ਗੁਰੂ ਨਾਨਕ ਕਾਲਜ ਦੇ ਐਨ ਐਸ ਐਸ ਵਲੰਟੀਅਰਾਂ ਨੇ ਆਰੰਭੀ ਸ਼ਹਿਰ ਦੀ ਸਫਾਈ ਮੁਹਿੰਮ

ss1

ਗੁਰੂ ਨਾਨਕ ਕਾਲਜ ਦੇ ਐਨ ਐਸ ਐਸ ਵਲੰਟੀਅਰਾਂ ਨੇ ਆਰੰਭੀ ਸ਼ਹਿਰ ਦੀ ਸਫਾਈ ਮੁਹਿੰਮ

10-7

ਬੁਢਲਾਡਾ 10, ਅਗਸਤ(ਤਰਸੇਮ ਸ਼ਰਮਾਂ) : ਇੱਥੋ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰੰਬੰਧਤ ਗੁਰੂ ਨਾਨਕ ਕਾਲਜ ਦੇ ਐਨ ਐਸ ਐਸ ਵਿਭਾਗ ਵੱਲੋਂ ਕਾਲਜ ਅਤੇੇ ਸ਼ਹਿਰ ਦੇ ਆਸੇ- ਪਾਸਿਆਂ ਦੀ ਸਫਾਈ ਮੁਹਿੰਮ ਅਰੰਭੀ ਹੋਈ ਹੈ । ਐੱਨ ਅੱੈਸ ਐੱਸ ਵਿਭਾਗ ਦੇ ਕੁਆਰਡੀਨੇਟਰ ਪ੍ਰ੍ਰੋ. ਸਤਿਗੁਰ ਸਿੰਘ ਨੇ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਤੇ ਚੱਲ੍ਹ ਰਹੀ ਸਫਾਈ ਮੁਹਿੰਮ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਨਰਿੰਦਰ ਸਿੰਘ ਕਾਲੜਾ, ਪ੍ਰੋ. ਗੁਰਦੀਪ ਸਿੰਘ ਭੁਪਾਲ, ਪ੍ਰੋ. ਗੁਰਪਾਲ ਸਿੰਘ, ਪ੍ਰੋ. ਰੇਖਾ ਕਾਲੜਾ ਸ਼ਾਮਿਲ ਸਨ। ਇਸ ਮੌਕੇ ਤੇ ਕੁਆਰਡੀਨੇਟਰ ਨੇ ਐਨ ਐਸ ਐਸ ਵਲੰਟੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਆਉ਼ੇਂਦੇ ਦੋ ਦਿਨਾਂ ਵਿੱਚ ਸਿਵਲ ਹਸਪਤਾਲ ਬੁਢਲਾਡਾ ਤੋਂ ਇਲਾਵਾ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਖਿੱਲਰੇੇ ਕੁੱੜੇ ਕਰਕਟ ਨੂੰ ਨਗਰ ਕੌਸਲ ਦੀ ਸਹਾਇਤਾ ਨਾਲ ਪਾਸੇ ਕਰਨ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਨ ਐਸ ਐਸ ਮੁਖੀ ਦਾ ਕਹਿਣਾ ਸੀ ਕਿ ਕਾਲਜ ਦੇ ਐਨ ਐਸ ਐਸ ਵਲੰਟੀਅਰਾਂ ਵੱਲੋਂ ਸ਼ਹਿਰ ਦੇ ਇੱਕ ਰੋਜ਼ਾ ਕੈਂਪ ਦੌਰਾਨ ਸ਼ਹਿਰ ਦੇ ਬੱਸ ਸਟੈਡ ਦੀ ਸਫਾਈ ਕਰਕੇ ਖੁਬਸੂਰਤ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਐਨ ਐਸ ਐਸ ਵਿਭਾਗ ਦੀ ਯੋਜਨਾਂ ਹੈੇ ਕਿ ਬੁਢਲਾਡਾ ਸ਼ਹਿਰ ਦੀਆਂ ਹੋਰ ਜਨਹਿੱਤ ਥਾਵਾਂ ਦੀ ਸਫਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬਰਸਾਤ ਦੀ ਰੁੱਤ ਹੋਣ ਕਰਕੇ ਕਾਲਜ ਦੇ ਐਨ ਐਸ ਐਸ ਵਿਭਾਗ ਵੱਲੋਂ ਜਿੱਥੇ ਕਾਲਜ ਦੇ ਆਲੇ ਦੁੁਆਲੇ ਨੂੰ ਸੰਵਾਰ ਕੇ ਰੁੱਖ ਲਗਾਏ ਜਾ ਰਹੇ ਹਨ। ਉੱਥੇ ਸ਼ਹਿਰ ਦੀਆਂ ਸਾਝੀਆਂ ਥਾਵਾਂ ਤੇ ਵੀ ਰੁੱਖ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਦੱਸਿਆ ਕਿ ਐਨ ਐਸ ਐਸ ਵਿਭਾਗ ਵੱਲੋਂ ਅਰੰਭੀ ਗਈ ਇਸ ਸਫਾਈ ਮੁਹਿੰਮ ਦਾ ਕਾਲਜ ਦੇ ਪ੍ਰਿ਼ੰਸੀਪਲ ਡਾ. ਕੁਲਦੀਪ ਸਿੰਘ ਬੱਲ ਅਤੇ ਵਾਈਸ ਪ੍ਰਿੰਸੀਪਲ ਮੇਜਰ ਡਾ. ਜ਼ਸਪਾਲ ਸਿੰਘ ਵੱਲੋਂ ਵੀ ਨਿਰੀਖਣ ਕਰਕੇ ਵਲੰਟੀਅਰਾਂ ਦੇ ਹੌਸਲੇ ਬੁਲੰਦ ਕੀਤੇ ਗਏ ਹਨ। ਰੇਲਵੇ ਸ਼ਟੇਸ਼ਨ ਬੁਢਲਾਡਾ ਦੇ ਪਲੇਟਫਾਰਮ ਨੰਬਰ 2 ਦੀ ਸਫਾਈ ਮੁਹਿੰਮ ਦੌਰਾਨ 1 ਘੰਟਾ ਵਲੰੰਟੀਅਰਾਂ ਨੇ ਮਨੋਰੰਜਨ ਪ੍ਰੋਗਰਾਮ ਰਾਹੀਂ ਗੀਤਾਂ ਗਜ਼ਲਾ ਅਤੇ ਕਵਿਤਾਵਾਂ ਸੁਣਾ ਕੇ ਮਨ ਖੁਸ਼ ਕੀਤਾ।

Share Button

Leave a Reply

Your email address will not be published. Required fields are marked *