ਗੁਰੂ ਨਾਨਕ ਦੇਵ ਜੀ ਬਾਰੇ ਅਪਸ਼ਬਦ ਲਿਖਣ ਤੇ ‘ਗੱਗਬਾਣੀ’ ਵਾਲੇ ਸੁਰਜੀਤ ਗੱਗ ਨੂੰ ਮਿਲੀ ਜ਼ਮਾਨਤ

ss1

ਗੁਰੂ ਨਾਨਕ ਦੇਵ ਜੀ ਬਾਰੇ ਅਪਸ਼ਬਦ ਲਿਖਣ ਤੇ ‘ਗੱਗਬਾਣੀ’ ਵਾਲੇ ਸੁਰਜੀਤ ਗੱਗ ਨੂੰ ਮਿਲੀ ਜ਼ਮਾਨਤ
ਪੁਲੀਸ ਵੱਲੋਂ ਤਕਨੀਕੀ ਕਾਰਨਾਂ ਕਰਕੇ ਚਲਾਨ ਪੇਸ਼ ਨਾ ਕਰ ਸਕਣ ਕਰਕੇ ਮਿਲੀ ਜ਼ਮਾਨਤ
ਆਖਰੀ ਦਮ ਤੱਕ ਕੇਸ ਲੜਾਂਗੇ: ਸ਼੍ਰੋਮਣੀ ਕਮੇਟੀ

ਸ੍ਰੀ ਆਨੰਦਪੁਰ ਸਾਹਿਬ, 12 ਸਤੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਪਸ਼ਬਦ ਲਿਖਣ ਵਾਲੇ ਅਤੇ “ਗੱਗਬਾਣੀ” ਵਾਲੇ ਸੁਰਜੀਤ ਗੱਗ ਦੀ ਜ਼ਮਾਨਤ ਅੱਜ ਸਥਾਨਕ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ।
ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅੱਜ ਸੁਰਜੀਤ ਗੱਗ ਦੇ ਵਕੀਲ ਨੇ ਮਾਨਯੋਗ ਅਦਾਲਤ ‘ਚ ਆਪਣੀਆਂ ਦਲੀਲਾਂ ਦਿੰਦੇ ਹੋਏ ਦੱਸਿਆ ਕਿ 9 ਜੁਲਾਈ, 2017 ਨੂੰ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਥਾਣੇ ‘ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ਤੇ ਆਈ ਪੀ ਸੀ ਦੀ ਧਾਰਾ 295 ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਜਿਸਤੋਂ ਬਾਅਦ ਉਸਨੂੰ ਜ਼ੇਲ ‘ਚ ਭੇਜ ਦਿੱਤਾ ਗਿਆ ਸੀ। ਪਰ ਦੋ ਮਹੀਨੇ ਬੀਤ ਜਾਣ ਦੇ ਬਾਵਯੂਦ ਵੀ ਸਥਾਨਕ ਪੁਲੀਸ ਵੱਲੋਂ ਲੇਖਕ ਗੱਗ ਦੇ ਖਿਲਾਫ ਕੋਈ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਹੈ। ਜਿਸ ਕਰਕੇ ਧਾਰਾ 167-2 ਦੇ ਅਨੁਸਾਰ ਉਕਤ ਮਾਮਲੇ ਵਿੱਚ ਪੁਲੀਸ ਵੱਲੋਂ 60 ਦਿਨਾਂ ‘ਚ ਜ਼ਲਾਨ ਪੇਸ਼ ਨਾ ਕਰਨ ਦੀ ਸੂਰਤ ‘ਚ ਸੁਰਜੀਤ ਗੱਗ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਣੀ ਬਣਦੀ ਹੈ। ਜਿਸਤੇ ਮਾਨਯੋਗ ਅਦਾਲਤ ਨੇ ਸੁਰਜੀਤ ਗੱਗ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਓਧਰ ਚਲਾਨ ਪੇਸ਼ ਕਰਨ ਦੇ ਵਿੱਚ ਪੱਛੜੀ ਪੰਜਾਬ ਪੁਲੀਸ ਦੇ ਆਲਾਮਿਆਰੀ ਸੂਤਰਾਂ ਤੋਂ ਹਾਸਿਲ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ‘ਚ ਪੁਲੀਸ 60 ਦਿਨ ਬੀਤੇ ਜਾਣ ਦੇ ਬਾਵਯੂਦ ਵੀ ਜਰੂਰੀ ਸਬੂਤ ਇਕੱਠੇ ਨਹੀਂ ਕਰ ਸਕੀ। ਜਦਕਿ ਸਬੂਤ ਇਕੱਠੇ ਕਰਨ ‘ਚ ਕਈ ਪ੍ਰਕਾਰ ਦੀਆਂ ਤਕਨੀਕੀ ਅੜਚਨਾਂ ਜਿਨ੍ਹਾਂ ਵਿੱਚ ਫੇਸਬੁੱਕ ਅਕਾਊਂਟ ਦੀ ਅਧਿਕਾਰਿਤ ਜਾਣਕਾਰੀ ਆਦਿ ਸ਼ਾਮਿਲ ਹੈ ਨੂੰ ਇਕੱਠਾ ਕਰਨ ਵਿੱਚ ਪੁਲੀਸ ਅਜੇ ਤੱਕ ਸਫਤ ਨਹੀਂ ਹੋ ਸਕੀ। ਜਿਸ ਕਰਕੇ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਹੈ।
ਓਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਪੁਲੀਸ ਵੱਲੋਂ ਇਸ ਮਾਮਲੇ ‘ਚ ਚਲਾਨ ਪੇਸ਼ ਕਰਨ ਦੇ ਵਿੱਚ ਕਿਸੇ ਕਾਰਨ ਦੇਰੀ ਹੋ ਗਈ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਅਪਸ਼ਬਦ ਲਿਖਣ ਵਾਲੇ ਦੇ ਖਿਲਾਫ ਆਖਰੀ ਸਾਹ ਤੱਕ ਲੜਾਈ ਲੜੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਬੱਜਰ ਗ਼ਲਤੀ ਨਾ ਕਰ ਸਕੇ।

Share Button

Leave a Reply

Your email address will not be published. Required fields are marked *