ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਅਤੇ ਵਿਰਾਸਤ ਬਾਰ ਦਿੱਲੀ ਕਮੇਟੀ ਨੇ ਕਰਵਾਇਆ ਕੌਮੀ ਸੈਮੀਨਾਰ

ss1

ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਅਤੇ ਵਿਰਾਸਤ ਬਾਰ ਦਿੱਲੀ ਕਮੇਟੀ ਨੇ ਕਰਵਾਇਆ ਕੌਮੀ ਸੈਮੀਨਾਰ

ਨਵੀਂ ਦਿੱਲੀ – ਮਨਪ੍ਰੀਤ ਸਿੰਘ ਖਾਲਸਾ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਅਤੇ ਵਿਰਾਸਤ ਬਾਰੇ ਕਰਵਾਏ ਜਾ ਰਹੇ 2 ਦਿਨੀਂ ਕੌਮੀ ਸੈਮੀਨਾਰ ਦੀ ਅੱਜ ਸ਼ੁਰੂਆਤ ਹੋਈ। ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਵੱਲੋਂ ਮਾਤਾ ਸੁੰਦਰੀ ਆਡੋਟੋਰੀਅਮ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦਾ ਉਦਘਾਟਨ ਡਾ. ਅਰੁਣ ਕੁਮਾਰ ਗ੍ਰੋਵਰ, ਵਾਇਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੀਤਾ। ਜਦਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਸਵਾਗਤੀ ਭਾਸ਼ਣ ’ਚ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਭ ਨੂੰ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਰਾਹ ’ਤੇ ਚਲ ਕੇ ਅੱਜ ਵੀ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਨੇ 20 ਰੁਪਏ ਤੋਂ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਸੀ। ਜੋ ਕਿ ਅੱਜ ਵੱਧ ਕੇ 20 ਕਰੋੜ ਰੁਪਏ ਤੋਂ ਵੱਧ ਦੀ ਸੇਵਾ ’ਚ ਪੁੱਜ ਗਈ ਹੈ। ਗੁਰੂ ਸਾਹਿਬ ਨੇ ਲੋੜਵੰਦ ਨੂੰ ਲੰਗਰ ਛਕਾਉਣ ਦੇ ਨਾਲ ਹੀ ਵੰਡ ਛੱਕਣ ਦਾ ਅਨਮੋਲ ਸਿਧਾਂਤ ਬਖਸ਼ਿਆ ਸੀ। ਗੁਰੂ ਸਾਹਿਬ ਦੇ ਦੱਸੇ ਰਾਹ ਕਰਕੇ ਹੀ ਅੱਜ ਵੀ ਗੁਰਦੁਆਰਿਆਂ ’ਚ ਹਜ਼ਾਰਾਂ ਦੀ ਤਾਦਾਦ ’ਚ ਸੰਗਤ ਲੰਗਰ ਛੱਕਦੀ ਹੈ। ਡਾ. ਅਰੁਣ ਕੁਮਾਰ ਗ੍ਰੋਵਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਸਾਬਕਾ ਪ੍ਰੋ ਵਾਇਸ ਚਾਂਸਲਰ ਡਾ. ਪਿ੍ਰਥੀਪਾਲ ਸਿੰਘ ਕਪੂਰ ਦਾ ਵੀ ਕਮੇਟੀ ਵੱਲੋਂ ਇਸ ਮੌਕੇ ਸਨਮਾਨ ਕੀਤਾ ਗਿਆ। ਸੈਮੀਨਾਰ ’ਚ ਅੱਜ ਡਾ. ਜਸਪਾਲ ਸਿੰਘ, ਡਾ. ਸੁਖਦਿਆਲ ਸਿੰਘ, ਡਾ. ਭਗਵਾਨ ਜੋਸ਼, ਡਾ. ਜਸਪਾਲ ਕੌਰ, ਡਾ. ਅਮਨਪ੍ਰੀਤ ਸਿੰਘ ਗਿੱਲ, ਡਾ. ਭਗਵੰਤ ਕੌਰ, ਡਾ. ਨਾਸੀਰ ਨਕਵੀ, ਡਾ. ਜਸਪਾਲ ਕੌਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਅਮਰਜੀਤ ਕੌਰ ਅਤੇ ਡਾ. ਵਨੀਤਾ ਆਦਿਕ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਅਦਾਰੇ ਦੇ ਚੇਅਰਮੈਨ ਸਾਬਕਾ ਰਾਜਸਭਾ ਮੈਂਬਰ ਤਿ੍ਰਲੋਚਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਦਿੱਲੀ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ।

Share Button

Leave a Reply

Your email address will not be published. Required fields are marked *