Sun. Sep 15th, 2019

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਮੈਡੀਕਲ ਕੈੰਪ 

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਮੈਡੀਕਲ ਕੈੰਪ 

ਪਟਿਆਲਾ – 12 ਦਸੰਬਰ, ਗ੍ਰੇਟ ਥਿੰਕਰਸ  ਪਟਿਆਲਾ ਅਤੇ ਬਾਂਸਲ ਅੱਖਾਂ ਦਾ ਹਸਪਤਾਲ ਅਤੇ ਰਹਿਬਰ ਆਯੂ ਹੈਲਥ ਕੇਅਰ ਪਟਿਆਲਾ ਦੇ ਸਹਿਯੋਗ ਨਾਲ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਅੱਖਾਂ ਦਾ ਚੈੱਕ ਅਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੱਗਭੱਗ 250 ਲੋੜਵੰਦਾ ਨੂੰ ਚੈੱਕਅਪ ਦੌਰਾਨ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।  ਇਸ ਕੈਂਪ ਵਿੱਚ ਬਾਂਸਲ ਹਸਪਤਾਲ ਖਾਲਸਾ ਕਾਲਜ ਰੋਡ ਪਟਿਆਲਾ ਤੋਂ ਅੱਖਾਂ ਦੇ ਮਾਹਿਰ ਡਾ. ਨਿਧਿ ਬਾਂਸਲ  ਅਤੇ ਰਹਿਬਰ ਆਯੂ ਹੈਲਥ ਕੇਅਰ ਤੋਂ ਜਨਰਲ ਫ਼ਿਜੀਸ਼ੀਅਨ ਡਾ. ਕੇ.ਐਸ.ਧੀਮਾਨ ਵਲੋਂ ਸਮੇਤ ਪੈਰਾਮੈਡੀਕਲ ਸਟਾਫ਼ ਨੇ ਲੋਕਾਂ ਦਾ ਚੈਕ-ਅਪ ਕੀਤਾ। ਇਸ ਤੋਂ ਇਲਾਵਾ ਭਾਈ ਘਨਈਆ ਇੰਸਚੀਚਿਊਟ ਆਫ਼ ਮੈਡੀਕਲ ਸਾਇੰਸਜ ਪਟਿਆਲਾ ਤੋਂ ਡਾ. ਨੀਰਜ ਭਾਰਦਵਾਜ ਦੀ ਅਗਵਾਈ ਚ’ ਸਟਾਫ ਨੇ ਮਰੀਜ਼ਾਂ ਦਾ ਬਲੱਡ ਪੈ੍ਸ਼ਰ, ਐਚ.ਬੀ ਅਤੇ ਭਾਰ ਚੈਕ ਕੀਤਾ। ਇਸ ਕੈਂਪ ਵਿੱਚ ਸਰਵ/ਸ਼ੀ੍ ਮਲਕੀਤ ਸਿੰਘ ਢਿੱਲੋਂ, ਐਚ.ਪੀ.ਐਸ.ਲਾਂਬਾ, ਸਰਬਜੀਤ ਸਿੰਘ ਸੈਣੀ, ਭਾਗ ਸਿੰਘ, ਸੁਰਜੀਤ ਸਿੰਘ ਮਰਵਾਹਾ, ਗੁਰਕੀਰਤ ਸਿੰਘ, ਗੌਰਵ ਗੁਪਤਾ, ਸ਼੍ਰੀ ਰਾਜ ਕੁਮਾਰ, ਕਰਮਜੀਤ ਸਿੰਘ, ਸ਼ੀ੍ ਕੇ.ਐਸ.ਸੇਖੋਂ, ਅਮਰੀਕ ਸਿੰਘ ਖਰੌਡ, ਸੁਰੇਸ਼ ਚੰਦ ਮੱਕੜ, ਹਰਮਨਪ੍ਰੀਤ ਕੋਹਲੀ, ਮਾਸਟਰ ਜਸਵਿੰਦਰ ਸਿੰਘ,  ਭੁਪਿੰਦਰ ਸਿੰਘ ਸੋਹੀ, ਮੱਖਣ ਸਿੰਘ, ਭੁਪਿੰਦਰ ਚੌਹਾਨ ਨੇ ਵਿਸ਼ੇਸ ਸਹਿਯੋਗ ਦਿੱਤਾ।

Leave a Reply

Your email address will not be published. Required fields are marked *

%d bloggers like this: