ਗੁਰੂ ਨਗਰੀ ‘ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਗੁਰੂ ਨਗਰੀ ‘ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਭਾਵੇਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਅੱਜ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਦਿਨ-ਦਿਹਾੜੇ ਦੋ ਅਣਪਛਾਤੇ ਲੁਟੇਰਿਆਂ ਨੇ ਪੈਟਰੋਲ ਪੰਪ ਕਰਮਚਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ। ਪੈਟਰੋਲ ਪੰਪ ਦਾ ਕਰਮਚਾਰੀ ਪੰਪ ਕੋਲ ਹੀ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ ਅਚਾਨਕ ਦੋ ਬਾਈਕ ਸਵਾਰ ਲੁਟੇਰੇ ਉਸ ਕੋਲੋਂ ਰੁਪਏ ਖੋਹ ਕੇ ਫਰਾਰ ਹੋ ਗਏ।

ਮੌਕੇ ‘ਤੇ ਪਹੁੰਚੇ ਅੰਮ੍ਰਿਤਸਰ ਦੇ ਡੀ.ਸੀ.ਪੀ. ਨੇ ਦੱਸਿਆ ਕਿ ਬੈਂਕ ਕਰਮਚਾਰੀ ਨਾਰਾਇਣ ਦਾਸ ਦੇ ਬਿਆਨਾਂ ਮੁਤਾਬਕ ਉਹ ਅੱਜ ਬੈਂਕ ਵਿੱਚ ਕਿਸ਼ਤ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਅਚਾਨਕ ਦੋ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰਿਆ। ਉਸ ਕੋਲੋਂ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਕੁੱਲ 8 ਲੱਖ 84 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਪੁਲਿਸ ਵੱਲੋਂ ਇਲਾਕੇ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਬਾਰੇ ਕੋਈ ਸੁਰਾਗ ਹੱਥ ਲੱਗ ਸਕੇ।

ਬੈਂਕ ਕਰਮੀ ਨਾਰਾਇਣ ਦਾਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਅਲਫ਼ ਵਨ ਨੇੜੇ ਇਸ ਪੈਟਰੋਲ ਪੰਪ ਕੇ ਕੰਮ ਕਰ ਰਿਹਾ ਹੈ। ਅੱਜ ਪੈਟਰੋਲ ਪੰਪ ਤੋਂ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਨਿਕਲਿਆ ਹੀ ਸੀ। ਅਚਾਨਕ ਮੋਟਰਸਾਈਕਲ ‘ਤੇ ਆਏ ਲੁਟੇਰਿਆਂ ਨੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਉਹ ਉਸ ਦੇ ਹੱਥ ਵਿੱਚ ਫੜਿਆ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ। ਨਾਰਾਇਣ ਨੇ ਦੱਸਿਆ ਕੇ ਉਸ ਨੇ ਬਾਈਕ ਦਾ ਨੰਬਰ ਵੀ ਨੋਟ ਕੀਤਾ ਸੀ ਜੋ ਪੁਲਿਸ ਨੂੰ ਦੇ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: