Fri. Jan 17th, 2020

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਦਿੱਲੀ ਦੇ ਗੁਰਦੁਆਰਿਆਂ ਵਿਚ ਸਾਲ ਭਰ ਸਮਾਰੋਹ ਆਯੋਜਿਤ ਕੀਤੇ ਜਾਣਗੇ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਦਿੱਲੀ ਦੇ ਗੁਰਦੁਆਰਿਆਂ ਵਿਚ ਸਾਲ ਭਰ ਸਮਾਰੋਹ ਆਯੋਜਿਤ ਕੀਤੇ ਜਾਣਗੇ

ਨਵੀਂ ਦਿੱਲੀ, 12 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿਚ ਅਪ੍ਰੈਲ 2020 ਤੋਂ ਪੂਰੇ ਸਾਲ ਸਮਾਰੋਹ ਆਯੋਜਿਤ ਕੀਤੇ ਜਾਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 399 ਪ੍ਰਕਾਸ਼ ਪੁਰਬ ਇਤਿਹਾਸਕ ਅਸਥਾਨ ਸੀਸ ਗੰਜ ਸਾਹਿਬ ਵਿਖੇ ਮਨਾਇਆ ਜਾਵੇਗਾ ਜਿਥੇ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੇ ਜਬਰਨ ਧਰਮ ਪਰਿਵਰਤਨ ਦੇ ਵਿਰੋਧ ਵਿਚ 11 ਨਵੰਬਰ 1675 ਨੂੰ ਆਪਣੀ ਸ਼ਹਾਦਤ ਦਿੱਤੀ ਸੀ ਜਿਸ ਨੂੰ ਹਰ ਸਾਲ ਸ਼ਹੀਦੀ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜਦੋਂ ਕਿ 400 ਸਾਲਾ ਪ੍ਰਕਾਸ਼ ਪੁਰਬ ਦਾ ਸਮਾਪਨ ਸਮਾਰੋਹ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 2021 ਵਿਚ ਆਯੋਜਿਤ ਕੀਤਾ ਜਾਵੇਗਾ ਜਿਥੇ ਗੁਰੂ ਸਾਹਿਬ ਦੇ ਪਾਰਥਿਵ ਸ਼ਰੀਰ ਨੂੰ ਸਿੱਖ ਧਰਮ ਦੀ ਮਾਨਤਾਵਾਂ ਅਨੁਸਾਰ ਅਗਨ ਸਪੁਰਦ ਕੀਤਾ ਗਿਆ ਸੀ।
ਇਸ ਮਹੱਤਵਪੂਰਣ ਸਮਾਰੋਹ ਦੇ ਆਯੋਜਨ ਲਈ ਸਿੱਖ ਇਤਿਹਾਸਕਾਰਾਂ, ਸਿੱਖ ਬੁਧੀਜੀਵਿਆਂ ਅਤੇ ਵਿਦਵਾਨਕ ਸ਼ਖਸੀਅਤਾਂ ਦੀ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਕਿ ਇਸ ਮੌਕੇ ‘ਤੇ ਸੈਮੀਨਾਰ, ਭਾਸ਼ਣ, ਵਾਦ-ਵਿਵਾਦ , ਵਿਚਾਰ-ਗੋਸ਼ਟੀ ਆਦਿ ਪ੍ਰਤਿਯੋਗਿਤਾਵਾਂ ਦਾ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਆਯੋਜਨ ਕਰਕੇ ਯੂਵਾ ਪੀੜ੍ਹੀ ਨੂੰ ਉਹਨਾਂ ਦੀ ਸਿੱਖਿਆਵਾਂ ਅਤੇ ਸਮਾਜ ਲਈ ਦਿੱਤੀ ਸ਼ਹਾਦਤ ਦੇ ਪ੍ਰਤੀ ਜਾਗਰੂਕ ਅਤੇ ਸਿੱਖਿਅਤ ਕਰੇਗੀ।
ਪੂਰੇ ਸਾਲ ਚੱਲਣ ਵਾਲੇ ਸਮਾਰੋਹ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਅਤੇ ਜੀਵਨ ਦੇ ਵੱਖ-ਵੱਖ ਪਹਲੂਆਂ ‘ਤੇ ਚਾਨਣਾ ਪਾਉਣ ਲਈ ਦਿੱਲੀ ਵਿਚ ਇੱਕ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਭਾਰਤ, ਅਮਰੀਕਾ, ਕਨੈਡਾ, ਬ੍ਰਿਟੇਨ ਸਮੇਤ ਹੋਰਨਾਂ ਦੇਸ਼ਾਂ ਵਿਚ ਰਹਿਣ ਵਾਲੇ ਸਿੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਜਾਵੇਗਾ।
ਇਸ ਆਯੋਜਨ ਮੌਕੇ ਪੂਰੇ ਸਾਲ ਸਾਰੇ ਗੁਰਦੁਆਰਿਆਂ ਵਿਚ ਸਿੱਖ ਸੰਗਤ ਵੱਲੋਂ ਪੌਦਾਰੋਪਣ, ਗੁਰਬਾਣੀ ਆਧਾਰਿਤ ਕੀਰਤਨ, ਖੂਨਦਾਨ ਕੈਂਪ, ਮੈਡੀਕਲ ਕੈਂਪ, ਸਿੱਖ ਮਾਰਸ਼ਲ ਆਰਟ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਕਾਵਿ ਸੰਗ੍ਰਿਹ ਦਾ ਅੰਤਰਰਾਸ਼ਟਰੀ ਭਾਸ਼ਾਵਾਂ ਵਿਚ ਅਨੁਵਾਦ, ਵੱਖ-ਵੱਖ ਹਸਪਤਾਲਾਂ , ਰੇਲਵੇ ਸਟੇਸ਼ਨਾਂ, ਬਸ ਅੱਡਿਆਂ ‘ਤੇ ਲੰਗਰ ਦਾ ਆਯੋਜਨ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਸਮਾਜਕ-ਧਾਰਮਿਕ ਆਯੋਜਨ ਕੀਤੇ ਜਾਣਗੇ ਤਾਂ ਜੋ ਕਿ ਸਮਾਜ ਦੇ ਸਾਰੇ ਹੀ ਵਰਗਾਂ , ਸੰਪ੍ਰਦਾਵਾਂ ਤੱਕ ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਇਆ ਜਾ ਸਕੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਯੋਜਨਾਂ ਦੇ ਅੰਤਰਗਤ ਦਿੱਲੀ ਰਾਸ਼ਟਰੀ ਰਾਜਧਾਨੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੇ ਸਾਰੇ ਇਤਿਹਾਸਕ ਅਸਥਾਨਾਂ ਨੂੰ ਇਤਿਹਾਸਕਾਰਾਂ ਤੋਂ ਗਹਰਾਈ ਨਾਲ ਪ੍ਰਮਾਣਿਕ ਕਰਵਾ ਕੇ ਸਿੱਖ ਧਾਰਮਕ ਸੁਹਪਣ ਦੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਆਉਦ ਵਾਲੇ ਸ਼ਰਧਾਲੂਆਂ ਨੂੰ ਨਵੀਨਤਮ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੰਜ ਹਜਾਰ ਵਰਗ ਫ਼ੀਟ ਖੇਤਰ ਵਿਚ 2 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਦੋ ਮੰਜਿਲਾ ਏਅਰ ਕੰਡੀਸ਼ਨ ਭਵਨ ਤਿਆਰ ਕੀਤਾ ਜਾਵੇਗਾ ਜਿਸ ਵਿਚ ਗੈਸਟ ਹਾਊਸ, ਪ੍ਰਸ਼ਾਦਿ ਵਿਕਰੀ, ਫ਼ੁੱਲਾਂ ਦੀ ਵਿਕਰੀ, ਜੋੜਾ ਘਰ, ਲਾਕਰ, ਬੈਂਚ, ਚੇਅਰ ਆਦਿ ਇੱਕੋ ਛੱਤ ਦੇ ਥੱਲੇ ਮੁਹੱਈਆ ਕਰਵਾਈਆਂ ਜਾਣਗੀਆਂ । ਜਿਸ ਤੋਂ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਦਾ ਸਾਮਨਾ ਨਾ ਕਰਨਾ ਪਵੇ। ਇਹਨਾਂ ਸਾਰੀਆਂ ਸੁਵਿਧਾਵਾਂ ਨੂੰ 400ਵੇਂ ਪ੍ਰਕਾਸ਼ ਪੁਰਬ ‘ਤੇ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਕਮੇਟੀ ਵੱਲੋਂ ਗੁਰੂ ਸਾਹਿਬ ਨਾਲ ਜੁੜੇ ਹੈਰੀਟੇਜ ਭਵਨਾਂ/ਅਸਥਾਨਾਂ ਨੂੰ ਸਹੀ ਦ੍ਰਿਸ਼ ਵਿਚ ਦਰਸ਼ਾਉਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਮੁਗਲ ਕਾਲ ਵਿਚ ਕਸ਼ਮੀਰੀ ਪੰਡਿਤਾਂ ਦੀ ਕੀਤੀ ਗਈ ਸੁੱਰਖਿਆ, ਗੈਰ-ਮੁਸਲਿਮਾਂ ਦੇ ਆਪਣੇ ਧਾਰਮਿਕ ਅਧਿਕਾਰਾਂ ਦੀ ਆਜ਼ਾਦੀ ਅਤੇ ਜਬਰਨ ਧਰਮ ਪਰਿਵਰਤਨ ਦੇ ਖਿਲਾਫ਼ ਸਿੱਖ ਗੁਰੂਆਂ ਵੱਲੋਂ ਦਿੱਤੇ ਗਏ ਬਲਿਦਾਨ ਦੀ ਸਿੱਖਿਆ ਨਵੀਂ ਪੀੜ੍ਹੀ ਨੂੰ ਪ੍ਰਦਾਨ ਕੀਤੀ ਜਾ ਸਕੇ।
ਸਿੱਖਾਂ ਦੀ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਪਵਿੱਤਰ ਖੂਹ ਨੂੰ ਮੁੜ ਸਜੀਵ ਕਰਨ ਲਈ ਇਸ ਦੇ ਢਾਂਚੇ ਵਿਚ ਰਿਚਾਰਜ ਸਟ੍ਰਕਚਰ ਵਿਕਸਿਤ ਕਰਕੇ ਇਸ ਵਿਚ 24 ਘੰਟੇ ਤਾਜੇ ਪਾਣੀ ਦਾ ਬਹਾਓ ਸੁਨਿਸ਼ਚਿਤ ਕੀਤਾ ਜਾਵੇਗਾ ਜਿਸ ਨੂੰ ਰਾਜਧਾਨੀ ਦਿੱਲੀ ਵਿਖੇ ਇਸ ਨੂੰ ਨਵੇਂ ਸਿੱਖ ਧਾਰਮਕ ਅਸਥਾਨ ਵਜੋਂ ਵਿਕਸਿਤ ਕੀਤਾ ਜਾ ਸਕੇ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਖੂਹ ਦੇ ਪਾਵਨ ਜਲ ਤੋਂ ਨਵੰਬਰ 1675 ਵਿਚ ਰਾਏਸੀਨਾ ਹਿੱਲ ਪਿੰਡ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਰਥਿਵ ਸ਼ਰੀਰ ਨੂੰ ਅਗਨ ਸਪੁਰਦ ਕਰਨ ਤੋਂ ਪਹਿਲਾਂ ਸਿੱਖ ਪਰੰਪਰਾਵਾਂ ਨਾਲ ਇਸ਼ਨਾਨ ਕਰਵਾਇਆ ਗਿਆ ਸੀ ਅਤੇ ਇਸ ਅਸਥਾਨ ‘ਤੇ ਸੰਨ 1783 ਵਿਚ 12 ਵਰ੍ਹਿਆਂ ਦੇ ਨਿਰਮਾਣ ਕਾਰਜ ਮਗਰੋਂ 25 ਲੱਖ ਰੁਪਏ ਦੀ ਲਾਗਤ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਨਿਰਮਾਣ ਕੀਤਾ ਗਿਆ। ਇਸ ਪਵਿੱਤਰ ਖੂਹ ਦੀ ਮੁੜ ਉਸਾਰੀ ਲਈ ਕਾਰਜ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਹੈ ਜਿਸ ਦੇ ਅੰਤਰਗਤ ਲਿਵਰਿੰਗ ਤਕਨਾਲੋਜੀ ਦੇ ਮਾਧਿਅਮ ਰਾਹੀਂ ਈਕੋ ਫ਼ਰੈਂਡਲੀ ਕਾਰਜ ਸ਼ੈਲੀ ਰਾਹੀਂ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਇਸ ਪਵਿੱਤਰ ਖੂਹ ਤੋਂ ਪਾਣੀ ਦੇ ਬਹਾਓ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇੱਕ ਹਜ਼ਾਰ ਸਾਲ ਪੁਰਾਣਾ ਇਹ ਖੂਹ ਲਗਭਗ ਇੱਕ ਸੌ ਸਾਲਾਂ ਤੋਂ ਸੋਕਾ ਪਿਆ ਹੈ ਅਤੇ ਇਸ ਤੋਂ ਕੁਦਰਤੀ ਪਾਣੀ ਦੇ ਬਹਾਓ ਦੀ ਉਪਲਬਧਤਾ ਨੂੰ ਅੰਮ੍ਰਿਤ-ਪ੍ਰਸ਼ਾਦਿ ਦੇ ਤੌਰ ‘ਤੇ ਵੰਡਿਆ ਜਾਵੇਗਾ।
ਗੁਰੂ ਤੇਗ ਬਹਾਦਰ ਸਾਹਿਬ ਨਾਲ ਜੁੜੀ ਪ੍ਰਾਚੀਨ ਤਲਵਾਰ ਜੋ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਰੱਖੀ ਗਈ ਹੈ ਅਤੇ ਜਿਸ ਨੂੰ ਗੁਰੂ ਸਾਹਿਬ ਨੇ 1635 ਵਿਚ ਕਰਤਾਰਪੁਰ ਦੀ ਲੜਾਈ ਵਿਚ ਵਰਤਿਆ ਸੀ ਅਤੇ ਦੁਰਲੱਭ ਸਟੈਂਪ ਵਰਗੀਆਂ ਪੁਰਾਤੱਤਵ ਕਲਾਕ੍ਰਿਤੀਆਂ ਆਦਿ ਦੀ ਸੁਰੱਖਿਆ ਲਈ ਮਾਹਿਰ ਵਿਅਕਤੀਆਂ ਦੀ ਸੇਵਾਵਾਂ ਮੇਹਨਤਾਨਾਂ ਆਧਾਰ ‘ਤੇ ਲਈਆਂ ਜਾਣਗੀਆਂ।
ਗੁਰਦੁਆਰਾ ਰਕਾਬ ਗੰਜ ਸਾਹਿਬ ਪਰਿਸਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਤਾਜੇ ਠੰਡੇ ਪਾਣੀ ਦੀ ਸੁਵਿਧਾ ਉਪਲਬਧ ਕਰਾਉਣ ਲਈ 5000 ਲੀਟਰ ਭੰਡਾਰਣ ਦੀ ਸਮਰੱਥਾ ਵਾਲਾ ਆਰ.ਓ ਫ਼ਿਲਟ੍ਰ ਸੁਵਿਧਾ ਸਹਿਤ ਨਵੀਂ ਆਧੁਨਿਕ ਛਬੀਲ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿਚ ਰੋਜ਼ਾਨਾਂ ਲਗਭਗ 1500 ਸ਼ਰਧਾਲੂਆਂ ਤੋਂ ਇਲਾਵਾ ਖੇਤਰ ਵਿਚ ਡਿਊਟੀ ‘ਤੇ ਤੈਨਾਨ ਸੁਰੱਖਿਆਕਰਮੀ, ਬਸ ਸਵਾਰੀਆਂ, ਟੈਕਸੀ ਚਾਲਕਾਂ ਅਤੇ ਦਿਹਾੜੀਦਾਰ ਮਜਦੂਰਾਂ ਨੂੰ ਸਾਫ਼-ਸੁਥਰਾ ਅਤੇ ਤਾਜਾ ਪਾਣੀ ਉਪਲਬਧ ਕਰਵਾਇਆ ਜਾਂਦਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਰਧਾਲੂਆਂ ਦੀ ਸੁਵਿਧਾ ਲਈ ਕਈ ਸਾਰੀ ਯੋਜਨਾਵਾਂ ਸ਼ੁਰੂ ਕੀਤੀ ਗਈਆਂ ਹਨ ਤਾਂਕਿ ਉਨ੍ਹਾਂ ਦਾ ਪਰਿਸਰ ਵਿਖੇ ਠਹਰਾਓ ਵਧਾਇਆ ਜਾ ਸਕੇ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਪਿਛਲੇ ਸਾਲ ਲਗਭਗ 6 ਲੱਖ ਵਿਦੇਸ਼ ਸ਼ਰਧਾਲੂਆਂ ਨੇ ਮੱਥਾ ਟੇਕਿਆ ਜਦੋਂ ਇਸ ਸਾਲ ਦੱਸ ਲੱਖ ਵਿਦੇਸ਼ ਸ਼ਰਧਾਲੂਆਂ ਦੇ ਆਉਣ ਦੀ ਆਸ਼ਾ ਹੈ। ਗੁਰਦੁਆਰਾ ਰਕਾਬ ਗੰਜ ਸਾਹਿਬ ਰੋਜ਼ਾਨਾ ਲਗਭਗ ਹਜ਼ਾਰਾਂ ਲੋਕਾਂ ਨੂੰ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: