ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੁਸਤਕ ਲੇਖਣ ਤੇ ਪ੍ਰਕਾਸ਼ਨਾ ਸਬੰਧੀ ਵਰਕਸ਼ਾਪ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੁਸਤਕ ਲੇਖਣ ਤੇ ਪ੍ਰਕਾਸ਼ਨਾ ਸਬੰਧੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 08 ਜੁਲਾਈ, 2020 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵੱਲੋਂ ਪੁਸਤਕ ਪ੍ਰਕਾਸ਼ਨਾ ਸਬੰਧੀ ਵਿਸ਼ੇਸ਼ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਕੌਟਸ, ਪ੍ਰਬੰਧਕੀ ਸਕੱਤਰ, ਸਹਾਇਕ ਲਾਇਬ੍ਰੇਰੀਅਨ, ਐਸ.ਐਸ. ਘੁੰਮਣ, ਦੀ ਅਗਵਾਈ ਹੇਠ ਐਲਜ਼ੇਵੀਅਰ ਦੇ ਮਾਹਰਾਂ ਦੀ ਟੀਮ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਕੋਵਿਡ-19 ਦੌਰਾਨ ਲੇਖਣ ਦੇ ਹੁਨਰ ਅਤੇ ਪੁਸਤਕ ਪ੍ਰਕਾਸ਼ਨਾ ਸਬੰਧੀ ਜਾਗਰੂਕ ਕਰਨਾ ਸੀ ਜਿਸ ਵਿੱਚ ਲਗਭਗ 70 ਫੈਕਲਟੀ ਮੈਂਬਰਾਂ ਨੇ ਭਾਗ ਲਿਆ।

ਵਰਕਸ਼ਾਪ ਦੇ ਵੱਖ ਵੱਖ ਸੈਸ਼ਨਾਂ ਦੀ ਅਗਵਾਈ ਵੱਖ ਵੱਖ ਵਿਸ਼ਾ ਮਾਹਿਰਾਂ – ਸ਼੍ਰੀਮਤੀ ਲੂਈਸਾ ਮੁਨਰੋ, ਆਕਸਫੋਰਡ, ਐਲਸੇਵੀਅਰ ਬੁੱਕਸ ਗਰੁੱਪ ਵਿੱਚ ਐਕੁਆਟਿਕ ਸਾਇੰਸ ਲਈ ਸੀਨੀਅਰ ਐਕਸੀਸ਼ਨ ਸੰਪਾਦਕ, ਡਾ. ਸੰਗੀਤਾ ਮਹਿਤਾ, ਡਾਇਰੈਕਟਰ, ਰੈਫਰੈਂਸ ਸਲਿਊਸ਼ਨਜ਼, ਐਲਸੇਵੀਅਰ ਅਤੇ ਸੀਨੀਅਰ ਸਲਿਊਸ਼ਨ ਮੈਨੇਜਰ, ਸ੍ਰੀ ਅਮਿਤ ਸ਼੍ਰੀਵਾਸਤਵ ਵੱਲੋਂ ਕੀਤੀ ਗਈ।

ਡਾ. ਅਮਿਤ ਕੌਟਸ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦੀ ਮਦਦ ਨਾਲ ਪੁਸਤਕ ਪ੍ਰਕਾਸ਼ਨਾ ਜਾਂ ਪੁਸਤਕ ਦੇ ਲੇਖਣ ਸਬੰਧੀ ਆਉਣ ਵਾਲੀਆਂ ਮੁਸਕਲਾਂ ਨੂੰ ਦੂਰ ਸਬੰਧੀ ਚਰਚਾ ਕੀਤੀ ਗਈ। ਸ੍ਰੀ ਅਮਿਤ ਸ਼੍ਰੀਵਾਸਤਵ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਨਾਲ ਜਰਨਲ ਅਤੇ ਪੁਸਤਕ ਪ੍ਰਕਾਸਨਾਂ ਸਬੰਧੀ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ, ਵਿਸ਼ੇ ਸਬੰਧੀ ਜਿਵੇਂ ਕਿਤਾਬ ਪ੍ਰਕਾਸ਼ਨ ਪ੍ਰਕਿਰਿਆ, ਕਿਤਾਬ ਕਿਉਂ ਲਿਖਣੀ ਚਾਹੀਦੀ ਹੈ? ਪ੍ਰਕਾਸ਼ਨ ਅਤੇ ਹੋਰ ਗੰਭੀਰ ਮੁੱਦਿਆਂ ਬਾਰੇ ਸ਼੍ਰੀਮਤੀ ਲੁਈਸਾ ਮੁਨਰੋ ਨੇ ਆਪਣੇ ਪਹਿਲੇ ਸੈਸ਼ਨ ਵਿਚਾਰ ਸਾਂਝੇ ਕੀਤੇ। ਉਹ ਸੀਨੀਅਰ ਐਕੁਅਜ਼ੀਸ਼ਨ ਸੰਪਾਦਕ ਹਨ ਅਤੇ ਧਰਤੀ ਅਤੇ ਵਾਤਾਵਰਣ ਵਿਗਿਆਨ ਦੀ ਟੀਮ ਦਾ ਹਿੱਸਾ ਰਹੇ ਹਨ। ਭੂ-ਭੌਤਿਕ ਵਿਗਿਆਨ, ਭੂ-ਵਿਗਿਆਨ ਅਤੇ ਜਲ-ਵਿਗਿਆਨ ਵਿਚ ਉਨਹਾਂ ਦੀ ਵਿਸ਼ੇਸ਼ ਰੁਚੀ ਹੈ। ਸ਼੍ਰੀਮਤੀ ਮੁਨਰੋ ਨੇ ਐਲਸੇਵੀਅਰ ਵਿਚ ਪ੍ਰਕਾਸ਼ਨਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: