀ ਕਾਮਯਾਬੀ ਦੀ’ ਆਨਲਈਨ ਵਿਚਾਰ ਚਰਚਾ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਨੀਕੇਸ਼ਨ ਵਿਭਾਗ ਵੱਲੋਂ ‘ਕਹਾਣੀ ਕਾਮਯਾਬੀ ਦੀ’ ਆਨਲਈਨ ਵਿਚਾਰ ਚਰਚਾ ਦਾ ਆਯੋਜਨ

ਚੰਗੇ ਕਲਾਕਾਰ ਬਣਨ ਲਈ ਜੁਝਾਰੂ ਬਿਰਤੀ ਅਤੇ ਸਖਤ ਮਿਹਨਤ ਦੀ ਲੋੜ: ਸ਼੍ਰੀ ਤਲਵਾੜ

ਅੰਮ੍ਰਿਤਸਰ, 22 ਸਤੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਹਿੰਦੀ ਟੈਲੀਵਿਜ਼ਨ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਆਕਾਸ਼ ਤਲਵਾੜ ਨਾਲ ਇਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਕਹਾਣੀ ਕਾਮਯਾਬੀ ਦੀ ਨਾਂ ਦੇ ਇਸ ਪ੍ਰੋਗਰਾਮ ਵਿਚ ਉਨ੍ਹਾਂ ਦੇ ਕਲਾਕਾਰ ਬਣਨ ਦੇ ਸਫਰ ਤੋਂ ਲੈ ਕੇ ਕਲਾ ਅਤੇ ਟੈਲੀਵਿਜ਼ਨ ਸੰਸਾਰ ਬਾਰੇ ਉਨ੍ਹਾਂ ਦੇ ਵਿਸ਼ੇਸ਼ ਅਨੁਭਵ ਵਿਦਿਆਰਥੀਆਂ ਤੇ ਖੋਜਾਰਥੀਆਂ ਨਾਲ ਸਾਂਝੇ ਕੀਤੇ ਗਏ। ਇਸ ਚਰਚਾ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਨੂੰ ਸੇਧ ਅਤੇ ਉਤਸ਼ਾਹਿਤ ਕਰਨਾ ਸੀ ਜੋ ਸਿਲਵਰ ਸਕ੍ਰੀਨ ਤੱਕ ਵੇਖਦੇ ਹਨ ਅਤੇ ਭਵਿੱਖ ਵਿਚ ਅਭਿਨੇਤਾ ਬਣਨ ਦੀ ਇੱਛਾ ਰੱਖਦੇ ਹਨ।

ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਇਸ ਮੌਕੇ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਆਪਣੇ ਜੀਵਨ ਵਿਚ ਕਿਸੇ ਮੁਕਾਮ ‘ਤੇ ਪੁੱਜ ਚੁੱਕੇ ਕਲਾਕਾਰ ਨਾਲ ਵਿਚਾਰ ਚਰਚਾ ਕਰਨੀ ਵਿਦਿਆਰਥੀਆਂ ਲਈ ਬਹੁਤ ਲਾਹਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਭਿਨੇਤਾ ਜਾਂ ਕਲਾਕਾਰ ਬਣਨ ਦੌਰਾਨ ਕਿਸੇ ਸਫਲ ਵਿਅਕਤੀ ਦੀ ਜ਼ਿੰਦਗੀ ਵਿਚ ਕੀ ਉਤਰਾਅ ਚੜਾਅ ਆਉੁਂਦੇ ਹਨ, ਇਨ੍ਹਾਂ ਦਾ ਉਨ੍ਹਾਂ ਵਿਦਿਆਰਥੀਆਂ ਨੂੰ ਜਰੂਰ ਲਾਭ ਹੋਵੇਗਾ ਜੋ ਕਲਾ ਦੇ ਰਸਤੇ ‘ਤੇ ਤੁਰੇ ਹੋਏ ਹਨ ਅਤੇ ਜ਼ਿੰਦਗੀ ਵਿਚ ਕਿਸੇ ਅਹਿਮ ਮੁਕਾਮ ‘ਤੇ ਪੁੱਜਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਮਾਸ ਕਮਿਊਨੀਕੇਸ਼ਨ ਵਿਭਾਗ ਭਵਿੱਖ ਵਿਚ ਅਜਿਹੇ ਯਤਨ ਕਰਨ ਲਈ ਹਮੇਸ਼ਾ ਤਤਪਰ ਰਹੇਗਾ ਤਾਂ ਜੋ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਰਹੇ।

ਵਿਭਾਗ ਦੇ ਸਹਾਇਕ ਪ੍ਰੋਫੈਸਰ, ਡਾ. ਦੀਪਿਕਾ ਅਰੋੜਾ ਨੇ ਇਸ ਮੌਕੇ ਸ਼੍ਰੀ ਤਲਵਾੜ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਸ਼੍ਰੀ ਤਲਵਾੜ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਭਰੇ ਸ਼ਬਦ ਬੋਲਦਿਆਂ ਕਿਹਾ ਕਿ ਟੈਲੀਵਿਜ਼ਨ ਉਦਯੋਗ ਬਹੁਤ ਮੁਕਾਬਲੇ ਵਾਲਾ ਹੈ ਅਤੇ ਚੰਗੇ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਅਤੇ ਜੁਝਾਰੂ ਬਿਰਤੀ ਅਪਨਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਵੱਖ-ਵੱਖ ਸੰਸਥਾਵਾਂ ਵਿਚ ਨੌਕਰੀਆਂ ਕੀਤੀਆਂ ਅਤੇ ਪ੍ਰਿੰਟ ਉਦਯੋਗ ਰਾਹੀਂ ਚੰਗੇ ਕਲਾਕਾਰ ਬਣਨ ਦੇ ਰਾਹ ਤੋਰਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਅਦਾਕਾਰੀ ਦੇ ਕੰਮ ਨੂੰ ਇੱਕ ਨੌਕਰੀ ਮੰਨਦਾ ਹੈ ਜੋ ਉਹ ਪੂਰੀ ਤਨਦੇਹੀ ਨਾਲ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਜੋ ਵੀ ਤੁਹਾਡਾ ਰਸਤਾ ਹੋਵੇ ਉਸਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਮਿਹਨਤ ਤੇ ਲਗਨ ਸਮਰਪਿਤ ਕਰੋ। ਸੁਆਲ ਜੁਆਬ ਸੈਸ਼ਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: