ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੋਵਿਡ-19 ਦੇ ਦੌਰਾਨ ਅਤੇ ਬਾਅਦ ਵਿੱਚ ਨਿੱਜੀ ਵਿਤ ਪ੍ਰਬੰਧਨ ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੋਵਿਡ-19 ਦੇ ਦੌਰਾਨ ਅਤੇ ਬਾਅਦ ਵਿੱਚ ਨਿੱਜੀ ਵਿਤ ਪ੍ਰਬੰਧਨ ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ
ਅੰਮ੍ਰਿਤਸਰ, 24 ਜੂਨ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਤਾਲਾਬੰਦੀ ਦੇ ਪੜਾਅ ਅਤੇ ਮੌਜੂਦਾ ਸਮੇਂ ਦੌਰਾਨ ਗਿਆਨ ਅਤੇ ਸਿੱਖਣ ਪ੍ਰਕਿਰਿਆ ਨੂੰ ਜਾਰੀ ਰੱਖਣ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ। ਯੂਨੀਵਰਸਿਟੀ ਸਕੂਲ ਆਫ ਫਾਇਨੈਂਸ਼ੀਅਲ ਸਟੱਡੀਜ਼ ਵੱਲੋਂ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਅਤੇ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਆਫ ਇੰਡੀਆ ਦੇ ਸਹਿਯੋਗ ਨਾਲ “ਕੋਵਿਡ -19 ਦੌਰਾਨ ਅਤੇ ਬਾਅਦ ਵਿਚ ਮਿਊਚਲ ਫੰਡ ਸਮੇਤ ਨਿੱਜੀ ਵਿਤ ਪ੍ਰਬੰਧਨ ਲਈ ਰਣਨੀਤੀ” ਵਿਸ਼ੇ `ਤੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿਚ 498 ਵਿਸ਼ਾ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਸਵਾਗਤੀ ਭਾਸ਼ਣ ਦਿੰਦੇ ਹੋਏ ਡਾ. ਮਨਦੀਪ ਕੌਰ, ਪ੍ਰਬੰਧਕੀ ਸਕੱਤਰ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਿਵੇਂ ਕੋਵਿਡ-19 ਨੇ ਬਚਤ ਅਤੇ ਨਿਵੇਸ਼ ਦੀ ਗਤੀਸ਼ੀਲਤਾ ਨੂੰ ਬਦਲਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਦੌਰਾਨ ਅਰਥਵਿਵਸਥਾ ਉਪਰ ਡੂੰਘਾ ਪ੍ਰਭਾਵ ਪਿਆ ਹੈ ਜਿਸ ਨਾਲ ਆਮ ਆਦਮੀ ਦੇ ਨਿੱਜੀ ਵਿਤ ਸਰੋਤਾਂ ਅਤੇ ਪ੍ਰਬੰਧਨ ਨੂੰ ਨਵੇਂ ਸਿਰਿਓਂ ਵਿਸ਼ਲੇਸ਼ਣ ਕਰਨ ਦੀ ਲੋੜ ਹੈ।
ਸ਼੍ਰੀ ਸੁਰਿਆ ਕਾਂਤ ਸ਼ਰਮਾ, ਸੀਨੀਅਰ ਸਲਾਹਕਾਰ, ਉੱਤਰੀ ਖੇਤਰ, ਏਐਮਐਫਆਈ, ਸਾਬਕਾ ਡੀਜੀਐਮ, ਸੇਬੀ ਨੇ ਨੌਕਰੀ ਦੌਰਾਨ ਅਤੇ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਯੋਜਨਾਬੰਦੀ ਅਤੇ ਪ੍ਰਬੰਧਨ ਦੀਆਂ ਵੱਖ ਵੱਖ ਰਣਨੀਤੀਆਂ ਅਤੇ ਇਸ ਨਾਲ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨਿਵੇਸ਼ ਦੀਆਂ ਸਥਿਤੀਆਂ ਨੂੰ ਦੁਬਾਰਾ ਸੋਚਦੇ ਹੋਏ ਮੌਜੂਦਾ ਸਥਿਤੀ ਨਾਲ ਨਜਿੱਠਣ ਅਤੇ ਇਸ ਤੋਂ ਉੱਤਮ ਰੂਪ ਲਿਆਉਣ ਲਈ ਇਸ` ਤੇ ਧਿਆਨ ਕੇਂਦ੍ਰਤ ਕਰਨ ਦੀ ਲੋੜ ਹੈ ਤਾਂ ਜੋ ਨਿਵੇਸ਼ਕਾਰਾਂ ਨੂੰ ਵੱਧ ਤੋਂ ਵੱਧ ਵਿਤੀ ਲਾਭ ਮਿਲ ਸਕੇ।
ਵੈਬੀਨਾਰ ਦੇ ਗੈਸਟ ਸਪੀਕਰ, ਸ਼਼੍ਰੀ ਵਿਰਾਲ ਪਾਰੇਖ ਏਜੀਐਮ, ਸੇਬੀ ਨੇ ਦੱਸਿਆ ਕਿ ਇਹ ਆਨਲਾਈਨ ਵਿਚਾਰ-ਵਟਾਂਦਰਾ ਵੱਖੋ ਵੱਖਰੀਆਂ ਰਣਨੀਤੀਆਂ, ਵਿਕਲਪਕ ਨਿਵੇਸ਼ਾਂ ਅਤੇ ਆਮਦਨੀ ਨਿਵੇਸ਼ ਤੇ ਵਿਚਾਰ ਵਟਾਂਦਰੇ ਦੁਆਰਾ ਵਿਅਕਤੀਗਤ ਵਿੱਤ ਪ੍ਰਬੰਧਨ ਵਿੱਚ ਹਿੱਸਾ ਲੈਣ ਵਾਲਿਆਂ ਲਈ ਨਵੀਆਂ ਦਿਸ਼ਾਵਾਂ ਖੋਲ੍ਹ ਦੇਵੇਗੀ। ਸ੍ਰੀ ਅੰਕੁਰ ਮਿੱਤਲ, ਸਹਾਇਕ ਵਾਈਸ ਪ੍ਰਧਾਨ, ਉੱਤਰੀ ਖੇਤਰ ਦੇ ਮੁਖੀ ਨੇ ਸਰਕਾਰੀ ਸਕੀਮਾਂ ਅਤੇ ਸਿਕਓਰਿਟੀਜ਼ ਮਾਰਕੀਟ ਦੇ ਨਾਲ ਪੂੰਜੀ ਬਾਜ਼ਾਰ ਵਿੱਚ ਐਨਐਸਡੀਐਲ ਦੀ ਭੂਮਿਕਾ ਅਤੇ ਵੱਖ ਵੱਖ ਨਿਵੇਸ਼ਕਾਂ ਵਿੱਚ ਵਿਚਾਰ ਵਟਾਂਦਰੇ ਬਾਰੇ ਵਿਚਾਰ ਕੀਤੇ।
ਪ੍ਰੋਫੈਸਰ ਬਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ ਵਿਤ ਤੇ ਵਿਕਾਸ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਡਾ. ਹਰਦੀਪ ਸਿੰਘ ਡੀਨ ਵਿਦਿਆਰਥੀ ਭਲਾਈ ਨੇ ਵੀ ਇਸ ਗਲੋਬਲ ਮਹਾਂਮਾਰੀ ਦੇ ਦੌਰਾਨ ਵਿੱਤੀ ਪ੍ਰਬੰਧਨ ਨੂੰ ਮੁੜ ਮੌਜੁਦਾ ਹਾਲਾਤਾਂ ਮੁਤਾਬਕ ਘੋਖਣ `ਤੇ ਜ਼ੋਰ ਦਿੱਤਾ। ਡਾ. ਮਨਦੀਪ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।