ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀ.ਐਚ.ਡੀ. ਦਾ ਆਨ ਲਾਈਨ ਵਾਈਵਾ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀ.ਐਚ.ਡੀ. ਦਾ ਆਨ ਲਾਈਨ ਵਾਈਵਾ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ

ਸਾਲ 2018 ਤੋਂ ਸ਼ੁਰੂ ਕੀਤੇ ਆਨਲਾਈਨ ਵਾਈਵੇ
ਵਾਈਵੇ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਵਿਸ਼ੇਸ਼ ਕਮਰੇ

ਅਮ੍ਰਿਤਸਰ, 01 ਜੁਲਾਈ, 2010 (ਨਿਰਪੱਖ ਆਵਾਜ਼ ਬਿਊਰੋ): ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਹਾਲਾਤਾਂ ਵਿੱਚ, ਹਾਲ ਹੀ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਮਾਰਚ ਮਹੀਨੇ ਵਿੱਚ ਨਿਰਦੇਸ਼ ਜਾਰੀ ਕੀਤੇ ਸਨ ਕਿ ਡਾਕਟਰੇਟ ਡਿਗਰੀਆਂ ਦੇ ਵਾਈਵੇ ਆਨ ਲਾਈਨ ਕਰਵਾਏ ਜਾਣ। ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਪਹਿਲਾਂ ਹੀ ਆਪਣੇ ਆਪ ਨਵਬਰ, 2018 ਤੋਂ ਆਪਣੇ ਡਾਕਟਰੇਟ ਪ੍ਰੋਗਰਾਮਾਂ ਲਈ ਆਨਲਾਈਨ ਵਾਈਵੇ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੋਈ ਹੈ ਜਿਸ ਵਿਚ ਹੁਣ ਤਕ ਅਨੇਕਾਂ ਪੀ.ਐਚ.ਡੀ. ਵਾਈਵੇ ਲਏ ਜਾ ਚੁੱਕੇ ਹਨ। ਇਸ ਨਾਲ ਜਿਥੇ ਖੋਜਾਰਥੀਆਂ ਦੇ ਵਾਈਵੇ ਵਿਚ ਲੱਗਣ ਵਾਲਾ ਸਮਾਂ ਘਟਣ ਦੇ ਨਾਲ ਕਾਰਜ ਕੁਸ਼ਲਤਾ ਵਧੀ ਹੈ ਉਥੇ ਯੂਨੀਵਰਸਿਟੀ ਦਾ ਵਿੱਤੀ ਬੋਝ ਵੀ ਹੌਲਾ ਹੋਇਆ ਹੈ।ਇਸ ਤੋਂ ਇਲਾਵਾ ਕੇਵਲ ਰਾਜ ਤੋਂ ਹੀ ਨਹੀਂ ਸਗੋਂ ਦੇਸ਼ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਅਤੇ ਸਿਖਿਆ ਸੰਸਥਾਵਾਂ ਤੋਂ ਵਾਈਵੇ ਲਈ ਪ੍ਰਿਖਿਅਕਾਂ ਨੂੰ ਚੁਣਿਆ ਜਾ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਕਾਰਜ ਕਾਲ ਦੌਰਾਨ ਯੂਨੀਵਰਸਿਟੀ ਵਿਕਾਸ ਦੇ ਉਚੇਰੇ ਪੈਂਡੇ ਤਹਿ ਕਰ ਰਹੀ ਜਿਸ ਸਦਕਾ ਖੋਜ, ਅਕਾਦਮਿਕਤਾ, ਖੇਡਾਂ, ਸਭਿਆਚਾਰਕ ਮਾਮਲਿਆਂ ਅਤੇ ਹੋਰ ਖੇਤਰਾਂ ਵਿਚ ਯੂਨੀਵਰਸਿਟੀ ਨੇ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਆਨਲਾਈਨ ਵਾਈਵਾ ਸ਼ੁਰੂ ਕਰਨ ਦਾ ਉੱਦਮ ਉਨ੍ਹਾਂ ਦੇ ਸ਼ੁਰੂਆਤੀ ਅਹਿਮ ਕਾਰਜਾਂ ਵਿਚੋਂ ਇਕ ਹੈ। ਸਾਲ 2018 ਵਿਚ ਇਸ ਕਾਰਜ ਨੂੰ ਸ਼ੁਰੂ ਕਰਨ ਪਿਛੇ ਉਦੇਸ਼ ਨਾ ਸਿਰਫ ਡਿਗਰੀ ਦੇ ਅਵਾਰਡ ਦੇਣ ਦੀ ਸਮਾਂ ਸੀਮਾਂ ਨੂੰ ਘਟਾਉਣਾ ਹੀ ਨਹੀਂ ਹੈ ਸਗੋਂ ਆਉਣ-ਜਾਣ ਦੇ ਬੇਲੋੜੇ ਖਰਚਿਆਂ ਅਤੇ ਲੱਗਣ ਵਾਲੇ ਸਮੇਂ ਦੀ ਦਰ ਨੂੰ ਨਿਮਨ ਕਰਨਾ ਵੀ ਸ਼ਾਮਿਲ ਹੈ। ਪਹਿਲਾਂ ਸ਼ੁਰੂ ਕੀਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਮਾਡਲ ਦੀ ਪਾਲਣਾ ਕਰਨ ਲਈ ਅੱਜ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕਿਹਾ ਜਾ ਰਿਹਾ ਹੈ।

ਫੇਸ ਟੂ ਫੇਸ ਮੋਡ ਵਿਚ ਆਯੋਜਿਤ ਕੀਤੇ ਜਾਂਦੇ ਵਾਈਵੇ ਵਿਚ ਸਾਲ 2018 ਤੋਂ ਹੁਣ ਤੱਕ 154 ਵਾਈਵੇ ਵੀਡੀਓ ਕਾਨਫਰਸਿਗ ਦੀ ਸਹੂਲਤ ਨਾਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਵਾਈਵੇ ਦੀ ਵੀਡੀਓ ਭਵਿੱਖ ਦੇ ਰਿਕਾਰਡ ਲਈ ਸਟੋਰ ਕਰਕੇ ਰੱਖੀ ਜਾਂਦੀ ਹੈ ਅਤੇ ਇਹ ਨਾ ਸਿਰਫ ਸੁਪਰਵਾਈਜ਼ਰ ਅਤੇ ਸਬਧਤ ਵਿਭਾਗ ਦੇ ਮੁਖੀ ਵੱਲੋਂ ਹੀ ਨਹੀਂ ਸਗੋਂ ਸਬਧਤ ਫੈਕਲਟੀ ਦੇ ਡੀਨ ਵੱਲੋਂ ਵੀ ਤਸਦੀਕ ਕੀਤਾ ਜਾਂਦਾ ਹੈ।

ਇਸ ਦਾ ਇਕ ਹੋਰ ਲਾਭ ਇਹ ਹੋਇਆ ਕਿ ਕੇਵਲ ਸਥਾਨਕ ਯੂਨੀਵਰਸਿਟੀਆਂ ਤੋਂ ਹੀ ਨਹੀਂ ਸਗੋਂ ਦੇਸ਼ ਦੀਆਂ ਹੋਰ ਨਾਮਵਰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਵੀ ਵਾਈਵੇ ਲਈ ਪ੍ਰਿਖਿਅਕ ਚੁਣੇ ਜਾਂਦੇ ਹਨ ਜਿਨ੍ਹਾਂ ਵਿਚ ਹੁਣ ਤਕ ਪਜਾਬ ਤੋਂ 14 ਅਤੇ ਆਈਆਈਟੀ, ਆਈਆਈਐਮ, ਆਈਆਈਐਸਸੀ, ਆਈਆਈਐਸਆਈਆਰ ਅਤੇ ਆਈਆਈਐਮ ਵਰਗੀਆਂ ਪ੍ਰਸਿੱਧ ਰਾਸ਼ਟਰੀ ਸੰਸਥਾਵਾਂ ਤੋਂ 33 ਪ੍ਰਿਖਿਅਕ ਸ਼ਾਮਿਲ ਸਨ। ਬਾਕੀ ਵਾਈਵੇ ਵਿਚ ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਪ੍ਰਸਿੱਧ ਯੂਨੀਵਰਸਿਟੀ ਦੇ ਪ੍ਰਿਖਿਅਕ ਸ਼ਾਮਿਲ ਸਨ।

ਵਾਈਵੇ ਦੇ ਸਚਾਲਨ ਲਈ ਆਧੁਨਿਕ ਵੀਡੀਓ ਕਾਨਫਰਸ ਸਹੂਲਤਾਂ ਨਾਲ ਲੈਸ ਦੋ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ ਜਿਹਨਾਂ ਵਿਚ ਨਾ ਕੇਵਲ ਉਮੀਦਵਾਰ ਅਤੇ ਪ੍ਰਿਖਿਅਕ ਸ਼ਾਮਲ ਹੁਦੇ ਹਨ ਸਗੋਂ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵੀ ਇਸ ਵਿਚ ਸ਼ਾਮਿਲ ਹੋਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਵਾਈਵੇ ਦੀ ਇਸ ਆਨਲਾਈਨ ਪ੍ਰੀਕ੍ਰਿਆ ਨੇ ਯੂਨੀਵਰਸਿਟੀ ਦੇ ਵਿਤੀ ਬੋਝ ਨੂੰ ਬਹੁਤ ਘਟਾਇਆ ਹੈ ਜੋ ਪ੍ਰੀਖਿਆਕਾਰਾਂ ਦੀ ਯਾਤਰਾ ‘ਤੇ ਖਰਚ ਹੁੁੰਦਾ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: