ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਵਿਦਿਆਰਥੀ ਵੱਲੋਂ ਗਣਿਤ ਵਿਸ਼ੇ ਵਿਚ ਵਿਸ਼ੇਸ ਖੋਜ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਵਿਦਿਆਰਥੀ ਵੱਲੋਂ ਗਣਿਤ ਵਿਸ਼ੇ ਵਿਚ ਵਿਸ਼ੇਸ ਖੋਜ

ਅੰਮ੍ਰਿਤਸਰ, 06 ਜੁਲਾਈ,2020 – (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਵਿਗਿਆਨੀ ਵੱਖ ਵੱਖ ਫੈਕਲਟੀਆਂ ਅਤੇ ਵਿਸ਼ਿਆਂ ਦੇ ਅੰਤਰਗਤ ਵਿਸ਼ੇਸ਼ ਖੋਜਾਂ ਕਰਦੇ ਰਹਿੰਦੇ ਹਨ ਜਿਸ ਨਾਲ ਖੋਜ ਜਗਤ ਅਤੇ ਸਾਡੇ ਸਮਾਜ ਨੂੰ ਭਰਪੂਰ ਲਾਭ ਮਿਲਦਾ ਰਹਿੰਦਾ ਹੈ। ਇਹ ਪਹਿਲੀ ਵਾਰ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਅੰਡਰਗਰੂਜਏਟ ਕੋਰਸ ਦੇ ਵਿਦਿਆਰਥੀ ਨੇ ਕਿਸੇ ਉਚੇਰੀ ਖੋਜ ਵਿਚ ਆਪਣਾ ਯੋਗਦਾਨ ਪਾਇਆ ਹੈ।

ਗਣਿਤ ਵਿਭਾਗ ਦੇ ਸ਼੍ਰੀ ਗੌਰਵ ਅਗਰਵਾਲ ਨੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਡਿਵੀਜ਼ਨ ਐਲਗੋਰਿਦਮ ਐਂਡ ਕਰੋਨੈਕਰ`ਸ ਐਪਰੋਕਸੀਮੇਸ਼ਨ ਥਿਊਰਮ ਸਬੰਧੀ ਵਿਸ਼ੇਸ਼ ਖੋਜ ਕੀਤੀ ਹੈ। ਉਨ੍ਹਾਂ ਵੱਲੋਂ ਕੀਤੀ ਗਣਿਤ ਵਿਸ਼ੇ ਵਿਚ ਇਹ ਖੋਜ ਵਿਸ਼ੇ ਨੂੰ ਨਵੀ ਸੇਧ ਦੇਵੇਗੀ। ਉਨ੍ਹਾਂ ਦੀ ਇਹ ਖੋਜ ਪ੍ਰਸਿੱਧ ਜਰਨਲ `ਦ ਜਰਨਲ ਆਫ ਅਨਾਲਸਿਸ` ਵਿਚ ਪ੍ਰਕਾਸ਼ਿਤ ਹੋਈ ਹੈ ਜੋ ਕਿ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।ਸ਼੍ਰੀ ਗੌਰਵ ਅਗਰਵਾਲ ਪਹਿਲੇ ਅੰਡਰਗਰੈਜੂਏਟ ਵਿਦਿਆਰਥੀ ਹਨ ਜੋ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਿਚ ਕਿਸੇ ਖੋਜ ਦਾ ਹਿੱਸਾ ਬਣੇ ਹਨ।

ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਹੇਠ ਯੂਨੀਵਰਸਿਟੀ ਖੋਜ ਅਤੇ ਅਧਿਆਪਨ ਵਿਚ ਵੱਡੀਆਂ ਮੱਲ੍ਹਾਂ ਮਾਰਦੇ ਹੋਏ ਦੇਸ਼ ਵਿਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ `ਚ ਸ਼ਾਮਿਲ ਹੋ ਗਈ ਹੈ। ਪ੍ਰੋ. ਸੰਧੂ ਨੇ ਸ਼੍ਰੀ ਗੌਰਵ ਅਤੇ ਡਾ. ਜਤਿੰਦਰ ਸਿੰਘ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ `ਤੇ ਵਧਾਈ ਦਿੱਤੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: