ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵਿਚਕਾਰ ਸਮਝੌਤਾ

????????????????????????????????????
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵਿਚਕਾਰ ਸਮਝੌਤਾ
ਅੰਮ੍ਰਿਤਸਰ, 10 ਦਸੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨਬਲ ਹੈਬੀਟੈਟ ਵੱਲੋਂ ਨਵੀਂ ਦਿੱਲੀ ਦੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਨਮੈਂਟ ਵਿਚਕਾਰ ਇਕ ਵਿਸ਼ੇਸ਼ ਸਮਝੌਤਾ ਕੀਤਾ ਗਿਆ ਹੈ ਜਿਸ ਅਧੀਨ ਪਿੰਡਾਂ ਅਤੇ ਸ਼ਹਿਰਾਂ ਦੇ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਖੋਜਮੂਲਕ ਕਾਰਜ ਕਰਨ ਲਈ ਸਾਂਝ ਪੈਦਾ ਕਰਨਾ ਹੈ।
ਵਾਈਸ ਚਾਂਸਲਰ ਪ੍ਰੋ.ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਕੇਂਦਰ ਡਾਇਰੈਕਟਰ ਡਾ. ਅਸ਼ਵਨੀ ਲੁਥਰਾ, ਇੰਡਸਟਰੀ ਲਿੰਕੇਜ ਦੇ ਡਾਇਰੈਕਟਰ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਤੋਂ ਇਲਾਵਾ ਨਵੀਂ ਦਿੱਲੀ ਦੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਨਮੈਂਟ ਦੇ ਪ੍ਰੋਗਰਾਮ ਡਾਇਰੈਕਟਰ ਸ਼੍ਰੀ ਰਜਨੀਸ਼ ਸਰੀਨ ਅਤੇ ਪ੍ਰੋਗਰਾਮ ਅਫਸਰ ਮਿਸ ਮੀਤਾਸ਼ੀ ਸਿੰਘ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
ਪ੍ਰੋ. ਸੰਧੂ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਇਸ ਵਿਸ਼ੇ ਨਾਲ ਸਬੰਧਤ ਛੇ ਖੋਜ ਪ੍ਰੋਗਰਾਮਾਂ ਤੋਂ ਇਲਾਵਾ ਵਰਕਸ਼ਾਪ, ਸੈਮੀਨਾਰ, ਕਾਨਫਰੰਸ ਅਤੇ ਵਿਦਵਾਨਾਂ ਵੱਲੋਂ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ। ਸੈਂਟਰ ਆਫ ਸਾਇੰਸ ਐਂਡ ਇਨਵਾਇਰਨਮੈਂਟ ਇਸ ਸਮਝੌਤੇ ਅਧੀਨ ਵੱਖ ਵੱਖ ਕਾਰਜਾਂ ਵਿਚ ਯੂਨੀਵਰਸਿਟੀ ਦੇ ਕੇਂਦਰ ਦਾ ਸਹਿਯੋਗ ਕਰਨ ਤੋਂ ਇਲਾਵਾ ਯੂਨੀਵਰਸਿਟੀ ਕੈਂਪਸ ਨੂੰ ਹੋਰ ਹਰਭਰਾ ਬਣਾਉਣ ਲਈ ਵੀ ਉਦਮ ਕਰੇਗਾ। ਖੋਜ ਕਾਰਜਾਂ ਲਈ ਯੂਨੀਵਰਸਿਟੀ ਵਿਖੇ ਅੰਤਰਅਨੁਸ਼ਾਸਨੀ ਆਧੁਨਿਕ ਪ੍ਰਯੋਗਸ਼ਾਲਾਵਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੇ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਜਾਣਗੇ।