ਗੁਰੂ ਨਾਨਕ ਕਾਲਜ ਵਿਖੇ ਖੇਤੀਬਾੜੀ ਖੋਜ ਸੈਂਟਰ ਦੇ ਆਰਗੈਨਿਕ ਉਤਪਾਦਾਂ ਦੀ ਲਗਾਈ ਪ੍ਰਦਰਸ਼ਨੀ

ss1

ਗੁਰੂ ਨਾਨਕ ਕਾਲਜ ਵਿਖੇ ਖੇਤੀਬਾੜੀ ਖੋਜ ਸੈਂਟਰ ਦੇ ਆਰਗੈਨਿਕ ਉਤਪਾਦਾਂ ਦੀ ਲਗਾਈ ਪ੍ਰਦਰਸ਼ਨੀ
ਆਰਗੈਨਿਕ ਖੇਤੀ ਕਿਰਸਾਨੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੀ ਹੈ: ਡਾ. ਬੱਲ

1ਬੁਢਲਾਡਾ, 02 ਦਸੰਬਰ (ਪ.ਪ.)-ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ, ਰਾਜ ਵਿੱਚ ਫੈਲ ਰਹੀਆਂ ਭਿਅੰਕਰ ਬੀਮਾਰੀਆਂ ਨੂੰ ਰੋਕਣ ਹਿੱਤ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪਿੰਡ ਫਫੜੇ ਭਾਈ ਕੇ ਵਿਖੇ ਸਥਾਪਿਤ ਖੋਜ ਸੈਂਟਰ ਵਿੱਚ ਪੈਦਾ ਕੀਤੇ ਆਰਗੈਨਿਕ ਉਤਪਾਦਾਂ ਦੀ ਕਾਲਜ ਕੈਂਪਸ ਵਿਖੇ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਇਸ ਉਪਰਾਲੇ ਤੇ ਖੇਤੀਬਾੜੀ ਵਿਭਾਗ ਦੇ ਮੁਖੀ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਜਾਣਕਾਰੀ ਦਿੱਤੀ ਕਿ ਆਰਗੈਨਿਕ ਖੇਤੀ ਕਰਨ ਨਾਲ ਜਿੱਥੇ ਹਵਾ ਪ੍ਰਦੂਸ਼ਨ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਨ ਘੱਟ ਕਰਨ ਵਿੱਚ ਸਹਾਇਤਾ ਪ੍ਰਾਪਤ ਹੰੁਦੀ ਹੈ ਉਥੇ ਕਿਸਾਨ ਆਪਣੇ ਮਹਿੰਗੀਆਂ ਦਵਾਈਆਂ ਅਤੇ ਕੀਟਨਾਸ਼ਕ ਤੋਂ ਵੀ ਬਚ ਸਕਦਾ ਹੈ ਤੇ ਆਪਣੀ ਆਰਥਿਕ ਸਥਿਤੀ ਨੂੰ ਵੀ ਸੁਧਾਰ ਸਕਦਾ ਹੈ। ਖੇਤੀਬਾੜੀ ਦੇ ਵਿਭਾਗ ਦੇ ਮੁਖੀ ਅਸਿਸਟੈਂਟ ਪੋ੍ਰਫੈਸਰ ਕੰਚਨ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਰਗੈਨਿਕ ਖੇਤੀ ਕਰਨ ਨਾਲ ਜਿੱਥੇ ਕਿਸਾਨ ਆਪਣੀ ਫਸਲ ਦਾ ਵੱਧ ਮੁੱਲ ਪ੍ਰਾਪਤ ਕਰਦੇ ਹਨ ਉਥੇ ਕਿਸਾਨਾਂ ਅਤੇ ਆਰਗੈਨਿਕ ਵਿਧੀ ਨਾਲ ਤਿਆਰ ਕੀਤੀਆਂ ਸਬਜ਼ੀਆਂ ਖਾਣ ਨਾਲ ਸਿਹਤ ਤੇ ਵੀ ਕੋਈ ਬੁਰਾ ਪ੍ਰਭਾਵ ਲਈ ਪੈਂਦਾ ਅਤੇ ਵਾਤਾਵਰਣ ਵੀ ਜ਼ਹਿਰੀਲੇ ਪ੍ਰਭਾਵਾਂ ਤੋਂ ਬਚਦਾ ਹੈ ਜਿਸ ਦੇ ਫਲਸਰੂਪ ਗਲੋਬਲ ਵਰਮਿੰਗ ਨੂੰ ਘੱਟ ਕਰਨ ਵਿੱਚ ਵੀ ਸਹਾਇਤਾ ਪ੍ਰਾਪਤ ਹੰੁਦੀ ਹੈ। ਅੰਤ ਵਿੱਚ ਕਾਲਜ ਦੇ ਸਟਾਫ ਵੱਲੋਂ ਖੇਤੀਬਾੜੀ ਵਿਭਾਗ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਮਿਹਨਤ ਨੂੰ ਉਤਸ਼ਾਹਿਤ ਕਰਨ ਲਈ ਆਰਗੈਨਿਕ ਉਤਪਾਦਾਂ ਦੀ ਲਗਾਈ ਪ੍ਰਦਰਸ਼ਨੀ ਵਿਚੋਂ ਸਬਜ਼ੀਆਂ ਦੀ ਖਰੀਦ ਕੀਤੀ ਗਈ। ਇਸ ਪ੍ਰਦਰਸ਼ਨੀ ਮੌਕੇ ਖੇਤੀਬਾੜੀ ਵਿਭਾਗ ਦੇ ਅਸਿਸ. ਪੋ੍ਰ. ਦਲੀਪ ਓਝਾ, ਅਮਿਤ ਕੁਮਾਰ, ਗੁਰਵੀਰ ਸਿੰਘ, ਸੰਗੀਤਾ ਅਤੇ ਜਗਜੀਤ ਕੌਰ ਮੌਜੂਦ ਸਨ।

Share Button

Leave a Reply

Your email address will not be published. Required fields are marked *