ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਵਿੱਚ ਲਏ ਅਹਿਮ ਫੈਸਲੇ

????????????????????????????????????

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਵਿੱਚ ਲਏ ਅਹਿਮ ਫੈਸਲੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਪ੍ਰਦਾਨ ਕਰਿਆ ਕਰੇਗੀ ਡਾਕਟਰ ਆਫ ਸਾਇਸ, ਡਾਕਟਰ ਆਫ ਲਿਟਰੇਚਰ ਅਤੇ ਡਾਕਟਰ ਆਫ ਲਾਅਜ਼ ਦੀਆਂ ਡਿਗਰੀਆਂ

ਅੰਤਿਮ ਸਮੈਸਟਰਾਂ ਦੀਆਂ ਆਨਲਾਈਨ ਪ੍ਰੀਖਿਆਵਾਂ ਦੀ ਸਫਲਤਾਪੂਰਵਕ ਸ਼ੁਰੂਆਤ

ਕਾਲਜ ਪੱਧਰ ‘ਤੇ ਹੋਣਗੇ ਉਤਰਪੱਤਰੀਆਂ ਦੇ ਮੁਲਾਂਕਣ

ਅਮ੍ਰਿਤਸਰ, 21 ਸਤੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਖੀਰਲੇ ਸਮੈਸਟਰ ਦੀਆਂ ਅੱਜ ਤੋਂ ਸ਼ੁਰੂ ਹੋਈਆਂ ਆਨਲਾਈਨ ਪ੍ਰੀਖਿਆਵਾਂ ਦੀ ਸਫਲਤਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਲਏ ਗਏ ਵੱਖ ਵੱਖ ਕੋਰਸਾਂ ਦੀਆਂ ਦਾਖਲਾ ਪ੍ਰੀਖਿਆਵਾਂ ਦੇ ਨਤੀਜਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਪ੍ਰੀਖਿਆ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ ਅਕਤੂਬਰ ਨਵੰਬਰ ਵਿਚ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਹਰੇਕ ਵਿਦਿਆਰਥੀ ਦਾ ਭਵਿੱਖ ਸੰਵਾਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਉਪਰੰਤ ਉਤਰਪੱਤਰੀਆਂ ਦਾ ਮੁਲਾਂਕਣ ਯੂਨੀਵਰਸਿਟੀ ਦੇ ਸਬੰਧਤ ਕਾਲਜਾਂ ਪੱਧਰ ‘ਤੇ ਹੋਵੇਗਾ ਜਿਸ ਕਰਕੇ ਯੂਨੀਵਰਸਿਟੀ ਵਿੱਚ ਮੁਲਾਂਕਣ ਕੇਂਦਰ ਸਥਾਪਤ ਨਹੀਂ ਕੀਤੇ ਜਾਣਗੇ। ਇਸ ਵਾਰ ਵਿਦਿਆਰਥੀਆਂ ਨੂੰ ਮੁੁੜ-ਮੁਲਾਂਕਣ ਕਰਵਾਉਣ ਦੀ ਆਗਿਆ ਵੀ ਨਹੀਂ ਹੋਵੇਗੀ।

ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੰਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਦਾ ਏਜੰਡਾ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਪ੍ਰੋ. ਸੰਧੂ ਨੂੰ ਵਧਾਈ ਦਿੱਤੀ। ਇਸ ਮੌਕੇ ਵੱਖ-ਵੱਖ ਮੁੱਦਿਆਂ ‘ਤੇ ਹੋਈ ਵਿਚਾਰ ਚਰਚਾ ਅਤੇ ਹੋਏ ਫੈਸਲਿਆਂ ਤੋਂ ਇਲਾਵਾ 26 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਮੀਟਿੰਗ ਦੌਰਾਨ ਹੋਰ ਮੈਂਬਰਾਂ ਤੋਂ ਇਲਾਵਾ ਉਚੇਰੀ ਸਿਖਿਆ ਸਕੱਤਰ, ਸ਼੍ਰੀ ਰਾਹੁਲ ਭੰਡਾਰੀ ਆਨਲਾਈਨ ਹਾਜ਼ਰ ਸਨ। ਮੀਟਿੰਗ ਮੌਕੇ ਸਮਾਜਿਕ ਦੂਰੀ ਦੇ ਨਾਲ ਹੋਰ ਇਹਤਿਆਤ ਨੂੰ ਵੀ ਯਕੀਨੀ ਬਣਾਇਆ ਗਿਆ।

ਅੱਜ ਦੀ ਮੀਟਿੰਗ ਵਿਚ ਲਏ ਗਏ ਅਹਿਮ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਪ੍ਰੋ. ਸੰਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੀ ਵਾਰ ਡਾਕਟਰ ਆਫ ਸਾਇਸ (ਡੀ. ਐਸ. ਸੀ.), ਡਾਕਟਰ ਆਫ ਲਿਟਰੇਚਰ (ਡੀ. ਲਿਟ.) ਅਤੇ ਡਾਕਟਰ ਆਫ ਲਾਅਜ਼ (ਐਲ.ਐਲ.ਡੀ.) ਦੀਆਂ ਡਿਗਰੀਆਂ ਭਵਿੱਖ ਵਿਚ ਪ੍ਰਦਾਨ ਕਰਿਆ ਕਰੇਗੀ। ਯੂਨੀਵਰਸਿਟੀ ਵੱਲੋਂ ਇਹ ਫੈਸਲਾ ਵਿਗਿਆਨੀਆਂ ਅਤੇ ਖੋਜਾਰਥੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ। ਡੀ.ਐੱਸ.ਸੀ., ਡੀ.ਲਿੱਟ. ਅਤੇ ਐਲ.ਐਲ.ਡੀ. ਇਸ ਯੂਨੀਵਰਸਿਟੀ ਦੀ ਸਰਵਉੱਚ ਖੋਜ ਦੀ ਡਿਗਰੀ ਹੋਣ ਕਰਕੇ, ਇਹਨਾਂ ਡਿਗਰੀਆਂ ਲਈ ਉਮੀਦਵਾਰ ਵੱਲੋਂ ਸਬਧਤ ਅਨੁਸ਼ਾਸਨ ਵਿੱਚ ਨਵੀਂ ਮੌਲਿਕ ਖੋਜ ਅਤੇ ਤਿੰਨ ਸਾਲ ਪਹਿਲਾਂ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਡਿਗਰੀ ਸਿਰਫ ਉਨ੍ਹਾਂ ਪ੍ਰਕਾਸ਼ਤ ਕਾਰਜਾਂ ਉਪਰ ਹੀ ਦਿੱਤੀ ਜਾਵੇਗੀ ਜਿਸ ‘ਤੇ ਉਮੀਦਵਾਰ ਵੱਲੋਂ ਪਹਿਲਾਂ ਕੋਈ ਹੋਰ ਡਿਗਰੀ ਨਾ ਪ੍ਰਾਪਤ ਕੀਤੀ ਹੋਵੇ।

ਉਨ੍ਹਾਂ ਕਿਹਾ ਕਿ ਦੋ ਨਵੇਂ ਕੋਰਸ ਬੀ.ਐੱਸ.ਸੀ. ਮਾਈਕਰੋਬਾਇਓਲੋਜੀ (ਸੀ.ਬੀ.ਈ.ਜੀ.ਐੱਸ.) ਅਤੇ ਐਮ.ਐੱਸ.ਸੀ. (ਯੂ.ਐੱਸ.ਐੱਚ.ਐੱਸ.) ਅਰਥਸ਼ਾਸਤਰ (ਚਾਰ ਸਾਲਾਂ ਕੋਰਸ) (ਸੀ.ਬੀ.ਈ.ਜੀ.ਐੱਸ.) ਨੂੰ ਇਸ ਮੌਕੇ ਸਿਡੀਕੇਟ ਦੁਆਰਾ ਮਨਜ਼ੂਰੀ ਦਿੱਤੀ ਗਈ। ਸਿੰਡੀਕੇਟ ਵਲੋਂ ਐਮ.ਏ. ਇਟਰਨੈਸ਼ਨਲ ਰਿਲੇਸ਼ਨਜ਼ (ਸਾਊਥ ਏਸ਼ੀਅਨ ਸਟੱਡੀਜ਼) ਦਾ ਨਾਂ ਐਮ.ਏ. ਇਟਰਨੈਸ਼ਨਲ ਰਿਲੇਸ਼ਨ; ਬੀ.ਐੱਸ.ਸੀ. ਐਗਰੀਕਲਚਰਲਚਰ (ਆਨਰਜ਼) (ਸੀਬੀਈਜੀਐਸ) ਤੋਂ ਬੀ.ਐਸ.ਸੀ. (ਆਨਰਜ਼) ਐਗਰੀਕਲਚਰਲਚਰ (ਸੀਬੀਈਜੀਐਸ); ਐਮ.ਐੱਸ.ਸੀ. (ਸਪੋਰਟਸ ਫਿਜ਼ੀਓਲਾਜੀ) ਤੋਂ ਐਮ.ਐੱਸ.ਸੀ. (ਐਕਸਰਸਾਈਜ਼ ਅਤੇ ਸਪੋਰਟਸ ਫਿਜ਼ੀਓਲੋਜੀ ਅਤੇ ਮਾਸਟਰ ਇਨ ਸੋਸ਼ਲ ਵਰਕ ਨੂੰ ਮਾਸਟਰ ਆਫ ਸੋਸ਼ਲਵਰਕ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ। ਬੀ.ਪੀ.ਐਡ. ਇਟੀਗਰੇਟਡ (4 ਸਾਲਾ); ਬੀ.ਪੀ.ਐਡ (3 ਸਾਲਾ) ਅਤੇ ਬੀ.ਪੀ. ਐਡ. (2 ਸਾਲਾ) ਕੋਰਸਾਂ ਵਿਚ ਸੋਧਾਂ ਨੂੰ ਪ੍ਰਵਾਨਗੀ ਦਿੰਦਿਆਂ ਮੀਟਿੰਗ ਵਿਚ ਜਿਥੇ ਕੋਰਸਾਂ ਦੇ ਨਾਂ ਆਦਿ ਵਿਚ ਸੋਧ ਕੀਤੀ ਗਈ ਉਥੇ ਕੁਝ ਨਵੇਂ ਕੋਰਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਪ੍ਰੋ. ਸਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਅਵਿਨਾਸ਼ ਕੌਰ, ਪ੍ਰੋਫੈਸਰ (ਸੇਵਾਮੁਕਤ) ਦਰਮਿਆਨ ਹੋਏ ਉਸ ਸਮਝੌਤੇ ਨੂੰ ਵੀ ਪ੍ਰਵਾਨਗੀ ਵੀ ਸਿੰਡੀਕੇਟ ਵੱਲੋਂ ਦਿੱਤੀ ਗਈ ਜਿਸ ਵਿਚ ਪ੍ਰੋਫੈਸਰ ਆਈ.ਐੱਸ. ਗਰੋਵਰ ਯਾਦਗਾਰੀ ਭਾਸ਼ਣ ਪੁਰਸਕਾਰ; ਸਰਦਾਰਨੀ ਦਰਸ਼ਨ ਕੌਰ ਅਤੇ ਸਰਦਾਰ ਰਾਮ ਸਿਘ ਮੈਮੋਰੀਅਲ ਯਗ ਸਾਇਟਿਸਟ ਐਵਾਰਡ ਇਨ ਪਲਾਂਟ ਸਾਇਸਜ਼ ਅਤੇ ਸਰਦਾਰਨੀ ਕੁਲਦੀਪ ਕੌਰ ਅਤੇ ਸਰਦਾਰ ਗੁਰਮੁਖ ਸਿਘ ਮੈਮੋਰੀਅਲ ਯਗ ਸਾਇਟਿਸਟ ਐਵਾਰਡ ਇਨਵਾਇਰਮੈਂਟ ਸਾਇਸਜ਼ ਸਥਾਪਤ ਕੀਤਾ ਗਿਆ ਗਿਆ ਹੈ। ਇਸ ਦੇ ਨਾਲ ਹੀ ਮੀਟਿਗ ਵਿੱਚ ਸਦੀਪ ਸਿਘ ਬਾਠ ਮੈਮੋਰੀਅਲ ਸਕਾਲਰਸ਼ਿਪ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਵਿਦਿਅਕ ਸੈਸ਼ਨ 2020-21 ਲਈ ਵੱਖ ਵੱਖ ਵਿਭਾਗਾਂ ਵਿਚ ਸਹਾਇਕ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਨੂੰ ਜਿਥੇ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ ਹੈ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਥਾਪਤ ਹੋਣ ਜਾ ਰਹੇ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੇ ਵੱਖ ਵੱਖ ਅਹੁਦਿਆਂ ਦੀਆਂ ਯੋਗਤਾਵਾਂ ਆਦਿ ਸਬੰਧੀ ਪ੍ਰਵਾਨਗੀ ਵੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਨਾਨ-ਟੀਚਿੰਗ ਸਟਾਫ ਦੀਆਂ ਤਰੱਕੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।

ਉਨ੍ਹਾਂ ਮਜੂੌਦਾ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਇਸ ਮੌਜੂਦਾ ਸਥਿਤੀ ਦੌਰਾਨ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵੱਖ-ਵੱਖ ਆਨਲਾਈਨ ਪੋਰਟਲਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਉਥੇ ਆਨਲਾਈਨ ਪ੍ਰੀਖਿਆ ਦੇ ਪ੍ਰਬੰਧਾਂ ਵਿਚ ਵੀ ਯੂਨੀਵਰਸਿਟੀ ਵਿਦਿਆਰਥੀ ਦੇ ਹਿਤ ਲਈ ਵਚਨਬੱਧ ਹੈ।

ਪ੍ਰੋ. ਸੰਧੂ ਨੇ ਸਿੰਡੀਕੇਟ ਮੈਂਬਰਾਂ ਦਾ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਫਿਰ ਯੂਨੀਵਰਸਿਟੀ ਨੂੰ ਵੱਖ ਵੱਖ ਨਾਮਵਰ ਅਤੇ ਵੱਕਾਰੀ ਸੰਸਥਾਵਾਂ ਵੱਲੋਂ ਕੀਤੀ ਗਈ ਰੈਂਕਿੰਗ ਵਿਚ ਹੋਏ ਚੰਗੇ ਸੁਧਾਰ ਕਾਰਨ ਵਧੀਆ ਸਥਾਨ ਪ੍ਰਾਪਤ ਹੋਏ ਹਨ ਜੋ ਕਿ ਯੂਨੀਵਰਸਿਟੀ ਪਰਿਵਾਰ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: