ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆਂ ਲਾਇਆ ਵਿੱਦਿਅਕ ਟੂਰ

ss1

ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆਂ ਲਾਇਆ ਵਿੱਦਿਅਕ ਟੂਰ

img-20161027-wa0050ਭਗਤਾ ਭਾਈ ਕਾ 28 ਅਕਤੂਬਰ (ਸਵਰਨ ਸਿੰਘ ਭਗਤਾ) ਸਥਾਨਕ ਸ਼ਹਿਰ ਦੇ ਕੋਠਾ ਗੁਰੂ ਰੋਡ ਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਛੋਟੇ ਬੱਚਿਆਂ ਦਾ ਇਕ ਵਿੱਦਿਅਕ ਟੂਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਜੋਗਾ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਹ ਟੂਰ ਬਠਿੰਡਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਵਿਦਿਆਰਥੀਆਂ ਨੂੰ ਕਿਲਾ ਮੁਬਾਰਕ, ਗੁਰਦੁਆਰਾ ਸਾਹਿਬ, ਬੀੜ ਤਲਾਬ, ਚੇਤਕ ਪਾਰਕ ਵਿਖਾਇਆ ਗਿਆ। ਬੀੜ ਤਲਾਬ ਵਿਖੇ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਦੇਖੇ ਇਸ ਉਪਰੰਤ ਬੱਚਿਆਂ ਨੂੰ ਚੇਤਕ ਪਾਰਕ ਲਿਜਾਇਆ ਗਿਆ ਜਿੱਥੇ ਕਿ ਵਿਦਿਆਰਥੀਆਂ ਨੇ ਬੁੱਤ ਦੇਖੇ ਅਤੇ ਕਿਸ਼ਤੀਆਂ ਤੇ ਝੂਲਿਆ ਤੇ ਝੂਟੇ ਲਏ। ਇਸ ਮੌਕੇ ਬੱਚਿਆਂ ਨੂੰ ਸਕੂਲ ਮੈਨੇਜਰ ਸ੍ਰੀ ਮਤੀ ਕਮਲਾ ਦੇਵੀ, ਮਿਸ ਰੀਤੂ ਰਾਣੀ, ਮਿਸਜ ਮਨਪ੍ਰੀਤ ਕੌਰ ਅਤੇ ਜੁਗਰਾਜ ਸਿੰਘ ਨੇ ਵੱਖ ਵੱਖ ਥਾਵਾਂ ਬਾਰੇ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *