Sun. Jun 16th, 2019

ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ (ਸਿੱਖ ਅਕੈਡਮੀ ) ਕੈਨੇਡਾ ਦੇ ਬਾਨੀ ਸ: ਹਾਕਮ ਸਿੰਘ ਢੀਂਡਸਾ ਨਹੀਂ ਰਹੇਂ

ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ (ਸਿੱਖ ਅਕੈਡਮੀ ) ਕੈਨੇਡਾ ਦੇ ਬਾਨੀ ਸ: ਹਾਕਮ ਸਿੰਘ ਢੀਂਡਸਾ ਨਹੀਂ ਰਹੇਂ

ਨਿਊਯਾਰਕ/ ਸਰੀ 28 ਅਗਸਤ ( ਰਾਜ ਗੋਗਨਾ )— ਬੀਤੇ ਦਿਨੀਂ ਗੁਰੂ ਨਾਨਕ ਐਜ਼ੂਕੇਸ਼ਨ ਸੁਸਾਇਟੀ ਆਫ ਬੀ ਸੀ ( ਸਿੱਖ ਅਕੈਡਮੀ) ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਕੈਨੇਡਾ ਦੇ ਫਾਊਂਡਰ ਡਾਇਰੈਕਟਰ ਅਤੇ ਚੇਅਰਮੈਨ ਬੋਰਡ ਆਫ ਡਾਇਰੈਕਟਰ ਸ. ਹਾਕਮ ਸਿੰਘ ਢੀਂਡਸਾ ਜੋ ਬੀਤੇ ਦਿਨੀਂ ਮਿੱਤੀ 22 ਅਗਸਤ 2018 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸ. ਹਾਕਮ ਸਿੰਘ ਢੀਡਸਾ ਦਾ ਪੰਜਾਬ ਤੋਂ ਪਿਛੋਕੜ ਪਿੰਡ ਸ਼ਹਿਣਾ, ਜਿਲਾ ਬਰਨਾਲਾ ਸੀ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿੱਤੀ 1 ਸਤੰਬਰ, ਦਿਨ ਸ਼ਨੀਵਾਰ ਨੁੰ ਬਾਅਦ ਦੁਪਿਹਰ 12:30 ਵਜੇ , ਰਿਵਰ ਸਾਈਡ ਫਿਊਨਰਲ ਹਾਲ 7050 ਹਾਪਕਾਟ ਰੋਡ ,ਡੈਲਟਾ ਵਿਖੇ ਕੀਤਾ ਜਾਵੇਗਾ। ਅੰਤਿਮ ਅਰਦਾਸ ਅਤੇ ਸਹਿਜ ਪਾਠ ਦਾ ਭੋਗ ਗੁਰੁਦਆਰਾ ਸਿੱਖ ਅਕੈਡਮੀ ਸਰੀ ਦਾ ਪੂਰਾ ਪਤਾ12895 – 85 AVE, Surrey, BC ਵਿਖੇ 1 ਸਤੰਬਰ, ਦਿਨ ਸ਼ਨੀਵਾਰ ਨੁੰ ਬਾਅਦ ਦੁਪਿਹਰ 2.30 ਵਜੇ ਪਾਇਆ ਜਾਵੇਗਾ।

Leave a Reply

Your email address will not be published. Required fields are marked *

%d bloggers like this: