ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰਸਪਾਟਾ ਅਤੇ ਪਰ੍ਹੌਣਾਚਾਰੀ ਵਿਭਾਗ ਵੱਲੋਂ ਕਰੋਨਾ ਸਥਿਤੀ ਵਿਚ ਹੋਟਲਾਂ ਵਿਚ ਸਾਫ ਸਫਾਈ ਵਿਸ਼ੇ `ਤੇ ਵੈਬੀਨਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰਸਪਾਟਾ ਅਤੇ ਪਰ੍ਹੌਣਾਚਾਰੀ ਵਿਭਾਗ ਵੱਲੋਂ ਕਰੋਨਾ ਸਥਿਤੀ ਵਿਚ ਹੋਟਲਾਂ ਵਿਚ ਸਾਫ ਸਫਾਈ ਵਿਸ਼ੇ `ਤੇ ਵੈਬੀਨਾਰ
ਅੰਮ੍ਰਿਤਸਰ 3 ਅਗਸਤ, 2020 (ਨਿਰਪੱਖ ਆਵਾਜ਼ ਬਿਊਰੋ): ਮੌਜੂਦਾ ਕਰੋਨਾ ਸਥਿਤੀ ਨੇ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਹਰ ਪਹਿਲੂ ਨੂੰ ਮੁੜ ਤੋਂ ਘੋਖਣ ਲਈ ਖੋਜਾਰਥੀ ਤੇ ਹੋਰ ਮਾਹਿਰ ਨਵੇਂ ਦਿਸਹਦਿਆਂ ਨੂੰ ਖੋਜਣ ਵਿਚ ਲੱਗੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰਸਪਾਟਾ ਅਤੇ ਪਰ੍ਹੌਣਾਚਾਰੀ ਵਿਭਾਗ ਵੱਲੋਂ ਹੋਟਲਾਂ ਵਿਚ ਕੋਵਿਡ 19 ਕਰਕੇ ਕਮਰਿਆਂ ਦੀ ਸਫਾਈ ਅਤੇ ਰੱਖ ਰਖਾਉ ਸਬੰਧੀ ਇਕ ਵਿਸ਼ੇਸ਼ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿੰਜਰ ਬਾਏ ਤਾਜ ਹੋਟਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵੈਬੀਨਾਰ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਸ਼ਾ ਮਾਹਿਰਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ।
ਇਸ ਵੈਬੀਨਾਰ ਵਿਚ ਜਿੰਜਰ ਬਾਏ ਤਾਜ ਹੋਟਲ ਦੇ ਸਹਾਇਕ ਹੋਟਲ ਮੈਨੇਜਰ ਸ਼੍ਰੀ ਸੁਮਿਤ ਲੋਚਾਬ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਅਜੋਕੇ ਮਾਹੌਲ ਵਿਚ ਪ੍ਰਹੌਣਾਚਾਰੀ ਇੰਡਸਟਰੀ ਦੀ ਜ਼ਿੰਮੇਵਾਰੀ ਹੋ ਵੀ ਵੱਧ ਜਾਂਦੀ ਹੈ ਅਤੇ ਉਨ੍ਹਾਂ ਨੂੰੰ ਆਪਣੇ ਨਾਲ ਨਾਲ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਲਾਜ਼ਮੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਇਹ ਬੀਮਾਰੀ ਲਾਗ ਦੀ ਬੀਮਾਰੀ ਹੈ ਇਸ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ ਕਿ ਕਮਿਰਆਂ ਅਤੇ ਹੋਟਲ ਦੀ ਸਫਾਈ ਦੌਰਾਨ ਡਬਲਯੂ ਐਚ ਓ ਵੱਲੋਂ ਦਿਤੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਮਹਿਮਾਨਾਂ ਵੱਲੋਂ ਪ੍ਰਯੋਗ ਕੀਤੇ ਗਏ ਕਪੜਿਆਂ ਅਤੇ ਬਿਸਤਰਿਆਂ ਨੂੰ ਵੀ ਬਹੁਤ ਧਿਆਨ ਨਾਲ ਸੰਭਾਲਣੇ ਤੇ ਸਾਫ ਕਰਨੇ ਚਾਹੀਦੇ ਹਨ। ਇਸ ਮੌਕੇ ਸ਼੍ਰੀ ਲੋਚਾਬ ਵੱਲੋਂ ਡੈਮੋ ਵੀਡੀਓ ਵੀ ਵਿਖਾਈਆਂ ਗਈਆਂ। ਇਸ ਤੋਂ ਪਹਿਲਾਂ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼ੈਫ ਹਰਪ੍ਰੀਤ ਸਿੰਘ ਨੇ ਮਹਿਮਾਨਾਂ ਦੀ ਮਾਹਿਰਾਂ ਨਾਲ ਜਾਣ ਪਛਾਣ ਕਰਾਈ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਪਤੀ ਸਮਾਰੋਹ ਦੌਰਾਨ ਪ੍ਰੌ. ਡਾ. ਮਨਦੀਪ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮਹਿਮਾਨਾਂ ਅਤੇ ਹੋਰਨਾਂ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਗੱਲ `ਤੇ ਉਮੀਦ ਜਤਾਈ ਕਿ ਅਜਿਹੇ ਵੈਬੀਨਾਰ ਨਵੀਆਂ ਦਿਸ਼ਾਵਾਂ ਪੈਦਾ ਕਰਦੇ ਹਨ ਅਤੇ ਖੋਜਾਰਥੀਆਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹੁੁੰਦੇ ਹਨ।