ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਖੋਜਾਂ ਦਾ ਸਿਲਸਿਲਾ ਨਿਰੰਤਰ ਜਾਰੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਖੋਜਾਂ ਦਾ ਸਿਲਸਿਲਾ ਨਿਰੰਤਰ ਜਾਰੀ

ਕਸਰਤ ਅਤੇ ਚੰਗੇਰੇ ਖਾਣ ਪੀਣ ਨਾਲ ਵਿਰਾਸਤੀ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ: ਡਾ. ਮਨਪ੍ਰੀਤ ਕੌਰ

ਅੰਮ੍ਰਿਤਸਰ 22 ਜੁਲਾਈ, 2020 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਊਮਨ ਜੈਨੇਕਿਸ ਵਿਭਾਗ ਵਿਰਾਸਤ ਵਿਚ ਮਿਲਣ ਬੀਮਾਰੀਆਂ ਦੇ ਸਬੰਧ ਵਿਚ ਖੋਜ ਕਰਨ ਲਈ ਵਚਨਬੱਧ ਹੈ। ਹੁਣ ਤਕ ਬਹੁਤ ਸਾਰੀਆਂ ਬੀਮਾਰੀਆਂ ਬਾਰੇ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ। ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੰਜਨਾ ਮਹਿਰੋਤਰਾ ਵੱਲੋਂ ਅੱਖਾਂ ਦੀਆਂ ਬੀਮਾਰੀਆਂ ਵਿਸ਼ੇਸ਼ ਕਰਕੇ ਕਾਲੀਆ ਮੋਤੀਆ ਬਾਰੇ ਕੀਤੀ ਖੋਜ ਸਦਕਾ ਵਿਭਾਗ ਮੁੜ ਸੁਰਖੀਆਂ ਵਿਚ ਹੈ। ਇਹ ਖੋਜ ਵਿਸ਼ਵ ਵਿਚ ਵਧ ਰਹੀ ਵਡੇਰੀ ਉਮਰ ਦੇ ਲੋਕਾਂ ਵਿਚ ਜ਼ਿਆਦਾਤਰ ਪਾਈ ਜਾਂਦੀ ਹੈ।

ਵਿਭਾਗ ਵੱਲੋਂ ਕੀਤੀ ਇਸ ਖੋਜ ਵਿਚ ਪਾਇਆ ਗਿਆ ਕਿ ਲੋਕਾਂ ਦੀਆਂ ਆਦਤਾਂ ਅਤੇ ਸੁਭਾਵਾਂ ਨਾਲ ਸਬੰਧਤ ਸਾਵਧਾਨੀਆਂ ਵਰਤਣ ਨਾਲ ਇਸ ਬੀਮਾਰੀ ਤੋਂ ਕਿਸੇ ਹਦ ਤਕ ਬਚਾਅ ਕੀਤਾ ਜਾ ਸਕਦਾ ਹੈ। ਡਾ. ਸੰਜਨਾ ਨੇ ਦੱਸਿਆ ਕਿ ਕਾਲੇ ਮੋਤੀਏ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਉੱਤੇ ਕੀਤੇ ਅਧਿਐਨ ਵਿਚ ਪਾਇਆ ਗਿਆ ਕਿ ਇਹ ਬੀਮਾਰੀ ਜ਼ਿਆਦਤਰ ਵਿਰਾਸਤ ਵਿਚ ਮਿਲਦੀ ਹੈ। ਉਮਰ ਵੱਧਣ ਦੇ ਨਾਲ ਨਾਲ ਅੱਖ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਅਤੇ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਮਰੀਜ਼ ਦੇ ਅੱਖਾਂ ਦੀ ਰੌਸ਼ਨੀ ਘਟਦੀ ਜਾਂਦੀ ਹੈ ਜਿਸ ਕਰਕੇ ਕਾਲਾ ਮੋਤੀਆਂ ਹੋ ਜਾਂਦੀ ਹੈ।

ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮਨਪ੍ਰੀਤ ਕੌਰ ਨੇ ਵਿਸੇਸ਼ ਤੌਰ `ਤੇ ਮਨੁੱਖੀ ਸਰੀਰ `ਚ ਮੌਜੂਦ ਮੌਲੀਕਿਊਲ ਬਾਰੇ ਕੀਤੀ ਖੋਜ ਬਾਰੇ ਦੱਸਦਿਆਂ ਕਿਹਾ ਕਿ ਇਹ ਮੌਲੀਕਿਊਲ ਖਾਣ ਪੀਣ ਦੀਆਂ ਆਦਤਾਂ ਅਤੇ ਉਮਰ ਦੇ ਨਾਲ ਆਪਣੀ ਵਿਚ ਤਬਦੀਲੀ ਕਰਦੇ ਰਹਿੰਦੇ ਹਨ ਜਿਸ ਦੇ ਨਤੀਜੇ ਵਜੋਂ ਸ਼ੂਗਰ, ਡਾਇਬਟੀਜ਼, ਹਾਰਟ ਸਬੰਧੀ ਬੀਮਾਰੀ, ਫੇਫੜੇ, ਜੋੜਾਂ, ਕੈਂਸਰ ਜਿਹੀਆਂ ਬੀਮਾਰੀਆਂ ਅਤੇ ਜ਼ਿਆਦਾਤਰ ਵਿਰਾਸਤ ਵਿਚ ਹੋਣ ਵਾਲੀਆਂ ਅਜਿਹੀਆਂ ਬੀਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਣ ਪੀਣ ਤੇ ਕਸਰਤ ਦਾ ਸਾਡੇ ਡੀ.ਐਨ.ਏ. `ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਰੀਰ ਵਿਚ ਅਨੇਕਾਂ ਤਰ੍ਹਾਂ ਦੇ ਬੈਕਟੀਰੀਆਂ ਹਨ ਜਿਨ੍ਹਾਂ ਦਾ ਸਾਡੇ `ਤੇ ਸਾਕਾਰਤਮਕ ਤੇ ਨਾਕਾਰਤਮਕ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਬੀਮਾਰੀਆਂ ਬਾਰੇ ਅਗਾਊਂ ਜਾਣਕਾਰੀ ਲੈਣ ਲਈ ਹੁਣ ਖੂਨ ਦੇ ਨਮੂਨੇ ਦਾ ਸਹਾਰਾ ਲਿਆ ਜਾ ਸਕੇਗਾ ਅਤੇ ਭਵਿੱਖ ਵਿਚ ਮਾਰੂ ਬੀਮਾਰੀ ਦੇ ਲੱਛਣ ਜ਼ਾਹਰ ਹੋਣ ਦੀ ਸੂਰਤ ਵਿਚ ਇਲਾਜ ਸਮੇਂ ਸਿਰ ਸੰਭਵ ਕਰਦੇ ਹੋਏ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਖੋਜ ਵਿਚ ਮਾਰਕਰ ਲੱਭਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਡਾਇਬਟਰੀਜ਼, ਹਾਰਟ ਸਬੰਧੀ ਬੀਮਾਰੀ, ਫੇਫੜੇ, ਜੋੜਾਂ, ਕੈਂਸਰ ਆਦਿ ਬੀਮਾਰੀਆਂ ਦੀ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਸੰਭਵ ਸਕੇ। ਉਨ੍ਹਾਂ ਕਿਹਾ ਕਿ ਸਾਡਾ ਮਨੁੱਖੀ ਢਾਂਚਾ 50 ਫੀਸਦ ਸਾਡੇ ਖਾਣ ਪੀਣ ਅਤੇ ਕਸਰਤ ਆਦਿ ਅਤੇ 50 ਫੀਸਦ ਸਾਨੂੰ ਵਿਰਾਸਤ ਵਿਚ ਮਿਲੇ ਅੰਸ਼ਾਂ `ਤੇ ਨਿਰਭਰ ਕਰਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: